Mon, Jun 16, 2025
Whatsapp

NHAI Projects: ਪੰਜਾਬ ’ਚ NHAI ਦੇ ਰੁਕੇ ਹੋਏ 12000 ਕਰੋੜ ਦੇ ਪ੍ਰੋਜੈਕਟ, ਹਾਈਕੋਰਟ ਨੇ ਦਿੱਤੇ ਇਹ ਸਖ਼ਤ ਹੁਕਮ

ਪੰਜਾਬ 'ਚ NHAI ਦੇ 12000 ਕਰੋੜ ਦੇ ਰੁਕੇ ਹੋਏ ਪ੍ਰੋਜੈਕਟਾਂ ਨੂੰ ਪੂਰਾ ਕਰਵਾਉਣ ਵੱਜੋਂ ਡੀਜੀਪੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਆਦੇਸ਼ ਦਿੱਤੇ ਗਏ ਹਨ। ਨਾਲ ਹੀ ਇਸ ਦੌਰਾਨ ਪੁਲਿਸ ਦੀ ਮਦਦ ਲੈਣ ਦੀ ਵੀ ਗੱਲ ਆਖੀ ਗਈ ਹੈ।

Reported by:  PTC News Desk  Edited by:  Aarti -- October 25th 2023 03:28 PM -- Updated: October 25th 2023 03:51 PM
NHAI Projects: ਪੰਜਾਬ ’ਚ NHAI ਦੇ ਰੁਕੇ ਹੋਏ 12000 ਕਰੋੜ ਦੇ ਪ੍ਰੋਜੈਕਟ, ਹਾਈਕੋਰਟ ਨੇ ਦਿੱਤੇ ਇਹ ਸਖ਼ਤ ਹੁਕਮ

NHAI Projects: ਪੰਜਾਬ ’ਚ NHAI ਦੇ ਰੁਕੇ ਹੋਏ 12000 ਕਰੋੜ ਦੇ ਪ੍ਰੋਜੈਕਟ, ਹਾਈਕੋਰਟ ਨੇ ਦਿੱਤੇ ਇਹ ਸਖ਼ਤ ਹੁਕਮ

HC On NHAI Projects: ਪੰਜਾਬ ਅਤੇ ਹਰਿਆਣਾ ਹਾਈਕੋਰਟ ਐਨਐਚਏਆਈ ਦੇ ਰੁਕੇ ਪ੍ਰੋਜੈਕਟਾਂ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਸਖਤੀ ਵਰਤੀ ਗਈ ਹੈ। ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਹੁਕਮ ਦਿੱਤੇ ਹਨ ਕਿ ਜਲਦ ਤੋਂ ਜਲਦ ਕਬਜੇ ਦੁਆਏ ਜਾਣ। ਇਸ ਦੌਰਾਨ ਜੇਕਰ ਪੁਲਿਸ ਦੀ ਮਦਦ ਵੀ ਲੋੜ ਪਵੇ ਤਾਂ ਲਈ ਜਾਵੇ। 

ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਦੀ ਨਾਕਾਮੀ ਦੇ ਚੱਲਦੇ ਐਨਐਚਏਆਈ ਦੇ 12000 ਕਰੋੜ ਦੇ ਪ੍ਰੋਜੈਕਟ ਰੁਕੇ ਹੋਏ ਹਨ। ਇਸ ’ਚ ਭਾਰਤ ਮਾਲਾ ਵਰਗੇ ਵੱਡੇ ਪ੍ਰੋਜੈਕਟ ਵੀ ਸ਼ਾਮਲ ਹਨ। 2 ਸਾਲਾਂ ਤੋਂ ਮੁਆਵਜ਼ਾ ਦਿੱਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਕਬਜ਼ਾ ਦੁਆਉਣ ’ਚ ਨਾਕਾਮ ਰਹੀ ਹੈ। ਜਿਸ ਤੋਂ ਬਾਅਦ ਹੁਣ ਹਾਈਕੋਰਟ ਪੰਜਾਬ ਸਰਕਾਰ ’ਤੇ ਸਖ਼ਤ ਹੋ ਗਈ ਹੈ।


ਹਾਈਕੋਰਟ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ 2 ਸਾਲਾਂ ’ਚ ਕਬਜ਼ਾ ਦਿੱਤਾ ਜਾਣ ਤੋਂ ਬਾਅਦ ਪੰਜਾਬ ਸਰਕਾਰ ਕਬਜ਼ਾ ਦੁਆਉਣ ’ਚ  ਨਾਕਾਮ ਰਹੀ ਹੈ। ਪੰਜਾਬ ਡੀਜੀਪੀ 60 ਦਿਨਾਂ ਦੇ ਅੰਦਰ ਕਬਜ਼ੇ ਦੁਆਉਣ। ਜਿੱਥੇ ਲੋੜ ਪਵੇ ਤਾਂ ਪੁਲਿਸ ਦੀ ਮਦਦ ਵੀ ਲਈ ਜਾਵੇ ਜੇਕਰ ਪੁਲਿਸ ਅਧਿਕਾਰੀ ਸਹਿਯੋਗ ਨਾਲ ਕਰਨ ਤਾਂ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। 

ਦੱਸਿਆ ਜਾ ਰਿਹਾ ਹੈ ਕਿ ਹਾਈਕੋਰਟ ਦੇ ਸਖ਼ਤ ਹੁਕਮ ਤੋਂ ਬਾਅਦ ਇੱਕ ਹਫਤੇ ’ਚ ਐਨਐਚਏਆਈ ਪੰਜਾਬ ਦੇ ਮੁੱਖ ਸਕੱਤਰ ਨੂੰ ਅਧੂਰੇ ਪ੍ਰੋਜੈਕਟ ਦੀ ਲਿਸਟ ਦੇਵੇਂਗੀ। ਉਸ ਲਿਸਟ ਦੇ ਆਧਾਰ ’ਤੇ ਮੁੱਖ ਸਕੱਤਰ ਵੱਲੋਂ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: Gurmeet Singh Pinky Cat: ਪੰਜਾਬ ਪੁਲਿਸ ’ਚ ਰਹੇ ਕੈਟ ਗੁਰਮੀਤ ਸਿੰਘ ਪਿੰਕੀ ਦੀ ਹੋਈ ਮੌਤ, ਇਹ ਸੀ ਕਾਰਨ

- PTC NEWS

Top News view more...

Latest News view more...

PTC NETWORK