Himachal Deputy CM ਮੁਕੇਸ਼ ਅਗਨੀਹੋਤਰੀ ਅਤੇ ਵਿਧਾਇਕ ਰਾਕੇਸ਼ ਕਾਲੀਆ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ,ਪੁਲਿਸ ਨੇ ਦਰਜ ਕੀਤਾ ਮਾਮਲਾ
Mukesh Agnihotri and Rakesh Kalia Threat : ਹਿਮਾਚਲ ਪ੍ਰਦੇਸ਼ ਦੇ ਡਿਪਟੀ ਸੀਐਮ (Himachal Deputy CM)ਮੁਕੇਸ਼ ਅਗਨੀਹੋਤਰੀ (Mukesh Agnihotri ) ਅਤੇ ਕਾਂਗਰਸ ਦੇ ਵਿਧਾਇਕ ਰਾਕੇਸ਼ ਕਾਲੀਆ ( Rakesh Kalia Threat ) ਨੂੰ ਸੋਸ਼ਲ ਮੀਡੀਆ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਸ ਤੋਂ ਬਾਅਦ ਪੁਲਿਸ ਨੇ ਵੀਰਵਾਰ ਦੇਰ ਰਾਤ ਹਰੋਲੀ ਪੁਲਿਸ ਸਟੇਸ਼ਨ ਵਿੱਚ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ। ਪੁਲਿਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਦੀ ਜਾਂਚ ਕਰ ਰਹੀ ਹੈ। ਧਮਕੀ ਵਿੱਚ ਮੁਕੇਸ਼ ਅਗਨੀਹੋਤਰੀ ਅਤੇ ਰਾਕੇਸ਼ ਕਾਲੀਆ ਨੂੰ ਤੇਜ਼ਧਾਰ ਹਥਿਆਰਾਂ ਨਾਲ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਅਤੇ ਰਾਜਨੀਤਿਕ ਨਿਸ਼ਾਨਾ ਬਣਾਉਣ ਦੇ ਸੰਕੇਤ ਮਿਲੇ ਹਨ।
ਹਰੋਲੀ ਨਿਵਾਸੀ ਅਰੁਣ ਕੁਮਾਰ ਦੁਆਰਾ ਦਰਜ ਸ਼ਿਕਾਇਤ ਦੇ ਅਨੁਸਾਰ ਬਦਨਾਮ ਗੈਂਗਸਟਰ ਅਮਰੀਸ਼ ਰਾਣਾ ਦੀ ਹਾਲ ਹੀ ਵਿੱਚ ਹੋਈ ਗ੍ਰਿਫਤਾਰੀ ਨਾਲ ਸਬੰਧਤ ਇੱਕ ਫੇਸਬੁੱਕ ਪੋਸਟ 'ਤੇ ਪਰੇਸ਼ਾਨ ਕਰਨ ਵਾਲੀਆਂ ਟਿੱਪਣੀਆਂ ਕੀਤੀਆਂ ਗਈਆਂ ਸਨ। ਦਿਲੀਪ ਕੁਮਾਰ ਨਾਮ ਦੇ ਇੱਕ ਯੂਜਰ ਨੇ 19 ਜੂਨ ਨੂੰ ਕੁਮੈਂਟ ਕੀਤਾ, "ਜਨਤਾ ਫਿਰ ਤੋਂ ਤਲਵਾਰ ਮੰਗ ਰਹੀ ਹੈ।" ਇਸ ਦੇ ਜਵਾਬ ਵਿੱਚ ਸ਼ਾਰਪਸ਼ੂਟਰ ਨਬਾਈਵਾਲਾ ਨਾਮ ਦੇ ਇੱਕ ਯੂਜਰ ਨੇ ਲਿਖਿਆ, "ਇਸ ਵਾਰ ਇਸ ਦਾ ਇਸਤੇਮਾਲ ਕਿਸੇ ਰਾਜਨੇਤਾ 'ਤੇ ਹੋਵੇਗਾ।
ਇੱਕ ਹੋਰ ਯੂਜਰ ਰਣਦੀਪ ਠਾਕੁਰ ਨੇ ਪੁੱਛਿਆ, "ਕਿਸ ਅਪਰਾਧ ਲਈ?" ਇਸ 'ਤੇ ਸ਼ਾਰਪਸ਼ੂਟਰ ਨਬਾਈਵਾਲਾ ਨੇ ਜਵਾਬ ਦਿੱਤਾ, "ਸਿਰਫ ਡਿਪਟੀ ਸੀਐਮ ਅਤੇ ਵਿਧਾਇਕ ਰਾਕੇਸ਼ ਕਾਲੀਆ ਹੀ ਜਾਣਦੇ ਹਨ। ਇਸ ਗੱਲਬਾਤ ਤੋਂ ਘਬਰਾ ਕੇ ਅਰੁਣ ਕੁਮਾਰ ਨੇ ਪੁਲਿਸ ਨੂੰ ਘਟਨਾ ਦੀ ਰਿਪੋਰਟ ਦਿੱਤੀ। ਦੋਵੇਂ ਆਗੂ ਊਨਾ ਜ਼ਿਲ੍ਹੇ ਦੇ ਹਨ, ਅਗਨੀਹੋਤਰੀ ਹਰੋਲੀ ਹਲਕੇ ਦੀ ਨੁਮਾਇੰਦਗੀ ਕਰਦੇ ਹਨ, ਜਦੋਂ ਕਿ ਕਾਲੀਆ ਨੇ ਹਾਲ ਹੀ ਵਿੱਚ ਗਗਰੇਟ ਉਪ-ਚੋਣ ਜਿੱਤੀ ਹੈ।
ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਧਮਕੀ ਦੇਣ ਵਾਲੇ ਵਿਅਕਤੀਆਂ ਦਾ ਅਮਰੀਸ਼ ਰਾਣਾ ਨਾਲ ਕੋਈ ਸਬੰਧ ਹੈ, ਜੋ ਕੁਝ ਮਹੀਨੇ ਪਹਿਲਾਂ 25 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਹੋਇਆ ਸੀ। ਹਾਲਾਂਕਿ, ਰਿਹਾਈ ਤੋਂ ਤੁਰੰਤ ਬਾਅਦ ਰਾਣਾ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਸ਼ਾਮਲ ਹੋ ਗਿਆ, ਜਿਸ ਕਾਰਨ ਉਸਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਸੀ।
- PTC NEWS