Thu, Mar 12, 2026
Whatsapp

'ਗੁਲਾਬੋ' ਦੇ ਸੌਦੇ ਨੇ ਕੰਗਾਲ ਕੀਤਾ ਦਸੂਹਾ ਦਾ ਅਪਾਹਜ ਮਜਦੂਰ, ਵੱਜੀ 98 ਹਜ਼ਾਰ ਦੀ ਠੱਗੀ, ਪੜ੍ਹੋ ਪੂਰਾ ਮਾਮਲਾ

Reported by:  PTC News Desk  Edited by:  KRISHAN KUMAR SHARMA -- December 22nd 2023 08:18 PM
'ਗੁਲਾਬੋ' ਦੇ ਸੌਦੇ ਨੇ ਕੰਗਾਲ ਕੀਤਾ ਦਸੂਹਾ ਦਾ ਅਪਾਹਜ ਮਜਦੂਰ, ਵੱਜੀ 98 ਹਜ਼ਾਰ ਦੀ ਠੱਗੀ, ਪੜ੍ਹੋ ਪੂਰਾ ਮਾਮਲਾ

'ਗੁਲਾਬੋ' ਦੇ ਸੌਦੇ ਨੇ ਕੰਗਾਲ ਕੀਤਾ ਦਸੂਹਾ ਦਾ ਅਪਾਹਜ ਮਜਦੂਰ, ਵੱਜੀ 98 ਹਜ਼ਾਰ ਦੀ ਠੱਗੀ, ਪੜ੍ਹੋ ਪੂਰਾ ਮਾਮਲਾ

ਹੁਸ਼ਿਆਰਪੁਰ: ਆਨਲਾਈਨ ਧੋਖਾਧੜੀ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਦਸੂਹਾ ਕਸਬਾ ਅਣਖੀਬਾਸੀ 'ਚ ਸਾਹਮਣੇ ਆਇਆ ਹੈ, ਜਿੱਥੇ ਇੱਕ ਅਪਾਹਜ ਮਜ਼ਦੂਰ ਨੂੰ ਆਪਣੇ ਮੋਬਾਇਲ 'ਤੇ ਇਸ ਦੀ ਵੀਡੀਓ ਦੇਖ ਕੇ ਮੱਝ ਖਰੀਦਣੀ ਮਹਿੰਗੀ ਪੈ ਗਈ। ਮਹਿੰਗੀ ਵੀ ਅਜਿਹੀ ਕਿ ਉਹ 98 ਹਜ਼ਾਰ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਿਆ।

ਮੱਝ ਦੀ ਵੀਡੀਓ ਦਿਖਾ ਕੇ ਮਾਰੀ ਠੱਗੀ


ਨੌਸਰਬਾਜ਼ ਠੱਗ ਨੇ ਰਾਜਸਥਾਨ ਤੋਂ ਹੋਣ ਦਾ ਬਹਾਨਾ ਲਗਾ ਕੇ ਮਜ਼ਦੂਰ ਨੂੰ ਮੱਝ ਦੀ ਵੀਡੀਓ ਦਿਖਾ ਕੇ ਉਸ ਦੇ ਬੈਂਕ ਖਾਤੇ ਵਿੱਚ 98 ਹਜ਼ਾਰ ਰੁਪਏ ਜਮ੍ਹਾ ਕਰਵਾ ਲਏ। ਵਧੇਰੇ ਜਾਣਕਾਰੀ ਦਿੰਦੇ ਹੋਏ ਧੋਖਾਧੜੀ ਦਾ ਸ਼ਿਕਾਰ ਹੋਏ ਰਾਮਪਾਲ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ ਅਤੇ ਅਪਾਹਜ ਹੈ। ਕੁਝ ਦਿਨ ਪਹਿਲਾਂ ਮੈਂ ਮੋਬਾਈਲ 'ਤੇ ਮੱਝ ਦੀ ਵੀਡੀਓ ਦੇਖੀ।

bhainsਜਦੋਂ ਮੈਂ ਵੀਡੀਓ 'ਤੇ ਦਿੱਤੇ ਨੰਬਰ 'ਤੇ ਫੋਨ ਕੀਤਾ ਤਾਂ ਉਕਤ ਵਿਅਕਤੀ ਨੇ ਆਪਣਾ ਨਾਂ ਮੋਨੂੰ ਜਾਟ ਦੱਸਿਆ ਅਤੇ ਕਿਹਾ ਕਿ ਮੈਂ ਰਾਜਸਥਾਨ ਦਾ ਰਹਿਣ ਵਾਲਾ ਹਾਂ ਅਤੇ ਮੱਝਾਂ ਦਾ ਕਾਰੋਬਾਰ ਕਰਦਾ ਹਾਂ। ਮੈਂ ਉਸ 'ਤੇ ਵਿਸ਼ਵਾਸ ਕੀਤਾ ਅਤੇ 'ਗੁਲਾਬੋ' ਨਾਮ ਦੀ ਮੱਝ ਦਾ ਸੌਦਾ 98,000 ਰੁਪਏ 'ਚ ਤੈਅ ਹੋ ਗਿਆ।

ਰਾਮਪਾਲ ਨੇ ਦੱਸਿਆ ਕਿ ਮੈਂ ਉਸ ਵਿਅਕਤੀ ਦੇ ਖਾਤੇ ਵਿੱਚ ਦੋ ਵਾਰ ਕੁੱਲ 98 ਹਜ਼ਾਰ ਰੁਪਏ ਜਮ੍ਹਾਂ ਕਰਵਾਏ। ਪੈਸੇ ਭੇਜਣ ਤੋਂ ਬਾਅਦ ਵਿਅਕਤੀ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਜਦੋਂ ਕਈ ਦਿਨਾਂ ਬਾਅਦ ਵੀ ਉਸ ਨੇ ਮੱਝ ਮੇਰੇ ਘਰ ਨਹੀਂ ਪਹੁੰਚਾਈ ਤਾਂ ਮੈਨੂੰ ਪਤਾ ਲੱਗਾ ਕਿ ਮੇਰੇ ਨਾਲ ਧੋਖਾ ਹੋਇਆ ਹੈ। ਇਸ ਸਬੰਧੀ ਮੈਂ ਥਾਣਾ ਦਸੂਹਾ ਵਿਖੇ ਸ਼ਿਕਾਇਤ ਦਰਜ ਕਰਵਾਈ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ ਜਿਸ ਕਰਕੇ ਮੈਂ ਐਸਐਸਪੀ ਹੁਸ਼ਿਆਰਪੁਰ ਨੂੰ ਲਿਖਤੀ ਸ਼ਿਕਾਇਤ ਕੀਤੀ।

ਰਾਮਪਾਲ ਅਤੇ ਉਸਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਠੱਗਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਅਜਿਹੀ ਠੱਗੀ ਕਿਸੇ ਹੋਰ ਗਰੀਬ ਨਾਲ ਨਾ ਵਾਪਰੇ।

-

Top News view more...

Latest News view more...

PTC NETWORK
PTC NETWORK