ਹੁਸ਼ਿਆਰਪੁਰ ਨਸ਼ਾ ਤਸਕਰੀ ਮਾਮਲੇ ਉੱਤੇ ਹਾਈਕੋਰਟ ਨੇ ਸੁਣਾਇਆ ਫੈਸਲਾ, SI ਸੁਰਿੰਦਰ 'ਤੇ ਲਗਾਇਆ 10000 ਰੁਪਏ ਜ਼ੁਰਮਾਨਾ
ਵਿੱਕੀ ਅਰੌੜਾ (ਹੁਸ਼ਿਆਰਪੁਰ,2 ਅਗਸਤ): ਹੁਸ਼ਿਆਰਪੁਰ ਦੇ ਥਾਣਾ ਸਿਟੀ ਵਿੱਚ ਨਸ਼ੇ ਦੇ ਖਿਲਾਫ ਮਈ ਮਹੀਨੇ ਵਿੱਚ 10 ਵਿਅਕਤੀਆਂ ਖਿਲਾਫ ਨਸ਼ਾ ਤਸਕਰੀ ਦੀ 160 ਨੰਬਰ ਇੱਕ ਜਰਨਲ FIR ਦਰਜ ਕੀਤੀ ਗਈ ਸੀ। ਇਸ FIR ਵਿੱਚ ਹੁਸ਼ਿਆਰਪੁਰ ਦੇ ਮੁਹੱਲਾ ਬਹਾਦਰ ਪੁਰ ਦੇ ਰਹਿਣ ਵਾਲੇ ਈ-ਰਿਕਸ਼ਾ ਚਾਲਕ ਪੁਸ਼ਪਿੰਦਰ ਦਾ ਨਾਮ ਵੀ ਲਿਖਿਆ ਗਿਆ, ਜਦੋਂ ਇਸ ਬਾਰੇ ਪੁਸ਼ਪਿੰਦਰ ਨੂੰ ਪਤਾ ਲਗਾ ਤਾਂ ਉਸ ਨੇ ਹੁਸ਼ਿਆਰਪੁਰ ਦੀ ਕੋਰਟ ਵਿੱਚ ਆਪਣੀ ਜ਼ਮਾਨਤ ਅਰਜੀ ਦਿਤੀ ਜੋ ਕੀ ਖਾਰਿਜ ਕਰ ਦਿਤੀ ਗਈ ਇਸ ਤੋਂ ਬਾਅਦ ਪੁਲਿਸ ਦੀ ਗਿਰਫ਼ ਤੋਂ ਬਾਹਰ ਪੁਸ਼ਪਿੰਦਰ ਨੇ ਹਾਈ ਕੋਰਟ ਦਾ ਰੁੱਖ ਕੀਤਾ ਪੁਸ਼ਪਿੰਦਰ ਦੇ ਦੱਸਣ ਮੁਤਾਬਿਕ ਉਸ ਵਲੋਂ ਇਹ ਕੋਸ਼ਿਸ਼ ਸਿਰਫ ਇਸ ਲਈ ਕੀਤੀ ਜਾ ਰਹੀ ਸੀ ਕਿਉਂਕਿ ਉਹ ਬੇਕਸੂਰ ਸੀ। ਪੁਸ਼ਪਿੰਦਰ ਨੇ ਦੱਸਿਆ "ਕੁੱਝ ਸਾਲ ਪਹਿਲਾਂ ਮੈਂ ਮਾੜੀ ਸੰਗਤ ਵਿੱਚ ਪੈ ਗਿਆ ਸੀ ਜਿਸ ਕਾਰਨ ਮੇਰੇ ਉੱਤੇ ਨਸ਼ੇ ਦੇ ਮੁਕੱਦਮੇ ਦਰਜ ਕੀਤੇ ਗਏ ਪਰ ਹੁਣ ਮੈਂ ਇਸ ਨਸ਼ੇ ਵਾਲੀ ਸੰਗਤ ਤੋਂ ਬਾਹਰ ਨਿਕਲ ਚੁੱਕਾ ਹਾਂ ਅਤੇ ਈ-ਰਿਕਸ਼ਾ ਚਲਾ ਕੇ ਆਪਣਾ ਘਰ ਦਾ ਗੁਜ਼ਾਰਾ ਚਲਾਉਂਦਾ ਹਾਂ।"
ਮਾਨਯੋਗ ਹਾਈ ਕੋਰਟ ਵਲੋਂ ਥਾਣਾ ਸਿਟੀ ਦੀ ਇਸ ਕਾਰਗੁਜ਼ਾਰੀ ਖਿਲਾਫ਼ ਫ਼ੈਸਲਾ ਸੁਣਾਉਂਦੇ ਹੋਏ ਇਸ FIR ਨੂੰ ਬੇਸਲੈੱਸ ਦੱਸਿਆ ਗਿਆ ਅਤੇ ਮਾਮਲਾ ਦਰਜ ਕਰਨ ਵਾਲੇ SI ਸੁਰਿੰਦਰ ਨੂੰ 10000 ਰੁਪਏ ਦਾ ਜ਼ੁਰਮਾਨਾ, ਜੋ ਕਿ ਪੁਸ਼ਪਿੰਦਰ ਨੂੰ ਪਰੇਸ਼ਾਨ ਕਰਨ 'ਤੇ ਲਗਾਇਆ ਗਿਆ। ਉੱਥੇ ਹੀ ਪੁਸ਼ਪਿੰਦਰ ਦਾ ਸਾਥ ਦੇਣ ਵਾਲੇ ਵਕੀਲ ਸੰਦੀਪ ਸ਼ਰਮਾ ਨੇ ਵੀ ਇਸ ਫੈਸਲੇ ਨੂੰ ਪੁਲਿਸ ਵੱਲੋਂ ਕੀਤੀਆਂ ਜਾਣ ਵਾਲੀ ਧੱਕੇ ਸ਼ਾਹੀ ਦੇ ਖਿਲਾਫ਼ ਸਹੀ ਕਦਮ ਦੱਸਦੇ ਹੋਏ ਮਾਨਯੋਗ ਹਾਈ ਕੋਰਟ ਦਾ ਧੰਨਵਾਦ ਕੀਤਾ।
ਥਾਣਾ ਸਿਟੀ ਦੇ ਮੁੱਖੀ ਸੰਜੀਵਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੁਸ਼ਪਿੰਦਰ ਖਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਜਿਸ ਤੋਂ ਬਾਅਦ ਮਈ ਮਹੀਨੇ ਵਿੱਚ ਨਸ਼ਾ ਤਸਕਰਾ ਦੀਆਂ ਇਨ੍ਹਾਂ ਹਰਕਤਾਂ ਨੂੰ ਰੋਕਣ ਲਈ ਇੱਕ ਜਰਨਲ FIR ਦਰਜ ਕੀਤੀ ਗਈ ਸੀ।
ਉਨ੍ਹਾਂ ਇਹ ਵੀ ਦੱਸਿਆ ਕਿ SI ਸੁਰਿੰਦਰ ਆਪਣਾ ਪੱਖ ਰੱਖਣ ਵਿੱਚ ਨਾਕਾਮਿਆਬ ਰਹਿ ਗਿਆ ਹੋਵੇਗਾ, ਜਿਸ ਕਰਕੇ ਮਾਨਯੋਗ ਹਾਈ ਕੋਰਟ ਨੇ SI ਸੁਰਿੰਦਰ ਨੂੰ ਜ਼ੁਰਮਾਨਾ ਲਾਇਆ ਹੈ। ਉਨ੍ਹਾ ਇਹ ਵੀ ਕਿਹਾ "ਮਾਨਯੋਗ ਹਾਈ ਕੋਰਟ ਦਾ ਇਹ ਫ਼ੈਸਲਾ ਸਾਡੇ ਤੱਕ ਪਹੁੰਚ ਗਿਆ ਹੈ ਜਿਸ ਦੀ ਅਸੀਂ ਪੂਰੀ ਰਿਪੋਰਟ ਬਣਾ ਕੇ ਦੁਬਾਰਾ ਅਪੀਲ ਕਰਾਂਗੇ"
ਇਹ ਵੀ ਪੜ੍ਹੋ: Moga School Bus Accident: ਬੱਚਿਆਂ ਨਾਲ ਭਰੀਆਂ 2 ਸਕੂਲੀ ਬੱਸਾਂ ਹੋਈਆਂ ਹਾਦਸੇ ਦਾ ਸ਼ਿਕਾਰ
- PTC NEWS