Sun, Dec 7, 2025
Whatsapp

ਖੇਡ ਦੇ ਮੈਦਾਨ ’ਚ ਬਿਜਲੀ ਦਾ ਟਾਵਰ ਲਗਾਉਣ ਨੂੰ ਲੈ ਕੇ ਹੋਇਆ ਹੰਗਾਮਾ, ਪਿੰਡ ਵਾਸੀਆਂ ਨੇ ਲਗਾਇਆ ਇਹ ਦਾ ਇਲਜ਼ਾਮ

Reported by:  PTC News Desk  Edited by:  Aarti -- December 25th 2023 03:24 PM
ਖੇਡ ਦੇ ਮੈਦਾਨ ’ਚ ਬਿਜਲੀ ਦਾ ਟਾਵਰ ਲਗਾਉਣ ਨੂੰ ਲੈ ਕੇ ਹੋਇਆ ਹੰਗਾਮਾ, ਪਿੰਡ ਵਾਸੀਆਂ ਨੇ ਲਗਾਇਆ ਇਹ ਦਾ ਇਲਜ਼ਾਮ

ਖੇਡ ਦੇ ਮੈਦਾਨ ’ਚ ਬਿਜਲੀ ਦਾ ਟਾਵਰ ਲਗਾਉਣ ਨੂੰ ਲੈ ਕੇ ਹੋਇਆ ਹੰਗਾਮਾ, ਪਿੰਡ ਵਾਸੀਆਂ ਨੇ ਲਗਾਇਆ ਇਹ ਦਾ ਇਲਜ਼ਾਮ

Electric Tower in Play Ground:ਰਾਜਪੁਰਾ ਦੇ ਪਿੰਡ ਜੰਡੋਲੀ ’ਚ ਉਸ ਸਮੇਂ ਮਾਹੌਲ ਕਾਫੀ ਭਖ ਗਿਆ ਜਦੋਂ ਬੀਤੀ ਦੇਰ ਰਾਤ ਜਦੋਂ ਬਿਜਲੀ ਵਿਭਾਗ ਦੇ ਮੁਲਾਜ਼ਮ ਖੇਡ ਮੈਦਾਨ ’ਚ ਟਾਵਰ ਲਗਾਉਣ ਪਹੁੰਚੇ। ਜਿਸ ਤੋਂ ਬਾਅਦ ਵਿਭਾਗ ਨੂੰ ਕੰਮ ਰੋਕਣਾ ਪਿਆ। 

ਪਿੰਡ ਵਾਸਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਸਿਰਫ਼ ਇੱਕ ਛੋਟਾ ਜਿਹਾ ਖੇਡ ਦਾ ਮੈਦਾਨ ਹੈ, ਜਿਸ ਵਿੱਚ ਵਾਲੀਬਾਲ ਦਾ ਨੈੱਟ ਲੱਗਾ ਹੋਇਆ ਹੈ ਤੇ ਇੱਕ ਕਮਰਾ ਬਣਿਆ ਹੋਇਆ ਹੈ, ਜਿਸ ਵਿੱਚ ਜਿੰਮ ਦਾ ਸਮਾਨ ਪਿਆ ਹੈ। ਸਰਕਾਰ ਹੁਣ ਇਸ ਛੋਟੇ ਜਹੇ ਮੈਦਾਨ ਨੂੰ ਵੀ ਖ਼ਤਮ ਕਰਨ ’ਚ ਲੱਗੀ ਹੋਈ ਹੈ। 


ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਜਦੋਂ ਸਬੰਧਿਤ ਵਿਭਾਗ ਵੱਡੇ ਬਿਜਲੀ ਟਾਵਰ ਦੀ ਨਿਸ਼ਾਨਦੇਹੀ ਕਰਨ ਆਇਆ ਸੀ ਤਾਂ ਉਸ ਸਮੇਂ ਇਹ ਫੈਸਲਾ ਹੋਇਆ ਸੀ ਕਿ ਖੇਡ ਮੈਦਾਨ ਦੇ ਇੱਕ ਪਾਸੇ ਸਿਰਫ਼ ਟਾਵਰ ਦੇ 2 ਪੋਲ ਹੀ ਲਗਾਏ ਜਾਣਗੇ ਤੇ ਦੂਜੇ 2 ਪੋਲ ਮੈਦਾਨ ਦੇ ਨਾਲ ਲੱਗਦੀ ਨਿੱਜੀ ਜ਼ਮੀਨ ਵਿੱਚ ਲਗਾ ਦਿੱਤੇ ਜਾਣਗੇ ਤਾਂ ਜੋ ਖੇਡ ਦਾ ਮੈਦਾਨ ਬਚ ਸਕੇ। 

ਨੌਜਵਾਨਾਂ ਨੇ ਦੱਸਿਆ ਕਿ ਪਹਿਲੇ ਹੋਏ ਸਮਝੌਤੇ ਦੀ ਇੱਕ ਕਾਪੀ ਉਹਨਾਂ ਨੇ ਕੋਲ ਪਈ ਹੈ ਤੇ ਦੂਜੀ ਕਾਪੀ ਹਲਕਾ ਵਿਧਾਇਕ ਨੂੰ ਦਿੱਤੀ ਗਈ ਸੀ, ਪਰ ਹੁਣ ਦੂਜੀ ਧਿਰ ਦਾ ਦਬਾਅ ਹੋਣ ਕਾਰਨ ਪੂਰਾ ਬਿਜਲੀ ਟਾਵਰ ਹੀ ਖੇਡ ਮੈਦਾਨ ਦੇ ਬਿਲਕੁੱਲ ਵਿਚਾਲੇ ਲਗਾਇਆ ਜਾ ਰਿਹਾ ਹੈ ਤੇ ਖੇਡ ਮੈਦਾਨ ਪੂਰੀ ਤਰ੍ਹਾਂ ਖਤਮ ਕੀਤਾ ਜਾ ਰਿਹਾ ਹੈ। 

ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਵਿਧਾਇਕਾ ਨੂੰ ਮਿਲਣ ਵੀ ਪਹੁੰਚੇ ਸੀ, ਪਰ ਉਹ ਨਹੀਂ ਮਿਲੇ ਤੇ ਉਹਨਾਂ ਨੇ ਪੀਏ ਵੀ ਪਿੰਡ ਵਿੱਚ ਆ ਕੇ ਮੌਕਾ ਦੇਖ ਚੁੱਕੇ ਹਨ ਤੇ ਸਾਡੇ ਨਾਲ ਧੱਕਾ ਹੋ ਰਿਹਾ ਹੈ। ਨੌਜਵਾਨਾਂ ਨੇ ਕਿਹਾ ਕਿ ਸਾਨੂੰ ਪਰਚੇ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। 

ਉਹਨਾਂ ਨੇ ਦੱਸਿਆ ਕਿ ਜਦੋਂ ਵਿਧਾਇਕਾ ਦਾ ਪੀਏ ਇੱਥੇ ਆਇਆ ਸੀ ਤਾਂ ਉਦੋਂ ਸਾਨੂੰ ਧਮਕੀਆਂ ਦਿੱਤੀਆਂ ਗਈ ਕੇ ਵਿਭਾਗ ਪੁਲਿਸ ਲਿਆ ਕੇ ਇਹ ਪੋਲ ਲਗਾ ਦੇਵੇਗੀ, ਤੇ ਤੁਹਾਡੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਿੰਡ ਵਾਸੀਆਂ ਨੇ ਦੱਸਿਆ ਕਿ ਅਸੀਂ 3 ਤੋਂ 4 ਵਾਰ ਇਸ ਸਬੰਧੀ ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੂੰ ਵੀ ਸ਼ਿਕਾਇਤ ਦੇ ਚੁੱਕੇ ਹਾਂ ਤੇ ਉਹਨਾਂ ਨੇ ਸਾਨੂੰ ਭਰੋਸਾ ਵੀ ਦਿੱਤਾ ਸੀ ਕਿ ਖੇਡ ਮੈਦਾਨ ਦੇ ਵਿੱਚ ਟਾਵਰ ਨਹੀਂ ਲੱਗੇਗਾ, ਪਰ ਇਸ ਦੇ ਬਾਵਜੂਦ ਸਾਡੇ ਨਾਲ ਧੱਕਾ ਹੋ ਰਿਹਾ ਹੈ ਤੇ ਸਾਡੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ।

-

Top News view more...

Latest News view more...

PTC NETWORK
PTC NETWORK