Advertisment

ਜੇਕਰ ਵੀਡੀਓਜ਼ ਦੇਖ ਕੇ ਪੁਲਿਸ ਕਰੇਗੀ ਕਾਰਵਾਈ ਤਾਂ ਮੁੜ ਲੱਗਣਗੇ ਧਰਨੇ: ਅੰਮ੍ਰਿਤਪਾਲ ਸਿੰਘ

author-image
Pardeep Singh
Updated On
New Update
ਜੇਕਰ ਵੀਡੀਓਜ਼ ਦੇਖ ਕੇ ਪੁਲਿਸ ਕਰੇਗੀ ਕਾਰਵਾਈ ਤਾਂ ਮੁੜ ਲੱਗਣਗੇ ਧਰਨੇ: ਅੰਮ੍ਰਿਤਪਾਲ ਸਿੰਘ
Advertisment

ਅੰਮ੍ਰਿਤਸਰ: ਲਵਪ੍ਰੀਤ ਸਿੰਘ ਉਰਫ਼ ਤੂਫਾਨ ਦੀ ਰਿਹਾਈ ਮਗਰੋਂ ਅੰਮ੍ਰਿਤਪਾਲ ਸਿੰਘ ਦਾ ਕਾਫ਼ਲਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਇਆ। ਇਸ ਮੌਕੇ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ  ਅੱਜ ਪੰਜਾਬ ਦੇ ਡੀਜੀਪੀ ਵੱਲੋਂ ਜੋ ਬਿਆਨ ਦਿੱਤਾ ਗਿਆ ਹੈ ਕਿ ਜੋ ਪੁਲਿਸ ਅਧਿਕਾਰੀ ਜ਼ਖ਼ਮੀ ਹੋਏ ਹਨ ਉਨ੍ਹਾਂ ਉੱਤੇ ਹਮਲਾ ਕਰਨ ਵਾਲਿਆਂ ਦੇ ਖਿਲਾਫ਼ ਕਾਰਵਾਈ ਕਰਾਂਗੇ। ਉਨ੍ਹਾਂ ਨੇ ਕਿਹਾ ਹੈ ਕਿ  ਕਾਰਵਾਈ ਕਿਸ ਗੱਲ ਦੀ ਕਰਨੀ ਹੈ ਕਿਉਂਕਿ ਪੁਲਿਸ ਨੇ ਉਨ੍ਹਾਂ ਦਾ ਸਾਥੀ ਨਾਜਾਇਜ਼ ਜੇਲ੍ਹ ਵਿੱਚ ਬੰਦ ਕੀਤਾ ਸੀ।

Advertisment

ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਜੇਕਰ ਡੀਜੀਪੀ  ਘਟਨਾ ਦੀ ਵੀਡੀਓਜ਼ ਵੇਖ ਕੇ ਕਾਰਵਾਈ ਕਰਨਗੇ ਤਾਂ ਮੁੜ ਧਰਨੇ ਲਗਾਏ ਜਾਣਗੇ।  ਉਨ੍ਹਾਂ ਨੇ ਕਿਹਾ ਹੈ ਕਿ ਡੀਜੀਪੀ ਨੂੰ ਇਹ ਮੈਟਰ ਨੂੰ ਇੱਥੇ ਹੀ  ਬੰਦ ਕਰਨਾ ਚਾਹੀਦਾ ਹੈ। ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਥੇਬੰਦੀ ਵਿੱਚ ਵੱਧ ਤੋਂ ਵੱਧ ਸ਼ਾਮਿਲ ਹੋਵੇ ਤਾਂ ਕਿ ਪੰਜਾਬ ਦੇ ਮੁੱਦਿਆ ਲਈ ਇਕਜੁੱਟ ਹੋ ਕੇ ਲੜਿਆ ਜਾਵੇ।

ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਅਜਨਾਲਾ ਵਿੱਚ 150 ਦੇ ਕਰੀਬ ਵਿਅਕਤੀਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿਚੋਂ ਨਸ਼ਾ ਖਤਮ ਕਰਨਾ ਹੀ ਮੇਰਾ ਉਦੇਸ਼ ਹੈ।



- PTC NEWS
latest-news punjabi-news amritpal-singh
Advertisment

Stay updated with the latest news headlines.

Follow us:
Advertisment