Sun, Dec 15, 2024
Whatsapp

Paris Olympics 2024 : ਪੈਰਿਸ ਓਲੰਪਿਕ 'ਚ ਸਿਰਫ 6 ਮੈਡਲਾਂ ਨਾਲ ਖ਼ਤਮ ਹੋਇਆ ਭਾਰਤ ਦਾ ਸਫ਼ਰ, ਇਕ ਵੀ ਨਹੀਂ ਮਿਲਿਆ ਗੋਲਡ !

ਨਿਰਾਸ਼ਾਜਨਕ ਗੱਲ ਇਹ ਰਹੀ ਕਿ 14 ਦਿਨਾਂ ਤੱਕ ਚੱਲੇ ਇਸ ਈਵੈਂਟ 'ਚ ਕੋਈ ਵੀ ਭਾਰਤੀ ਸੋਨ ਤਮਗਾ ਜਿੱਤਣ 'ਚ ਸਫਲ ਨਹੀਂ ਹੋ ਸਕਿਆ, ਜਿਸ ਕਾਰਨ ਮੰਚ 'ਤੇ ਚੜ੍ਹਦੇ ਸਮੇਂ ਭਾਰਤੀ ਰਾਸ਼ਟਰੀ ਗੀਤ ਨਹੀਂ ਵਜਾਇਆ ਜਾ ਸਕਿਆ।

Reported by:  PTC News Desk  Edited by:  Aarti -- August 12th 2024 12:03 PM
Paris Olympics 2024 : ਪੈਰਿਸ ਓਲੰਪਿਕ 'ਚ ਸਿਰਫ 6 ਮੈਡਲਾਂ ਨਾਲ ਖ਼ਤਮ ਹੋਇਆ ਭਾਰਤ ਦਾ ਸਫ਼ਰ, ਇਕ ਵੀ ਨਹੀਂ ਮਿਲਿਆ ਗੋਲਡ !

Paris Olympics 2024 : ਪੈਰਿਸ ਓਲੰਪਿਕ 'ਚ ਸਿਰਫ 6 ਮੈਡਲਾਂ ਨਾਲ ਖ਼ਤਮ ਹੋਇਆ ਭਾਰਤ ਦਾ ਸਫ਼ਰ, ਇਕ ਵੀ ਨਹੀਂ ਮਿਲਿਆ ਗੋਲਡ !

Paris Olympics 2024 :  ਪੈਰਿਸ ਓਲੰਪਿਕ 2024 'ਚ ਭਾਰਤੀ ਟੀਮ ਦਾ ਸਫਰ 6 ਤਮਗਿਆਂ ਨਾਲ ਖਤਮ ਹੋ ਗਿਆ ਹੈ। ਭਾਰਤ ਨੇ ਇਸ ਦੌਰਾਨ 1 ਚਾਂਦੀ ਅਤੇ 5 ਕਾਂਸੀ ਦੇ ਤਗਮੇ ਜਿੱਤੇ। ਨਿਰਾਸ਼ਾਜਨਕ ਗੱਲ ਇਹ ਰਹੀ ਕਿ 14 ਦਿਨਾਂ ਤੱਕ ਚੱਲੇ ਇਸ ਈਵੈਂਟ 'ਚ ਕੋਈ ਵੀ ਭਾਰਤੀ ਸੋਨ ਤਮਗਾ ਜਿੱਤਣ 'ਚ ਸਫਲ ਨਹੀਂ ਹੋ ਸਕਿਆ, ਜਿਸ ਕਾਰਨ ਮੰਚ 'ਤੇ ਚੜ੍ਹਦੇ ਸਮੇਂ ਭਾਰਤੀ ਰਾਸ਼ਟਰੀ ਗੀਤ ਨਹੀਂ ਵਜਾਇਆ ਜਾ ਸਕਿਆ।

ਦੱਸ ਦਈਏ ਕਿ ਭਾਰਤ ਵੱਲੋਂ ਇਸ ਵਾਰ ਵੀ ਸਰਵੋਤਮ ਪ੍ਰਦਰਸ਼ਨ ਕਰਨ ਵਾਲਾ ਅਥਲੀਟ ਨੀਰਜ ਚੋਪੜਾ ਰਿਹਾ ਜਿਸ ਨੇ ਜੈਵਲਿਨ ਥਰੋਅ ਵਿੱਚ ਦੇਸ਼ ਦਾ ਇੱਕੋ ਇੱਕ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਨਿਸ਼ਾਨੇਬਾਜ਼ੀ, ਹਾਕੀ ਅਤੇ ਕੁਸ਼ਤੀ ਵਿੱਚ ਭਾਰਤ ਨੇ 5 ਕਾਂਸੀ ਦੇ ਤਗਮੇ ਜਿੱਤੇ।


ਇਨ੍ਹਾਂ 6 ਤਗਮਿਆਂ ਨਾਲ ਭਾਰਤ ਇਸ ਸਮੇਂ ਤਮਗਾ ਸੂਚੀ 'ਚ 71ਵੇਂ ਸਥਾਨ 'ਤੇ ਹੈ। ਟੋਕੀਓ ਓਲੰਪਿਕ ਦੇ ਮੁਕਾਬਲੇ ਭਾਰਤ ਲਈ ਇਹ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ। ਪਿਛਲੀ ਵਾਰ ਭਾਰਤ ਨੇ ਕੁੱਲ 7 ਤਗਮੇ ਜਿੱਤੇ ਸਨ, ਜਿਸ ਵਿੱਚ ਨੀਰਜ ਚੋਪੜਾ ਦਾ ਇੱਕ ਸੋਨਾ ਵੀ ਸ਼ਾਮਲ ਸੀ। ਟੋਕੀਓ ਓਲੰਪਿਕ ਦੀ ਤਗਮਾ ਸੂਚੀ ਵਿੱਚ ਭਾਰਤ 48ਵੇਂ ਸਥਾਨ 'ਤੇ ਸੀ।

ਪਹਿਲਵਾਨ ਵਿਨੇਸ਼ ਫੋਗਾਟ

ਪੈਰਿਸ ਓਲੰਪਿਕ ਵਿੱਚ ਭਾਰਤ ਦੇ ਕੁੱਲ 117 ਅਥਲੀਟ ਗਏ ਸਨ, ਇਸ ਲਈ ਸਿਰਫ਼ 6 ਤਗ਼ਮੇ ਲੈ ਕੇ ਵਾਪਸੀ ਚਿੰਤਾ ਦਾ ਵਿਸ਼ਾ ਹੈ। ਪਹਿਲਵਾਨ ਵਿਨੇਸ਼ ਫੋਗਾਟ ਨੂੰ ਤਮਗਾ ਮਿਲੇਗਾ ਜਾਂ ਨਹੀਂ ਇਸ ਬਾਰੇ ਫੈਸਲਾ ਅਜੇ ਆਉਣਾ ਬਾਕੀ ਹੈ। ਫੋਗਾਟ ਨੇ 50 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਥਾਂ ਬਣਾਈ ਸੀ, ਘੱਟੋ-ਘੱਟ ਇੱਕ ਚਾਂਦੀ ਦਾ ਤਗ਼ਮਾ ਪੱਕਾ ਹੋ ਗਿਆ ਸੀ, ਪਰ ਫਾਈਨਲ ਵਾਲੇ ਦਿਨ 100 ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਹਾਲਾਂਕਿ ਉਨ੍ਹਾਂ ਨੇ ਇਸ ਲਈ ਅਪੀਲ ਕੀਤੀ ਹੈ, ਜਿਸ ਦਾ ਫੈਸਲਾ ਆਉਣਾ ਬਾਕੀ ਹੈ।

ਮਨੂ ਭਾਕਰ

ਮਨੂ ਭਾਕਰ ਨੇ ਪੈਰਿਸ ਓਲੰਪਿਕ 'ਚ ਨਿਸ਼ਾਨੇਬਾਜ਼ੀ 'ਚ ਦੇਸ਼ ਨੂੰ ਪਹਿਲਾ ਤਮਗਾ ਦਿਵਾਇਆ ਸੀ। ਨੁਕਸਦਾਰ ਬੰਦੂਕ ਕਾਰਨ ਟੋਕੀਓ ਓਲੰਪਿਕ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਵਾਲੇ ਇਸ ਨਿਸ਼ਾਨੇਬਾਜ਼ ਨੇ ਪੈਰਿਸ 'ਚ ਇਕ ਨਹੀਂ ਸਗੋਂ 2 ਕਾਂਸੀ ਦੇ ਤਗਮੇ ਜਿੱਤੇ ਸਨ। ਉਸਨੇ 10 ਮੀਟਰ ਏਅਰ ਪਿਸਟਲ ਮਹਿਲਾ ਈਵੈਂਟ ਵਿੱਚ ਆਪਣਾ ਪਹਿਲਾ ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਬਾਅਦ ਉਸ ਨੇ ਸਰਬਜੋਤ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਮਿਕਸ ਈਵੈਂਟ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਸ਼ੂਟਿੰਗ ਵਿੱਚ ਭਾਰਤ ਦਾ ਤੀਜਾ ਤਮਗਾ ਸਵਪਨਿਲ ਕੁਸਲੇ ਨੇ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ ਵਿੱਚ ਜਿੱਤਿਆ।

ਕੁਸ਼ਤੀ ਵਿੱਚ ਪੈਰਿਸ ਓਲੰਪਿਕ ਵਿੱਚ ਭਾਰਤ ਦੇ ਕੁੱਲ 6 ਪਹਿਲਵਾਨਾਂ ਨੇ ਚੁਣੌਤੀ ਦਿੱਤੀ ਸੀ, ਜਿਸ ਵਿੱਚ 5 ਮਹਿਲਾ ਅਤੇ 1 ਪੁਰਸ਼ ਪਹਿਲਵਾਨ ਸਨ। ਅਮਨ ਸਹਿਰਾਵਤ 57 ਕਿਲੋਗ੍ਰਾਮ ਵਰਗ ਵਿੱਚ ਭਾਰਤ ਲਈ ਕਾਂਸੀ ਦਾ ਤਗ਼ਮਾ ਜਿੱਤਣ ਵਿੱਚ ਸਫ਼ਲ ਰਿਹਾ। ਇਹ ਉਸਦੇ ਕਰੀਅਰ ਦਾ ਪਹਿਲਾ ਓਲੰਪਿਕ ਸੀ। ਉਸਨੇ 21 ਸਾਲ ਅਤੇ ਕੁਝ ਦਿਨਾਂ ਦੀ ਉਮਰ ਵਿੱਚ ਓਲੰਪਿਕ ਤਮਗਾ ਜਿੱਤ ਕੇ ਭਾਰਤ ਲਈ ਇਤਿਹਾਸ ਰਚ ਦਿੱਤਾ। ਉਹ ਦੇਸ਼ ਲਈ ਓਲੰਪਿਕ ਤਮਗਾ ਜਿੱਤਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ। ਇਸ ਸੂਚੀ ਵਿੱਚ ਉਸਨੇ ਪੀਵੀ ਸਿੰਧੂ ਨੂੰ ਹਰਾਇਆ।

ਭਾਰਤੀ ਪੁਰਸ਼ ਹਾਕੀ ਟੀਮ

ਭਾਰਤੀ ਪੁਰਸ਼ ਹਾਕੀ ਟੀਮ ਓਲੰਪਿਕ ਖੇਡਾਂ ਵਿੱਚ ਲਗਾਤਾਰ ਦੂਜੀ ਵਾਰ ਕਾਂਸੀ ਦਾ ਤਗ਼ਮਾ ਜਿੱਤਣ ਵਿੱਚ ਸਫ਼ਲ ਰਹੀ। ਸੈਮੀਫਾਈਨਲ 'ਚ ਜਰਮਨੀ ਦੇ ਹੱਥੋਂ ਟੀਮ ਦਾ ਫਾਈਨਲ 'ਚ ਪਹੁੰਚਣ ਦਾ ਸੁਪਨਾ ਟੁੱਟ ਗਿਆ ਪਰ ਭਾਰਤ ਨੇ ਸਪੇਨ ਨੂੰ 3-2 ਨਾਲ ਹਰਾ ਕੇ ਕਾਂਸੀ ਤਮਗਾ ਜਿੱਤ ਲਿਆ। 1968-72 ਤੋਂ ਬਾਅਦ ਭਾਰਤ ਨੇ ਲਗਾਤਾਰ ਦੋ ਓਲੰਪਿਕ ਖੇਡਾਂ ਵਿੱਚ ਹਾਕੀ ਵਿੱਚ ਤਗਮੇ ਜਿੱਤੇ ਹਨ। ਉਮੀਦ ਹੈ ਕਿ ਅਗਲੀ ਵਾਰ ਪੁਰਸ਼ ਹਾਕੀ ਟੀਮ ਸੋਨੇ ਦੀ ਇਹ ਹੈਟ੍ਰਿਕ ਪੂਰੀ ਕਰੇਗੀ।

ਨੀਰਜ ਚੋਪੜਾ ਤੋਂ ਖੁੰਝਿਆ ਸੋਨਾ 

ਟੋਕੀਓ ਓਲੰਪਿਕ 'ਚ ਸੋਨ ਤਮਗਾ ਜਿੱਤਣ ਦਾ ਟੀਚਾ ਰੱਖਣ ਵਾਲੇ ਨੀਰਜ ਚੋਪੜਾ ਨੂੰ ਇਸ ਵਾਰ ਪੈਰਿਸ ਓਲੰਪਿਕ 'ਚ ਚਾਂਦੀ ਨਾਲ ਹੀ ਸੰਤੁਸ਼ਟ ਹੋਣਾ ਪਿਆ। ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 92.97 ਮੀਟਰ ਸੁੱਟ ਕੇ ਨੀਰਜ ਦੀ ਸੋਨ ਤਗਮੇ ਦੀ ਉਮੀਦ ਖਤਮ ਕਰ ਦਿੱਤੀ ਸੀ। ਭਾਰਤੀ ਅਥਲੀਟ ਨੇ ਇਸ ਮੁਕਾਬਲੇ ਵਿੱਚ ਆਪਣੇ ਸੀਜ਼ਨ ਦਾ ਸਰਵੋਤਮ ਪ੍ਰਦਰਸ਼ਨ 89.45 ਮੀਟਰ ਥਰੋਅ ਨਾਲ ਕੀਤਾ ਅਤੇ ਪੋਡੀਅਮ 'ਤੇ ਦੂਜੇ ਸਥਾਨ 'ਤੇ ਰਿਹਾ।

ਇਹ ਵੀ ਪੜ੍ਹੋ: Golden Temple ਨਤਮਸਤਕ ਹੋਣ ਪੁੱਜੇ ਹਾਕੀ ਖਿਡਾਰੀਆਂ ਦਾ SGPC ਵੱਲੋਂ ਵਿਸ਼ੇਸ਼ ਸਨਮਾਨ

- PTC NEWS

Top News view more...

Latest News view more...

PTC NETWORK