Sun, Nov 29, 2026
Whatsapp

Jagraon : ਮੂੰਗੀ ਖਰੀਦ ਦੀ ਪੇਮੈਂਟ ਤੋਂ ਮੁੱਕਰੇ ਮਿੱਤਲ ਕਾਟਨ ਮਿੱਲ ਦੇ ਸੰਚਾਲਕ, ਪੁਲਿਸ ਨੇ 5 ਖਿਲਾਫ਼ ਦਰਜ ਕੀਤਾ ਕੇਸ

Mittal Cotton Mill Jagraon : ਦੋਸ਼ ਹੈ ਕਿ ਸਾਲ 2024-25 ਦੌਰਾਨ ਮਿੱਲ ਵੱਲੋਂ ਆੜ੍ਹਤੀਆਂ ਰਾਹੀਂ ਕਿਸਾਨਾਂ ਦੀ ਮੂੰਗੀ ਦੀ ਫ਼ਸਲ ਖਰੀਦੀ ਗਈ, ਪਰ ਉਸ ਦੀ ਪੂਰੀ ਪੇਮੈਂਟ ਨਹੀਂ ਕੀਤੀ ਗਈ। ਇਸ ਕਾਰਨ ਆੜ੍ਹਤੀਆਂ ਨੂੰ ਕਿਸਾਨਾਂ ਦੀ ਫ਼ਸਲ ਦੀ ਰਕਮ ਆਪਣੀ ਜੇਬ ਵਿੱਚੋਂ ਅਦਾ ਕਰਨੀ ਪਈ।

Reported by:  PTC News Desk  Edited by:  KRISHAN KUMAR SHARMA -- November 29th 2026 04:02 PM -- Updated: November 29th 2026 04:03 PM
Jagraon : ਮੂੰਗੀ ਖਰੀਦ ਦੀ ਪੇਮੈਂਟ ਤੋਂ ਮੁੱਕਰੇ ਮਿੱਤਲ ਕਾਟਨ ਮਿੱਲ ਦੇ ਸੰਚਾਲਕ, ਪੁਲਿਸ ਨੇ 5 ਖਿਲਾਫ਼ ਦਰਜ ਕੀਤਾ ਕੇਸ

Jagraon : ਮੂੰਗੀ ਖਰੀਦ ਦੀ ਪੇਮੈਂਟ ਤੋਂ ਮੁੱਕਰੇ ਮਿੱਤਲ ਕਾਟਨ ਮਿੱਲ ਦੇ ਸੰਚਾਲਕ, ਪੁਲਿਸ ਨੇ 5 ਖਿਲਾਫ਼ ਦਰਜ ਕੀਤਾ ਕੇਸ

Mittal Cotton Mill Jagraon : ਏਸ਼ੀਆ ਦੀ ਦਾਲਾਂ ਦੀ ਸਭ ਤੋਂ ਵੱਡੀ ਦਾਣਾ ਮੰਡੀ ਜਗਰਾਉਂ ਵਿੱਚ ਮੂੰਗੀ ਦੀ ਫ਼ਸਲ ਖਰੀਦ ਕੇ ਉਸ ਦੀ ਪੂਰੀ ਰਕਮ ਅਦਾ ਨਾ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਮਿੱਤਲ ਕਾਟਨ ਮਿੱਲ ਦੇ ਸੰਚਾਲਕਾਂ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਅਤੇ ਅਮਾਨਤ ਵਿੱਚ ਖ਼ਿਆਨਤ ਦਾ ਮੁਕੱਦਮਾ ਦਰਜ ਕੀਤਾ ਹੈ। ਦੋਸ਼ ਹੈ ਕਿ ਸਾਲ 2024-25 ਦੌਰਾਨ ਮਿੱਲ ਵੱਲੋਂ ਆੜ੍ਹਤੀਆਂ ਰਾਹੀਂ ਕਿਸਾਨਾਂ ਦੀ ਮੂੰਗੀ ਦੀ ਫ਼ਸਲ ਖਰੀਦੀ ਗਈ, ਪਰ ਉਸ ਦੀ ਪੂਰੀ ਪੇਮੈਂਟ ਨਹੀਂ ਕੀਤੀ ਗਈ। ਇਸ ਕਾਰਨ ਆੜ੍ਹਤੀਆਂ ਨੂੰ ਕਿਸਾਨਾਂ ਦੀ ਫ਼ਸਲ ਦੀ ਰਕਮ ਆਪਣੀ ਜੇਬ ਵਿੱਚੋਂ ਅਦਾ ਕਰਨੀ ਪਈ। ਉੱਧਰ, ਲੰਮੇ ਸਮੇਂ ਤੋਂ ਬਕਾਇਆ ਪੇਮੈਂਟ ਨਾ ਮਿਲਣ ਅਤੇ ਮਿੱਲ ਬੰਦ ਹੋ ਜਾਣ ਕਾਰਨ ਆੜ੍ਹਤੀਆਂ ਦੇ ਲੱਖਾਂ ਰੁਪਏ ਫਸ ਗਏ।

ਪੁਲਿਸ ਵੱਲੋਂ ਜਿਨ੍ਹਾਂ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ਦੀ ਪਛਾਣ ਵਿਨੋਦ ਕੁਮਾਰ ਉਰਫ਼ ਰਾਜੂ, ਅਨੀਤਾ ਮਿੱਤਲ, ਸ਼ੈਂਕੀ ਮਿੱਤਲ, ਨਵੀਨ ਕੁਮਾਰ ਅਤੇ ਕਿਰਨ ਬਾਲਾ ਵਾਸੀ ਸ਼ਾਸਤਰੀ ਨਗਰ, ਜਗਰਾਉਂ ਵਜੋਂ ਹੋਈ ਹੈ।

ਆੜ੍ਹਤੀਆਂ ਨੇ ਆਪਣੀ ਜੇਬ ਵਿੱਚੋਂ ਕਿਸਾਨਾਂ ਨੂੰ ਕੀਤੀ ਅਦਾਇਗੀ

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਬਲਵਿੰਦਰ ਸਿੰਘ ਸਮੇਤ ਦਾਣਾ ਮੰਡੀ ਜਗਰਾਉਂ ਦੇ ਕਈ ਆੜ੍ਹਤੀਆਂ ਨੇ ਦੋਸ਼ ਲਗਾਇਆ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਕਿਸਾਨ ਆਪਣੀ ਮੂੰਗੀ ਦੀ ਫ਼ਸਲ ਵੇਚਣ ਲਈ ਜਗਰਾਉਂ ਮੰਡੀ ਪਹੁੰਚਦੇ ਹਨ। ਮੰਡੀ ਵਿੱਚ ਆੜ੍ਹਤੀਆਂ ਰਾਹੀਂ ਫ਼ਸਲ ਦੀ ਖਰੀਦ ਕੀਤੀ ਜਾਂਦੀ ਹੈ ਅਤੇ ਬਾਅਦ ਵਿੱਚ ਸਬੰਧਤ ਵਪਾਰੀਆਂ ਤੋਂ ਫ਼ਸਲ ਦੀ ਰਕਮ ਵਸੂਲ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ... ਪਾਕਿਸਤਾਨ 'ਚ 80 ਸਾਲ ਬਾਅਦ ਮੁੜ ਖੁੱਲ੍ਹਿਆ ਪਾਤਸ਼ਾਹੀ 6ਵੀਂ ਗੁ: ਖਾਰਾ ਸਾਹਿਬ, 17 ਤਸਵੀਰਾਂ 'ਚ ਵੇਖੋ ਰੌਣਕਾਂ

ਇਸੇ ਕਾਰੋਬਾਰ ਤਹਿਤ ਮਿੱਤਲ ਕਾਟਨ ਮਿੱਲ ਵੱਲੋਂ ਵੀ ਆੜ੍ਹਤੀਆਂ ਰਾਹੀਂ ਮੂੰਗੀ ਦੀ ਫ਼ਸਲ ਖਰੀਦੀ ਗਈ ਸੀ। ਆੜ੍ਹਤੀਆਂ ਦਾ ਦੋਸ਼ ਹੈ ਕਿ ਮਿੱਲ ਵੱਲੋਂ ਫ਼ਸਲ ਦੀ ਖਰੀਦ ਕਰਨ ਤੋਂ ਬਾਅਦ ਉਸ ਦੀ ਪੂਰੀ ਰਕਮ ਅਦਾ ਨਹੀਂ ਕੀਤੀ ਗਈ। ਕਿਸਾਨਾਂ ਨੂੰ ਸਮੇਂ ਸਿਰ ਪੈਸੇ ਦੇਣਾ ਆੜ੍ਹਤੀਆਂ ਦੀ ਜ਼ਿੰਮੇਵਾਰੀ ਹੋਣ ਕਾਰਨ ਉਨ੍ਹਾਂ ਨੇ ਆਪਣੀ ਜੇਬ ਵਿੱਚੋਂ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ ਕਰ ਦਿੱਤੀ, ਪਰ ਮਿੱਲ ਵੱਲੋਂ ਬਕਾਇਆ ਰਕਮ ਨਾ ਮਿਲਣ ਕਾਰਨ ਉਨ੍ਹਾਂ ਦੀ ਆਪਣੀ ਪੂੰਜੀ ਫਸਦੀ ਗਈ।


ਸ਼ਿਕਾਇਤਕਰਤਾਵਾਂ ਮੁਤਾਬਕ ਉਨ੍ਹਾਂ ਵੱਲੋਂ ਕਈ ਵਾਰ ਮਿੱਲ ਸੰਚਾਲਕਾਂ ਨਾਲ ਸੰਪਰਕ ਕਰਕੇ ਆਪਣੀ ਬਕਾਇਆ ਰਕਮ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਹੱਲ ਨਹੀਂ ਨਿਕਲਿਆ।

ਮਿੱਲ ਬੰਦ ਹੋਣ ਕਾਰਨ ਆੜ੍ਹਤੀਆਂ ਦੀਆਂ ਵਧੀਆਂ ਮੁਸ਼ਕਲਾਂ

ਮਾਮਲੇ ਦੀ ਜਾਂਚ ਉਪ ਕਪਤਾਨ ਪੁਲਿਸ (ਪੀਬੀਆਈ/ਐੱਸ. ਕਰਾਈਮ) ਵੱਲੋਂ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸ਼ਿਕਾਇਤਕਰਤਾ ਜਗਰਾਉਂ ਦਾਣਾ ਮੰਡੀ ਵਿੱਚ ਆੜ੍ਹਤ ਦੀਆਂ ਦੁਕਾਨਾਂ ਚਲਾਉਂਦੇ ਹਨ, ਜਦਕਿ ਮੁਲਜ਼ਮਾਂ ਵੱਲੋਂ ਮੈਸਰਜ਼ ਮਿੱਤਲ ਕਾਟਨ ਮਿੱਲ (ਦਾਲ ਮਿੱਲ), ਜਗਰਾਉਂ ਦੇ ਨਾਂ 'ਤੇ ਫਰਮ ਬਣਾਈ ਹੋਈ ਸੀ, ਜੋ ਆੜ੍ਹਤੀਆਂ ਰਾਹੀਂ ਮੰਡੀ ਵਿੱਚੋਂ ਵੱਖ-ਵੱਖ ਫ਼ਸਲਾਂ ਦੀ ਖਰੀਦ ਕਰਕੇ ਅੱਗੇ ਵੇਚਣ ਦਾ ਕਾਰੋਬਾਰ ਕਰਦੀ ਸੀ।

ਜਾਂਚ ਅਨੁਸਾਰ ਸਾਲ 2024-25 ਦੌਰਾਨ ਮਿੱਲ ਵੱਲੋਂ ਆੜ੍ਹਤੀਆਂ ਤੋਂ ਮੂੰਗੀ ਦੀ ਫ਼ਸਲ ਖਰੀਦੀ ਗਈ, ਪਰ ਉਸ ਦੀ ਪੂਰੀ ਬਣਦੀ ਰਕਮ ਦਾ ਭੁਗਤਾਨ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਜਗਰਾਉਂ ਸਥਿਤ ਮਿੱਲ ਬੰਦ ਕਰ ਦਿੱਤੀ ਗਈ, ਜਿਸ ਕਾਰਨ ਆੜ੍ਹਤੀਆਂ ਲਈ ਆਪਣੀ ਬਕਾਇਆ ਰਕਮ ਵਸੂਲ ਕਰਨਾ ਮੁਸ਼ਕਲ ਹੋ ਗਿਆ ਅਤੇ ਉਨ੍ਹਾਂ ਨੂੰ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਪੰਜ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ

ਪੁਲਿਸ ਜਾਂਚ ਦੌਰਾਨ ਵਿਨੋਦ ਕੁਮਾਰ ਉਰਫ਼ ਰਾਜੂ, ਅਨੀਤਾ ਮਿੱਤਲ, ਸ਼ੈਂਕੀ ਮਿੱਤਲ, ਨਵੀਨ ਕੁਮਾਰ ਅਤੇ ਕਿਰਨ ਬਾਲਾ ਖ਼ਿਲਾਫ਼ ਪਹਿਲੀ ਨਜ਼ਰੇ ਧੋਖਾਧੜੀ ਅਤੇ ਅਮਾਨਤ ਵਿੱਚ ਖ਼ਿਆਨਤ ਦੇ ਤੱਥ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਜਗਰਾਉਂ ਤੋਂ ਜਗਪਾਲ ਸਿੰਘ ਸਿਵੀਆਂ ਦੀ ਰਿਪੋਰਟ

ਇਹ ਵੀ ਪੜ੍ਹੋ... ਕੀ 1 ਲੱਖ ਰੁਪਏ ਤੋਂ ਹੇਠਾਂ ਆ ਜਾਵੇਗਾ ਸੋਨਾ ? ਜਾਣੋ ਅਗਲੇ 6 ਮਹੀਨੇ ਕਿਹੜੀ ਰੇਂਜ 'ਚ ਰਹੇਗੀ ਕੀਮਤ


- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK