Wed, Jul 1, 2026
Whatsapp

July Month Events : ਆਈਸਕ੍ਰੀਮ ਤੋਂ ਲੈ ਕੇ ਚਾਕਲੇਟ ਤੱਕ, ਧੋਨੀ ਤੋਂ ਲੈ ਕੇ ਪ੍ਰਿਯੰਕਾ ਚੋਪੜਾ ਤੱਕ, ਖਾਸ ਦਿਨਾਂ ਨਾਲ ਭਰਿਆ ਹੈ ਜੁਲਾਈ, ਵੇਖੋ ਸੂਚੀ

July Month Events : ਜੁਲਾਈ ਮਹੀਨਾ ਖੁਸ਼ੀਆਂ ਨਾਲ ਭਰਿਆ ਹੋਵੇਗਾ, ਕਈ ਅੰਤਰਰਾਸ਼ਟਰੀ ਤੇ ਰਾਸ਼ਟਰੀ ਈਵੈਂਟ ਇਸ ਮਹੀਨੇ ਦੀ ਸ਼ੋਭਾ ਵਧਾਉਂਦੇ ਹਨ, ਜਿਨ੍ਹਾਂ ਵਿੱਚ ਮਾਪੇ ਦਿਵਸ, ਚਾਕਲੇਟ ਡੇਅ, ਆਈਸਕ੍ਰੀਮ ਡੇਅ ਤੋਂ ਲੈ ਕੇ ਕਈ ਦਿਨ ਹਨ।

Reported by:  PTC News Desk  Edited by:  KRISHAN KUMAR SHARMA -- July 01st 2026 04:58 PM -- Updated: July 01st 2026 05:26 PM
July Month Events : ਆਈਸਕ੍ਰੀਮ ਤੋਂ ਲੈ ਕੇ ਚਾਕਲੇਟ ਤੱਕ, ਧੋਨੀ ਤੋਂ ਲੈ ਕੇ ਪ੍ਰਿਯੰਕਾ ਚੋਪੜਾ ਤੱਕ, ਖਾਸ ਦਿਨਾਂ ਨਾਲ ਭਰਿਆ ਹੈ ਜੁਲਾਈ, ਵੇਖੋ ਸੂਚੀ

July Month Events : ਆਈਸਕ੍ਰੀਮ ਤੋਂ ਲੈ ਕੇ ਚਾਕਲੇਟ ਤੱਕ, ਧੋਨੀ ਤੋਂ ਲੈ ਕੇ ਪ੍ਰਿਯੰਕਾ ਚੋਪੜਾ ਤੱਕ, ਖਾਸ ਦਿਨਾਂ ਨਾਲ ਭਰਿਆ ਹੈ ਜੁਲਾਈ, ਵੇਖੋ ਸੂਚੀ

July Month Events : ਸਾਲ 2026 ਦਾ ਜੁਲਾਈ ਮਹੀਨਾ ਇਸ ਵਾਰ ਕੁੱਝ ਵੱਖਰਾ ਹੋਵੇਗਾ। ਇਹ ਮਹੀਨਾ ਖੁਸ਼ੀਆਂ ਨਾਲ ਭਰਿਆ ਹੋਵੇਗਾ, ਕਈ ਅੰਤਰਰਾਸ਼ਟਰੀ ਤੇ ਰਾਸ਼ਟਰੀ ਈਵੈਂਟ ਇਸ ਮਹੀਨੇ ਦੀ ਸ਼ੋਭਾ ਵਧਾਉਂਦੇ ਹਨ, ਜਿਨ੍ਹਾਂ ਵਿੱਚ ਮਾਪੇ ਦਿਵਸ, ਚਾਕਲੇਟ ਡੇਅ, ਆਈਸਕ੍ਰੀਮ ਡੇਅ ਤੋਂ ਲੈ ਕੇ ਕਈ ਦਿਨ ਹਨ, ਉਥੇ ਹੀ ਭਾਰਤੀ ਕ੍ਰਿਕਟ ਦੇ ਦਿੱਗਜ਼ ਸਿਤਾਰੇ ਮਹਿੰਦਰ ਸਿੰਘ ਧੋਨੀ (MS Dhoni Birthday) ਅਤੇ ਮਸ਼ਹੂਰ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ (Priyanka Chopra Birthday) ਦਾ ਜਨਮ ਦਿਨ ਵੀ ਹੈ।

ਡਾਕਟਰਜ਼ ਡੇਅ ਨਾਲ ਹੋਈ ਸ਼ੁਰੂਆਤ


ਮਹੀਨੇ ਦੀ ਸ਼ੁਰੂਆਤ 1 ਜੁਲਾਈ ਨੂੰ ਨੈਸ਼ਨਲ ਡਾਕਟਰਜ਼ ਡੇ ਅਤੇ ਚਾਰਟਰਡ ਅਕਾਊਂਟੈਂਟਸ ਡੇ ਨਾਲ ਹੁੰਦੀ ਹੈ, ਜੋ ਸਿਹਤ ਅਤੇ ਵਿੱਤੀ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਪੇਸ਼ੇਵਰਾਂ ਨੂੰ ਸਮਰਪਿਤ ਹੈ। 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਵਸ ਮਨਾਇਆ ਜਾਵੇਗਾ, ਜਿਸ ਦਾ ਉਦੇਸ਼ ਵਧਦੀ ਆਬਾਦੀ ਅਤੇ ਇਸ ਨਾਲ ਜੁੜੀਆਂ ਚੁਣੌਤੀਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।

29 ਜੁਲਾਈ ਨੂੰ ਗੁਰੂ ਪੂਰਨਿਮਾ

ਧਾਰਮਿਕ ਪੱਖੋਂ 16 ਜੁਲਾਈ ਨੂੰ ਰਥ ਯਾਤਰਾ ਅਤੇ 29 ਜੁਲਾਈ ਨੂੰ ਗੁਰੂ ਪੂਰਨਿਮਾ ਮਨਾਈ ਜਾਵੇਗੀ। ਇਹ ਦੋਵੇਂ ਦਿਨ ਆਸਥਾ, ਭਗਤੀ ਅਤੇ ਗੁਰੂ-ਸ਼ਿਸ਼ਿਆ ਪਰੰਪਰਾ ਦੀ ਮਹੱਤਤਾ ਨੂੰ ਦਰਸਾਉਂਦੇ ਹਨ। 18 ਜੁਲਾਈ ਨੂੰ ਨੈਲਸਨ ਮੰਡੇਲਾ ਅੰਤਰਰਾਸ਼ਟਰੀ ਦਿਵਸ ਅਤੇ 30 ਜੁਲਾਈ ਨੂੰ ਇੰਟਰਨ ਡੇਅ ਹੈ।

ਮਹਿਲਾ ਵਿਸ਼ਵ ਕੱਪ 2026 ਦਾ ਫਾਈਨਲ

ਖੇਡ ਪ੍ਰੇਮੀਆਂ ਲਈ ਵੀ ਇਹ ਮਹੀਨਾ ਖ਼ਾਸ ਰਹੇਗਾ, ਕਿਉਂਕਿ ICC ਮਹਿਲਾ ਟੀ-20 ਵਿਸ਼ਵ ਕੱਪ 2026 ਦਾ ਆਯੋਜਨ ਜੂਨ ਦੇ ਅੰਤ ਤੋਂ ਜੁਲਾਈ ਦੀ ਸ਼ੁਰੂਆਤ ਤੱਕ ਜਾਰੀ ਰਹੇਗਾ। ਇਸ ਤੋਂ ਇਲਾਵਾ 17 ਜੁਲਾਈ ਨੂੰ ਵਿਸ਼ਵ ਇਮੋਜੀ ਦਿਵਸ ਅਤੇ 19 ਜੁਲਾਈ ਨੂੰ ਨੈਸ਼ਨਲ ਮੂਨ ਡੇ ਵਰਗੇ ਦਿਨ ਸੋਸ਼ਲ ਮੀਡੀਆ 'ਤੇ ਖ਼ੂਬ ਚਰਚਾ ਵਿੱਚ ਰਹਿਣ ਦੀ ਸੰਭਾਵਨਾ ਹੈ।

ਮਹਿੰਦਰ ਸਿੰਘ ਧੋਨੀ ਤੇ ਪ੍ਰਿਯੰਕਾ ਚੋਪੜਾ ਦਾ ਜਨਮ ਦਿਨ

ਮਨੋਰੰਜਨ ਅਤੇ ਹਲਕੇ-ਫੁਲਕੇ ਜਸ਼ਨਾਂ ਦੀ ਗੱਲ ਕਰੀਏ ਤਾਂ 1 ਜੁਲਾਈ ਨੂੰ ਇੰਟਰਨੈਸ਼ਨਲ ਜੋਕ ਡੇ, 2 ਜੁਲਾਈ ਨੂੰ ਵਰਲਡ UFO ਡੇ, 7 ਜੁਲਾਈ ਨੂੰ ਵਰਲਡ ਚਾਕਲੇਟ ਡੇ ਅਤੇ ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀ ਐਮ.ਐਸ. ਧੋਨੀ ਦਾ ਜਨਮਦਿਨ ਮਨਾਇਆ ਜਾਵੇਗਾ। ਇਸੇ ਤਰ੍ਹਾਂ 12 ਜੁਲਾਈ ਨੂੰ ਫ੍ਰੈਂਚ ਫਰਾਈ ਡੇ, 16 ਜੁਲਾਈ ਨੂੰ ਵਰਲਡ ਸਨੇਕ ਡੇ, 18 ਜੁਲਾਈ ਨੂੰ ਅਦਾਕਾਰਾ ਪ੍ਰਿਯੰਕਾ ਚੋਪੜਾ ਦਾ ਜਨਮਦਿਨ ਅਤੇ 19 ਜੁਲਾਈ ਨੂੰ ਨੈਸ਼ਨਲ ਆਈਸਕ੍ਰੀਮ ਡੇ ਵੀ ਮਨਾਇਆ ਜਾਵੇਗਾ।

ਇਹ ਵੀ ਪੜ੍ਹੋ... July 2026 ’ਚ ਹੋਏ ਇਹ 8 ਬਦਲਾਅ; LPG ਸਿਲੰਡਰ ਹੋਏ ਸਸਤੇ, ਬੈਂਕ, ਰੇਲਵੇ, ਆਧਾਰ ਸਣੇ ਇਨ੍ਹਾਂ ਦੇ ਬਦਲੇ ਨਿਯਮ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK