Thu, Aug 14, 2025
Whatsapp

Kapil Sharma Gets Threat SFJ : ਕੈਪਸ ਕੈਫੇ ’ਤੇ ਹਮਲੇ ਮਗਰੋਂ ਗੁਰਪਤਵੰਤ ਸਿੰਘ ਪੰਨੂ ਨੇ ਕਪਿਲ ਸ਼ਰਮਾ ਨੂੰ ਦਿੱਤੀ ਧਮਕੀ, ਕਿਹਾ- ਆਪਣਾ ਖੂਨ ਦਾ ਪੈਸਾ ਵਾਪਸ ਲੈ ਕੇ ਜਾਓ

ਦੱਸ ਦਈਏ ਕਿ ਇੱਕ ਵੀਡੀਓ ਸੰਦੇਸ਼ ਵਿੱਚ ਸਿੱਖਸ ਫਾਰ ਜਸਟਿਸ ਦੇ ਆਗੂ ਪੰਨੂ ਨੇ ਕਪਿਲ ਸ਼ਰਮਾ 'ਤੇ ਕਾਰੋਬਾਰ ਦੇ ਬਹਾਨੇ ਕੈਨੇਡਾ ਵਿੱਚ ਹਿੰਦੂਤਵ ਨੂੰ ਉਤਸ਼ਾਹਿਤ ਕਰਨ ਦਾ ਇਲਜ਼ਾਮ ਲਗਾਇਆ

Reported by:  PTC News Desk  Edited by:  Aarti -- July 12th 2025 05:19 PM
Kapil Sharma Gets Threat SFJ : ਕੈਪਸ ਕੈਫੇ ’ਤੇ ਹਮਲੇ ਮਗਰੋਂ ਗੁਰਪਤਵੰਤ ਸਿੰਘ ਪੰਨੂ ਨੇ ਕਪਿਲ ਸ਼ਰਮਾ ਨੂੰ ਦਿੱਤੀ ਧਮਕੀ, ਕਿਹਾ- ਆਪਣਾ ਖੂਨ ਦਾ ਪੈਸਾ ਵਾਪਸ ਲੈ ਕੇ ਜਾਓ

Kapil Sharma Gets Threat SFJ : ਕੈਪਸ ਕੈਫੇ ’ਤੇ ਹਮਲੇ ਮਗਰੋਂ ਗੁਰਪਤਵੰਤ ਸਿੰਘ ਪੰਨੂ ਨੇ ਕਪਿਲ ਸ਼ਰਮਾ ਨੂੰ ਦਿੱਤੀ ਧਮਕੀ, ਕਿਹਾ- ਆਪਣਾ ਖੂਨ ਦਾ ਪੈਸਾ ਵਾਪਸ ਲੈ ਕੇ ਜਾਓ

Kapil Sharma Gets Threat SFJ :  ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਪਸ ਕੈਫੇ ਇਸ ਸਮੇਂ ਕਾਫੀ ਚਰਚਾ ’ਚ ਬਣਿਆ ਹੋਇਆ ਹੈ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਕਪਿਲ਼ ਸ਼ਰਮਾ ਦੇ ਕੈਫੇ ’ਤੇ ਬੱਬਰ ਖਾਲਸਾ ਵੱਲੋਂ ਨਿਸ਼ਾਨਾ ਬਣਾਇਆ ਅਤੇ ਉਸ 'ਤੇ ਗੋਲੀਆਂ ਚਲਾਈਆਂ। ਹੁਣ ਕਪਿਲ਼ ਸ਼ਰਮਾ ਦੇ ਕੈਪਸ ਕੈਫੇ ’ਤੇ ਹੋਏ ਹਮਲੇ ਮਗਰੋਂ ਹੁਣ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਕਪਿਲ ਸ਼ਰਮਾ ਨੂੰ ਧਮਕੀ ਦਿੱਤੀ ਹੈ।

ਦੱਸ ਦਈਏ ਕਿ ਇੱਕ ਵੀਡੀਓ ਸੰਦੇਸ਼ ਵਿੱਚ ਸਿੱਖਸ ਫਾਰ ਜਸਟਿਸ ਦੇ ਆਗੂ ਪੰਨੂ ਨੇ ਕਪਿਲ ਸ਼ਰਮਾ 'ਤੇ ਕਾਰੋਬਾਰ ਦੇ ਬਹਾਨੇ ਕੈਨੇਡਾ ਵਿੱਚ ਹਿੰਦੂਤਵ ਨੂੰ ਉਤਸ਼ਾਹਿਤ ਕਰਨ ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਦੇਸ਼ ਆਪਣੀ ਧਰਤੀ 'ਤੇ ਅਜਿਹੇ ਵਿਚਾਰਾਂ ਨੂੰ ਵਧਣ-ਫੁੱਲਣ ਨਹੀਂ ਦੇਵੇਗਾ।


ਉਸਨੇ ਆਪਣੇ ਵੀਡੀਓ ਸੰਦੇਸ਼ ਵਿੱਚ ਕਪਿਲ ਸ਼ਰਮਾ ਨੂੰ ਕਿਹਾ ਕਿ ਕੈਨੇਡਾ ਤੁਹਾਡਾ ਖੇਡ ਦਾ ਮੈਦਾਨ ਨਹੀਂ ਹੈ। ਆਪਣੀ ਕਮਾਈ ਭਾਰਤ ਵਾਪਸ ਲੈ ਜਾਓ। ਕੈਨੇਡਾ ਕਾਰੋਬਾਰ ਦੀ ਆੜ ਵਿੱਚ ਹਿੰਸਕ ਹਿੰਦੂਤਵ ਦੀ ਵਿਚਾਰਧਾਰਾ ਨੂੰ ਕੈਨੇਡਾ ਦੀ ਧਰਤੀ 'ਤੇ ਜੜ੍ਹ ਨਹੀਂ ਫੜਨ ਦੇਵੇਗਾ।

ਕਾਬਿਲੇਗੌਰ ਹੈ ਕਿ 10 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਦੇ ਇੱਕ ਨਵੇਂ ਖੁੱਲ੍ਹੇ ਕੈਫੇ 'ਤੇ ਕਈ ਗੋਲੀਆਂ ਚਲਾਈਆਂ ਗਈਆਂ ਸੀ। ਕੈਪਸ ਕੈਫੇ ਨਾਮਕ ਇਸ ਕੈਫੇ ਨੇ ਹਾਲ ਹੀ ਵਿੱਚ ਇੱਕ ਸਾਫਟ ਓਪਨਿੰਗ ਸੈਲੀਬ੍ਰੇਸ਼ਨ ਮਨਾਇਆ ਸੀ, ਜਿਸਨੇ ਲੋਕਾਂ ਦਾ ਧਿਆਨ ਆਪਣੇ ਸੁੰਦਰ ਗੁਲਾਬੀ ਅਤੇ ਚਿੱਟੇ ਅੰਦਰੂਨੀ ਹਿੱਸੇ, ਫੁੱਲਾਂ ਦੀ ਸਜਾਵਟ ਅਤੇ ਵਿਸ਼ੇਸ਼ ਕੌਫੀ ਅਤੇ ਮਿਠਾਈਆਂ ਦੇ ਮੀਨੂ ਲਈ ਆਪਣੇ ਵੱਲ ਖਿੱਚਿਆ ਸੀ। 

ਹਾਲਾਂਕਿ, ਰੈਸਟੋਰੈਂਟ ਵਿੱਚ ਭੰਨਤੋੜ ਹੋਣ 'ਤੇ ਜਸ਼ਨ ਹਫੜਾ-ਦਫੜੀ ਵਿੱਚ ਬਦਲ ਗਿਆ। ਹਾਲਾਂਕਿ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ, ਪਰ ਜਾਇਦਾਦ ਨੂੰ ਕਾਫੀ ਨੁਕਸਾਨ ਪਹੁੰਚਿਆ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਹਮਲਾ ਪਾਬੰਦੀਸ਼ੁਦਾ ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਲਾਡੀ ਗੈਂਗ ਦੁਆਰਾ ਨਿਸ਼ਾਨਾ ਬਣਾਇਆ ਹਮਲਾ ਸੀ। ਰਾਸ਼ਟਰੀ ਜਾਂਚ ਏਜੰਸੀ (NIA) ਨੇ ਲਾਡੀ ਦੀ ਗ੍ਰਿਫਤਾਰੀ ਲਈ ਜਾਣਕਾਰੀ ਦੇਣ ਵਾਲੇ ਵਿਅਕਤੀ ਲਈ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ, ਜੋ ਸਰਹੱਦ ਪਾਰ ਅੱਤਵਾਦੀ ਗਤੀਵਿਧੀਆਂ ਵਿੱਚ ਉਸਦੀ ਸ਼ੱਕੀ ਸ਼ਮੂਲੀਅਤ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। 

- PTC NEWS

Top News view more...

Latest News view more...

PTC NETWORK
PTC NETWORK