Mon, Dec 8, 2025
Whatsapp

Amritsar News : ਅੰਮ੍ਰਿਤਸਰ 'ਚ ਅੱਗ ਦਾ ਤਾਂਡਵ, ਰੇਸ ਕੋਰਸ ਰੋਡ 'ਤੇ ਕੋਠੀ 'ਚ ਜਿਊਂਦਾ ਸੜਿਆ ਮਾਲਕ

Amritsar News : ਸ਼ੁਰੂਆਤੀ ਜਾਣਕਾਰੀ ਅਨੁਸਾਰ, ਅੱਗ ਸਵੇਰੇ 9 ਵਜੇ ਦੇ ਕਰੀਬ ਲੱਗੀ, ਕਥਿਤ ਤੌਰ 'ਤੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ। ਕੋਠੀ ਮਾਲਕ ਕਿਰਨ ਆਹੂਜਾ, ਕਾਸਮੈਟਿਕਸ ਸਾਮਾਨ ਦੀ ਹੋਲਸੇਲ ਦਾ ਕਾਰੋਬਾਰ ਕਰਦਾ ਸੀ, ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਘਰ 'ਚ ਧੂੰਏਂ ਕਾਰਨ ਉਸ ਦੀ ਅੱਗ 'ਚ ਮੌਤ ਹੋ ਗਈ।

Reported by:  PTC News Desk  Edited by:  KRISHAN KUMAR SHARMA -- November 19th 2025 11:01 AM -- Updated: November 19th 2025 11:25 AM
Amritsar News : ਅੰਮ੍ਰਿਤਸਰ 'ਚ ਅੱਗ ਦਾ ਤਾਂਡਵ, ਰੇਸ ਕੋਰਸ ਰੋਡ 'ਤੇ ਕੋਠੀ 'ਚ ਜਿਊਂਦਾ ਸੜਿਆ ਮਾਲਕ

Amritsar News : ਅੰਮ੍ਰਿਤਸਰ 'ਚ ਅੱਗ ਦਾ ਤਾਂਡਵ, ਰੇਸ ਕੋਰਸ ਰੋਡ 'ਤੇ ਕੋਠੀ 'ਚ ਜਿਊਂਦਾ ਸੜਿਆ ਮਾਲਕ

Amritsar News : ਅੱਜ ਸਵੇਰੇ ਅੰਮ੍ਰਿਤਸਰ ਦੇ ਰੇਸ ਕੋਰਸ ਰੋਡ 'ਤੇ ਇੱਕ ਦੁਖਦਾਈ ਘਟਨਾ ਵਾਪਰੀ, ਜਦੋਂ ਕੋਠੀ ਨੰਬਰ 116 ਵਿੱਚ ਇੱਕ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਘਰ ਦੇ ਮਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਿਰਨ ਆਹੂਜਾ (52) ਵਜੋਂ ਹੋਈ ਹੈ, ਜਿਸਦੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਦਮ ਘੁੱਟਣ ਨਾਲ ਮੌਤ ਹੋ ਗਈ।

ਸ਼ੁਰੂਆਤੀ ਜਾਣਕਾਰੀ ਅਨੁਸਾਰ, ਅੱਗ ਸਵੇਰੇ 9 ਵਜੇ ਦੇ ਕਰੀਬ ਲੱਗੀ, ਕਥਿਤ ਤੌਰ 'ਤੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ। ਕੋਠੀ ਮਾਲਕ ਕਿਰਨ ਆਹੂਜਾ, ਕਾਸਮੈਟਿਕਸ ਸਾਮਾਨ ਦੀ ਹੋਲਸੇਲ ਦਾ ਕਾਰੋਬਾਰ ਕਰਦਾ ਸੀ, ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਘਰ 'ਚ ਧੂੰਏਂ ਕਾਰਨ ਉਸ ਦੀ ਅੱਗ 'ਚ ਮੌਤ ਹੋ ਗਈ।


ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ 'ਤੇ ਪਹੁੰਚੀਆਂ ਅਤੇ ਲਗਭਗ ਡੇਢ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਉਣ ਵਿੱਚ ਕਾਮਯਾਬ ਰਹੀਆਂ। ਪੁਲਿਸ ਕਰਮਚਾਰੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਫਿਲਹਾਲ ਅੱਗ ਲੱਗਣ ਦੇ ਸਹੀ ਕਾਰਨਾਂ ਦੀ ਜਾਂਚ ਕਰ ਰਹੇ ਹਨ।

ਘਰ ਵਿੱਚ ਮੌਜੂਦ ਹੋਰ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਪੁਲਿਸ ਨੇ ਕਿਹਾ ਕਿ ਪਰਿਵਾਰ ਅਜੇ ਵੀ ਸਦਮੇ ਦੀ ਸਥਿਤੀ ਵਿੱਚ ਹੈ ਅਤੇ ਬੋਲਣ ਦੀ ਸਥਿਤੀ ਵਿੱਚ ਨਹੀਂ ਹੈ।

ਖਬਰ ਅਪਡੇਟ ਜਾਰੀ...

- PTC NEWS

Top News view more...

Latest News view more...

PTC NETWORK
PTC NETWORK