Thu, Dec 18, 2025
Whatsapp

Lt Gen Jagjit Singh Arora: ਜਾਣੋ 1971 ਜੰਗ ਦੇ ਹੀਰੋ ਲੈਫਟੀਨੈਂਟ ਜਰਨਲ ਜਗਜੀਤ ਸਿੰਘ ਅਰੋੜਾ ਦੀ ਕਹਾਣੀ

ਭਾਰਤੀ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਦਾ ਜਨਮ 1916 ਵਿੱਚ ਮੌਜੂਦਾ ਪਾਕਿਸਤਾਨ ਦੇ ਜੇਹਲਮ ਜ਼ਿਲ੍ਹੇ ਵਿੱਚ ਹੋਇਆ ਸੀ। ਇੰਡੀਅਨ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਅਰੋੜਾ 1939 ਵਿੱਚ ਪੰਜਾਬ ਰੈਜੀਮੈਂਟ ਵਿੱਚ ਸ਼ਾਮਲ ਹੋਏ।

Reported by:  PTC News Desk  Edited by:  Aarti -- December 16th 2023 09:40 AM -- Updated: December 16th 2023 04:40 PM
Lt Gen Jagjit Singh Arora:  ਜਾਣੋ 1971 ਜੰਗ ਦੇ ਹੀਰੋ ਲੈਫਟੀਨੈਂਟ ਜਰਨਲ  ਜਗਜੀਤ ਸਿੰਘ ਅਰੋੜਾ ਦੀ ਕਹਾਣੀ

Lt Gen Jagjit Singh Arora: ਜਾਣੋ 1971 ਜੰਗ ਦੇ ਹੀਰੋ ਲੈਫਟੀਨੈਂਟ ਜਰਨਲ ਜਗਜੀਤ ਸਿੰਘ ਅਰੋੜਾ ਦੀ ਕਹਾਣੀ

Lt Gen Jagjit Singh Arora:  ਜੇਕਰ ਹਰ ਭਾਰਤੀ ਨੂੰ 1971 ਦੀ ਜੰਗ ਦੀ ਇੱਕ ਤਸਵੀਰ ਯਾਦ ਹੈ ਤਾਂ ਉਹ ਹੈ ਇਹ ਤਸਵੀਰ। ਇਸ ਤਸਵੀਰ ਵਿੱਚ ਪਾਕਿਸਤਾਨ ਦੇ ਜਨਰਲ ਆਮਿਰ ਅਬਦੁਲ ਖਾਨ ਨਿਆਜ਼ੀ ਭਾਰਤੀ ਲੈਫਟੀਨੈਂਟ  ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ ਆਤਮ ਸਮਰਪਣ ਪੱਤਰ 'ਤੇ ਦਸਤਖਤ ਕਰ ਰਹੇ ਹਨ। ਇਸ ਨਿਸ਼ਾਨੀ ਤੋਂ ਬਾਅਦ ਦੁਨੀਆ ਨੂੰ ਇੱਕ ਨਵਾਂ ਦੇਸ਼ ਮਿਲਿਆ - ਬੰਗਲਾਦੇਸ਼। ਇਸ ਦਿਨ ਨੂੰ ਬੰਗਲਾਦੇਸ਼ ਵਿੱਚ ਜਿੱਤ ਦਿਵਸ ਅਤੇ ਭਾਰਤ ਵਿੱਚ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਕੌਣ ਸੀ ਲੈਫਟੀਨੈਂਟ ਜਰਨਲ  ਜਗਜੀਤ ਸਿੰਘ ਅਰੋੜਾ?


ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਲੈਫਟੀਨੈਂਟ ਜਰਨਲ  ਜਗਜੀਤ ਸਿੰਘ ਅਰੋੜਾ ਦਾ ਜਨਮ 1916 ਵਿੱਚ ਮੌਜੂਦਾ ਪਾਕਿਸਤਾਨ ਦੇ ਜੇਹਲਮ ਜ਼ਿਲ੍ਹੇ ਵਿੱਚ ਹੋਇਆ ਸੀ। ਇੰਡੀਅਨ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਅਰੋੜਾ 1939 ਵਿੱਚ ਪੰਜਾਬ ਰੈਜੀਮੈਂਟ ਵਿੱਚ ਸ਼ਾਮਲ ਹੋਏ। ਵੰਡ ਤੋਂ ਬਾਅਦ ਅਰੋੜਾ ਨੇ ਭਾਰਤੀ ਫੌਜ ਨਾਲ ਰਹਿਣ ਦਾ ਫੈਸਲਾ ਕੀਤਾ ਸੀ। ਅਰੋੜਾ ਨੇ 1962 ਦੀ ਚੀਨ ਜੰਗ ਅਤੇ 1965 ਦੀ ਪਾਕਿਸਤਾਨ ਜੰਗ ਵੀ ਲੜੀ ਸੀ।

ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਦੌਰਾਨ, ਅਰੋੜਾ ਨੇ ਪੂਰਬੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼ ਵਜੋਂ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ। ਯੁੱਧ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ, ਉਸਨੂੰ ਪਰਮ ਵਿਸ਼ਿਸ਼ਟ ਸੈਨਾ ਮੈਡਲ ਅਤੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। 1973 ਵਿੱਚ ਭਾਰਤੀ ਫੌਜ ਵਿੱਚੋਂ ਸੇਵਾਮੁਕਤ ਹੋਣ ਤੋਂ ਬਾਅਦ, ਅਰੋੜਾ ਪੰਜਾਬ ਦੀ ਸਿਆਸੀ ਪਾਰਟੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਅਤੇ ਰਾਜ ਸਭਾ ਵਿੱਚ ਵੀ ਪਹੁੰਚੇ। 

ਜਨਰਲ ਨਿਆਜ਼ੀ ਨੇ ਬਿਨਾਂ ਕੁਝ ਕਹੇ ਕੀਤਾ ਆਤਮ ਸਮਰਪਣ

ਰਿਪੋਰਟਾਂ ਦੱਸਦੀਆਂ ਹਨ ਕਿ ਜਨਰਲ ਨਿਆਜ਼ੀ ਨੇ ਬਿਨਾਂ ਇੱਕ ਸ਼ਬਦ ਕਹੇ ਆਤਮ ਸਮਰਪਣ ਕਰ ਦਿੱਤਾ ਸੀ ਅਤੇ ਆਤਮ ਸਮਰਪਣ ਤੋਂ ਬਾਅਦ ਢਾਕਾ ਸਮੇਤ ਪੂਰੇ ਬੰਗਲਾਦੇਸ਼ ਵਿੱਚ ਜਸ਼ਨ ਮਨਾਏ ਗਏ ਸਨ। ਢਾਕਾ ਦਾ ਰਮਨਾ ਰੇਸ ਕੋਰਸ। ਇਹ ਉਹ ਥਾਂ ਸੀ ਜਿੱਥੇ ਨਿਆਜ਼ੀ ਨੇ ਸਮਰਪਣ ਦਸਤਾਵੇਜ਼ 'ਤੇ ਦਸਤਖਤ ਕੀਤੇ ਸਨ। ਇਹ ਉਹੀ ਥਾਂ ਸੀ ਜਿੱਥੇ ਕੁਝ ਮਹੀਨੇ ਪਹਿਲਾਂ ਸ਼ੇਖ ਮੁਜੀਬ-ਉਰ-ਰਹਿਮਾਨ ਨੇ ਬੰਗਲਾਦੇਸ਼ ਦੀ ਆਜ਼ਾਦੀ ਦਾ ਐਲਾਨ ਕੀਤਾ ਸੀ। ਜਿੱਥੇ ਬੰਗਲਾਦੇਸ਼ ਦਾ ਝੰਡਾ ਲਹਿਰਾਇਆ ਗਿਆ।

ਜੰਗ ਸ਼ੁਰੂ ਹੋਣ ਤੋਂ ਪਹਿਲਾ ਹੋਇਆ ਜਗਜੀਤ ਸਿੰਘ ਅਰੋੜਾ ’ਤੇ ਹਮਲਾ

1971 ਦੀ ਜੰਗ ਰਸਮੀ ਤੌਰ 'ਤੇ ਸ਼ੁਰੂ ਹੋਣ ਤੋਂ ਪਹਿਲਾਂ, 23 ਨਵੰਬਰ ਨੂੰ, ਭਾਰਤੀ ਫੌਜ ਨੇ ਉਸ ਸਮੇਂ ਦੇ ਪੂਰਬੀ ਪਾਕਿਸਤਾਨ ਵਿੱਚ ਇੱਕ ਆਪ੍ਰੇਸ਼ਨ ਕੀਤਾ ਸੀ। ਜਿਵੇਂ ਜਗਜੀਤ ਸਿੰਘ ਅਰੋੜਾ ਦੀ ਆਦਤ ਸੀ, ਉਹ ਸਥਿਤੀ ਦਾ ਜਾਇਜ਼ਾ ਲੈਣ ਲਈ ਜੰਗੀ ਖੇਤਰ ਵਿੱਚ ਗਿਆ। ਫਿਰ ਪਾਕਿਸਤਾਨ ਦੇ ਸਾਬਰ ਜੈੱਟ ਜਹਾਜ਼ਾਂ ਨੇ ਉਨ੍ਹਾਂ ਦੇ ਹੈਲੀਕਾਪਟਰ 'ਤੇ ਹਮਲਾ ਕਰ ਦਿੱਤਾ।

ਇਤਿਹਾਸਿਕ ਦਿਨ

16 ਦਸੰਬਰ 1971 ਨੂੰ ਮਨਾਇਆ ਗਿਆ ਵਿਜੇ ਦਿਵਸ ਭਾਰਤ ਦੇ ਫੌਜੀ ਇਤਿਹਾਸ ਦਾ ਇੱਕ ਮਹੱਤਵਪੂਰਨ ਅਧਿਆਏ ਹੈ। ਇਹ ਦਿਨ 1971 ਦੀ ਭਾਰਤ-ਪਾਕਿ ਜੰਗ ਦੌਰਾਨ ਪਾਕਿਸਤਾਨ ਉੱਤੇ ਭਾਰਤੀ ਹਥਿਆਰਬੰਦ ਬਲਾਂ ਦੀ ਜਿੱਤ ਦਾ ਜਸ਼ਨ ਮਨਾਉਂਦਾ ਹੈ। ਬੰਗਲਾਦੇਸ਼ ਦਾ ਜਨਮ 1971 ਵਿੱਚ ਭਾਰਤ-ਪਾਕਿਸਤਾਨ ਯੁੱਧ ਤੋਂ ਹੋਇਆ ਸੀ। ਇਹ ਦਿਨ ਸੈਨਿਕਾਂ ਦੀ ਕੁਰਬਾਨੀ ਦਾ ਸਨਮਾਨ ਕਰਨ ਅਤੇ ਦੱਖਣੀ ਏਸ਼ੀਆ ਦੇ ਨਕਸ਼ੇ ਨੂੰ ਮੁੜ ਆਕਾਰ ਦੇਣ ਵਾਲੀ ਜਿੱਤ ਦਾ ਜਸ਼ਨ ਮਨਾਉਣ ਲਈ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ: Vijay Diwas 2023: ਕਿਉਂ ਮਨਾਇਆ ਜਾਂਦਾ ਹੈ ਵਿਜੇ ਦਿਵਸ, ਜਾਣੋ ਕਿਵੇਂ ਬਣਿਆ ਨਵਾਂ ਦੇਸ਼ ਬੰਗਲਾਦੇਸ਼

- PTC NEWS

Top News view more...

Latest News view more...

PTC NETWORK
PTC NETWORK