Bathinda Firing : ਪਿੰਡ ਭਾਈਰੂਪਾ 'ਚ ਦੋ ਧਿਰਾਂ 'ਚ ਚੱਲੀਆਂ ਗੋਲੀਆਂ, 1 ਨੌਜਵਾਨ ਦੀ ਮੌਤ, ਲੱਖਾ ਸਿਧਾਣਾ ਦਾ ਦੱਸਿਆ ਜਾ ਰਿਹਾ ਕਰੀਬੀ
Bhairupa Firing News : ਬਠਿੰਡਾ ਦੇ ਪਿੰਡ ਭਾਈਰੂਪਾ 'ਚ ਦੋ ਧਿਰਾਂ 'ਚ ਗੋਲੀਆਂ ਚੱਲਣ ਦੀ ਖ਼ਬਰ ਹੈ, ਜਿਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸਤਨਾਮ ਇਲਿਆਸ ਸੱਤੀ ਭਾਈਰੂਪਾ ਵੱਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ, ਸਾਬਕਾ ਗੈਂਗਸਟਰ ਲੱਖਾ ਸਿਧਾਣਾ ਦਾ ਕਰੀਬੀ ਸੀ।
ਜਾਣਕਾਰੀ ਅਨੁਸਾਰ ਇਸ ਮਾਮਲੇ 'ਚ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸੱਤੀ ਭਾਈਰੂਪਾ, ਰਾਤ ਸਮੇਂ ਦੂਜੀ ਧਿਰ ਦੇ ਲੋਕਾਂ ਦੇ ਘਰ ਅੱਗੇ ਨਜ਼ਰ ਆ ਰਿਹਾ ਹੈ। ਹਾਲਾਂਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਦਾ ਕੀ ਹੈ ਕਹਿਣਾ ?
ਐਸਪੀ (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਰਾਤ ਜਾਣਕਾਰੀ ਮਿਲੀ ਸੀ ਕਿ ਸਤਨਾਮ ਇਲਿਆਸ ਸੱਤੀ ਉਰਫ ਓਵਰਸੀਸ ਅਤੇ ਉਸਦੇ ਗੁਆਂਢੀ ਗੁਰਤੇਜ ਚੰਦ, ਜਿਹਨਾਂ ਦੀ ਆਪਸੀ ਲੜਾਈ ਹੋਈ ਸੀ। ਦੋਵੇਂ ਧਿਰਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਤਨਾਮ ਇਲੀਆਸ ਸਤੀ ਦੇ ਦੋ ਗੋਲੀਆਂ ਲੱਗੀਆਂ, ਜਿਸ ਦੀ ਸਿਵਿਲ ਹਸਪਤਾਲ ਵਿਖੇ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਸ ਦੇ ਪਰਿਵਾਰਕ ਮੈਂਬਰ ਦੇ ਬਿਆਨ ਕਲਮਬੰਦ ਕਰ ਕਾਰਵਾਈ ਕਰ ਰਹੇ ਹਾਂ।
ਉਨ੍ਹਾਂ ਦੱਸਿਆ ਕਿ ਦੂਜੇ ਪਾਸੇ, ਸੱਤੀ ਨੇ ਜੋ ਘਰ 'ਤੇ ਫਾਇਰ ਕੀਤੇ ਅਤੇ ਹਵਾਈ ਫਾਇਰ ਕੀਤੇ, ਪੁਲਿਸ ਨੇ ਉਸ ਸਬੰਧੀ ਵੀ ਮਾਮਲਾ ਦਰਜ ਕੀਤਾ ਜਾ ਰਿਹਾ। ਇਸਤੋਂ ਇਲਾਵਾ ਸੱਤੀ ਖਿਲਾਫ ਪਹਿਲਾ ਹੀ 4 ਤੋਂ 5 ਮੁਕਦਮੇ ਦਰਜ ਸਨ।
ਖਬਰ ਅਪਡੇਟ ਜਾਰੀ...
- PTC NEWS