Most Wanted Gangsters: ਵਿਦੇਸ਼ 'ਚ ਲੁਕ ਕੇ ਬੈਠੇ ਨੇ ਭਾਰਤ ਦੇ ਖ਼ਤਰਨਾਕ ਗੈਂਗਸਟਰ, ਲਿਸਟ 'ਚ ਟਾਪ 'ਤੇ ਗੋਲਡੀ ਬਰਾੜ
ਨਵੀਂ ਦਿੱਲੀ:ਭਾਰਤੀ ਗ੍ਰਹਿ ਮੰਤਰਾਲੇ ਨੇ ਗੈਂਗਸਟਰਾਂ ਦੀ ਇੱਕ ਹਿੱਟ ਲਿਸਟ ਬਣਾਈ ਹੈ, ਜੋ ਕਿ ਵਿਦੇਸ਼ 'ਚ ਲੁਕੇ ਹੋਏ ਹਨ। ਮੀਡੀਆ ਰਿਪੋਰਟ ਮੁਤਾਬਕ ਇਸ ਲਿਸਟ 'ਚ 28 ਲੋੜੀਂਦੇ ਗੈਂਗਸਟਰਾਂ ਦੇ ਨਾਮ ਦਿੱਤੇ ਗਏ ਹਨ ਜਿਨ੍ਹਾਂ 'ਤੇ ਮਰਡਰ , ਜ਼ਬਰਨ ਵਸੂਲੀ ਜਿਹੇ ਗੰਭੀਰ ਗੁਨਾਹਾਂ ਦੇ ਤਹਿਤ ਕੇਸ ਦਰਜ ਕੀਤੇ ਗਏ ਹਨ।
ਗ੍ਰਹਿ ਮੰਤਰਾਲੇ ਦੀ ਲਿਸਟ ਦੇ ਅਨੁਸਾਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਇਸ ਲਿਸਟ 'ਚ ਸਭ ਤੋਂ ਉੱਤੇ ਹੈ। ਗੋਲਡੀ ਬਰਾੜ ਇੰਟੈਲੀਜੈਂਸ ਦੀ ਰਿਪੋਰਟ ਦੇ ਮੁਤਾਬਕ ਅਮਰੀਕਾ 'ਚ ਲੁੱਕਿਆ ਬੈਠਾ ਹੈ। ਗੋਲਡੀ 'ਤੇ ਲਾਰੈਂਸ ਬਿਸ਼ਨੋਈ ਦੇ ਨਾਲ ਮਿਲਕੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਵਾਉਣ ਦਾ ਇਲਜ਼ਾਮ ਹੈ।
ਦੇਖੋ ਲਿਸ਼ਟ
ਗੈਂਗਸਟਰ ਸ਼ੱਕੀ ਟਿਕਾਣਾ
ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਅਮਰੀਕਾ
ਅਨਮੋਲ ਬਿਸ਼ਨੋਈ ਅਮਰੀਕਾ
ਹਰਜੋਤ ਸਿੰਘ ਗਿੱਲ ਅਮਰੀਕਾ
ਦਰਮਨਜੀਤ ਸਿੰਘ ਉਰਫ਼ ਦਰਮਨ ਕਾਹਲੋਂ ਅਮਰੀਕਾ
ਅੰਮ੍ਰਿਤ ਵਾਲ ਅਮਰੀਕਾ
ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ ਕੈਨੇਡਾ
ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ ਕੈਨੇਡਾ
ਸਤਵੀਰ ਸਿੰਘ ਵੜਿੰਗ ਉਰਫ਼ ਸੈਮ ਕੈਨੇਡਾ
ਸਨੋਵਰ ਢਿੱਲੋਂ ਕੈਨੇਡਾ
ਲਖਬੀਰ ਸਿੰਘ ਉਰਫ ਲੰਡਾ ਕੈਨੇਡਾ
ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਕੈਨੇਡਾ
ਚਰਨਜੀਤ ਸਿੰਘ ਉਰਫ਼ ਰਿੰਕੂ ਬੀਹਲਾ ਕੈਨੇਡਾ
ਰਮਨਦੀਪ ਸਿੰਘ ਉਰਫ਼ ਰਮਨ ਜੱਜ ਕੈਨੇਡਾ
ਗਗਨਦੀਪ ਸਿੰਘ ਉਰਫ਼ ਗਗਨਾ ਹਠੂਰ ਕੈਨੇਡਾ
ਵਿਕਰਮਜੀਤ ਸਿੰਘ ਬਰਾੜ ਉਰਫ ਵਿੱਕੀ UAE
ਕੁਲਦੀਪ ਸਿੰਘ ਉਰਫ ਦੀਪ ਨਵਾਂਸ਼ਹਿਰ UAE
ਰੋਹਿਤ ਗੋਦਾਰਾ ਯੂਰੋਪ
ਗੌਰਵ ਪਟਿਆਲ ਉਰਫ ਲੱਕੀ ਪਟਿਆਲ ਅਰਮੀਨੀਆ
ਸਚਿਨ ਥਾਪਨ ਉਰਫ ਸਚਿਨ ਬਿਸ਼ਨੋਈ ਅਜ਼ਰਬਾਈਜਾਨ
ਜਗਜੀਤ ਸਿੰਘ ਉਰਫ ਗਾਂਧੀ ਮਲੇਸ਼ੀਆ
ਜੈਕਪਾਲ ਸਿੰਘ ਉਰਫ ਲਾਲੀ ਧਾਲੀਵਾਲ ਮਲੇਸ਼ੀਆ
ਹਰਵਿੰਦਰ ਸਿੰਘ ਉਰਫ ਰਿੰਦਾ ਪਾਕਿਸਤਾਨ
ਰਾਜੇਸ਼ ਕੁਮਾਰ ਉਰਫ ਸੰਨੀ ਖੱਤਰੀ ਬ੍ਰਾਜੀਲ
ਸੰਦੀਪ ਸਿੰਘ ਗਰੇਵਾਲ ਉਰਫ ਬਿੱਲਾ ਉਰਫ ਸੰਨੀ ਖਵਾਜਕੇ ਇੰਡੋਨੇਸ਼ੀਆ
ਮਨਪ੍ਰੀਤ ਸਿੰਘ ਉਰਫ ਪੀਤਾ ਫਿਲੀਪੀਨਜ਼
ਸੁਪ੍ਰੀਤ ਸਿੰਘ ਉਰਫ ਹੈਰੀ ਚੱਠਾ ਜਰਮਨੀ
ਗੁਰਜੰਤ ਸਿੰਘ ਉਰਫ ਜਨਤਾ ਆਸਟ੍ਰੇਲੀਆ
ਰਮਜੀਤ ਸਿੰਘ ਉਰਫ ਰੋਮੀ ਹਾਂਗਕਾਂਗ ਹਾਂਗਕਾਂਗ
ਇਹ ਵੀ ਪੜ੍ਹੋ: ਗੋਗੀ-ਦੀਪਕ ਬਾਕਸਰ ਗੈਂਗ ਦਾ ਵਾਂਟਡ ਸ਼ਾਰਪ ਸ਼ੂਟਰ ਅੰਕਿਤ ਪਿਸਤੌਲੀ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ
- PTC NEWS