Thu, Sep 17, 2026
Whatsapp

ਪੈਸੇ ਦਿਓ, ਸਹੂਲਤਾਂ ਲਓ ! Ludhiana Central Jail 'ਚ ਪੈਸੇ ਦੇ ਕੇ ਲਗਜ਼ਰੀ ਸਹੂਲਤਾਂ ਦੇਣ ਦੇ ਰੈਕੇਟ ਦਾ ਪਰਦਾਫਾਸ਼, ਵਧੀਕ ਸੁਪਰਡੈਂਟ ਸਸਪੈਂਡ

Ludhiana Central Jail : ਜਾਣਕਾਰੀ ਮੁਤਾਬਕ, ਅਡੀਸ਼ਨਲ ਸੁਪਰਡੈਂਟ ਬਲਬੀਰ ਸਿੰਘ 'ਤੇ GST ਘੁਟਾਲੇ ਨਾਲ ਸਬੰਧਤ ਮਾਮਲਿਆਂ ਵਿੱਚ ਜੇਲ੍ਹ ’ਚ ਬੰਦ ਕੁਝ ਹਵਾਲਾਤੀਆਂ ਨੂੰ ਕਥਿਤ ਤੌਰ ’ਤੇ ਖਾਸ ਸਹੂਲਤਾਂ ਅਤੇ ਤਰਜੀਹੀ ਵਿਵਹਾਰ ਦੇਣ ਦੇ ਬਦਲੇ ਪੈਸੇ ਲੈਣ ਦੇ ਦੋਸ਼ ਲੱਗੇ ਸਨ।

Reported by:  PTC News Desk  Edited by:  KRISHAN KUMAR SHARMA -- September 17th 2026 09:54 AM -- Updated: September 17th 2026 10:06 AM
ਪੈਸੇ ਦਿਓ, ਸਹੂਲਤਾਂ ਲਓ ! Ludhiana Central Jail 'ਚ ਪੈਸੇ ਦੇ ਕੇ ਲਗਜ਼ਰੀ ਸਹੂਲਤਾਂ ਦੇਣ ਦੇ ਰੈਕੇਟ ਦਾ ਪਰਦਾਫਾਸ਼, ਵਧੀਕ ਸੁਪਰਡੈਂਟ ਸਸਪੈਂਡ

ਪੈਸੇ ਦਿਓ, ਸਹੂਲਤਾਂ ਲਓ ! Ludhiana Central Jail 'ਚ ਪੈਸੇ ਦੇ ਕੇ ਲਗਜ਼ਰੀ ਸਹੂਲਤਾਂ ਦੇਣ ਦੇ ਰੈਕੇਟ ਦਾ ਪਰਦਾਫਾਸ਼, ਵਧੀਕ ਸੁਪਰਡੈਂਟ ਸਸਪੈਂਡ

Ludhiana Central Jail : ਲੁਧਿਆਣਾ ਤੋਂ ਇਸ ਵੇਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕੇਂਦਰੀ ਜੇਲ੍ਹ ਲੁਧਿਆਣਾ ਦੇ ਅਡੀਸ਼ਨਲ ਸੁਪਰਡੈਂਟ ਬਲਬੀਰ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਚਲਦਿਆਂ ਸਸਪੈਂਡ ਕਰ ਦਿੱਤਾ ਗਿਆ ਹੈ।

2 ਤੋਂ 4 ਲੱਖ ਰੁਪਏ ਦੀ ਲਈ ਜਾਂਦੀ ਸੀ ਰਿਸ਼ਵਤ (Bribe)

ਜਾਣਕਾਰੀ ਮੁਤਾਬਕ, GST ਘੁਟਾਲੇ ਨਾਲ ਸਬੰਧਤ ਮਾਮਲਿਆਂ ਵਿੱਚ ਜੇਲ੍ਹ ’ਚ ਬੰਦ ਕੁਝ ਹਵਾਲਾਤੀਆਂ ਨੂੰ ਕਥਿਤ ਤੌਰ ’ਤੇ ਖਾਸ ਸਹੂਲਤਾਂ ਅਤੇ ਤਰਜੀਹੀ ਵਿਵਹਾਰ ਦੇਣ ਦੇ ਬਦਲੇ ਪੈਸੇ ਲੈਣ ਦੇ ਦੋਸ਼ ਲੱਗੇ ਸਨ। ਵਧੀਕ ਜੇਲ੍ਹ ਸੁਪਰਡੈਂਟ ਬਲਵੀਰ ਸਿੰਘ ਨੇ 11 ਜੀਐਸਟੀ-ਧੋਖਾਧੜੀ ਵਾਲੇ ਅੰਡਰਟਰਾਇਲਾਂ ਨੂੰ ਉੱਚ ਬੈਰਕਾਂ ਵਿੱਚ ਰੱਖਣ ਲਈ ਵਿਅਕਤੀਆਂ ਤੋਂ ₹2 ਲੱਖ ਤੋਂ ₹4 ਲੱਖ ਤੱਕ ਦੀ ਨਕਦ ਰਿਸ਼ਵਤ ਲਈ ਸੀ।

Jammu Kashmir ਦੇ ਊਧਮਪੁਰ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ, ਦੋ ਅੱਤਵਾਦੀ ਢੇਰ

ਇਸ ਸਬੰਧੀ ਸ਼ਿਕਾਇਤ ADGP ਜੇਲ੍ਹਾਂ, ਪੰਜਾਬ ਦੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਨੂੰ ਪ੍ਰਾਪਤ ਹੋਈ ਸੀ। ਸ਼ਿਕਾਇਤ ਤੋਂ ਬਾਅਦ ਮਾਮਲੇ ਦੀ ਮੁੱਢਲੀ ਜਾਂਚ ਲਈ AIG ਹੈੱਡਕੁਆਰਟਰ ਰਾਜੇਸ਼ ਕੁਮਾਰ ਨੂੰ ਨਿਯੁਕਤ ਕੀਤਾ ਗਿਆ।

ਵਧੀਕ ਸੁਪਰਡੈਂਟ ਨੇ ਕਿੰਨੇ ਲੋਕਾਂ ਤੋਂ ਲਈ ਸੀ ਰਿਸ਼ਵਤ  ? (Corruption in Punjab Jails)

ਸੁਪਰਡੈਂਟ ਕੁਲਵੰਤ ਸਿੰਘ ਸਿੱਧੂ ਨੇ ਕਾਰਵਾਈ ਦੀ ਪੁਸ਼ਟੀ ਕਰਦੇ ਹੋਏ ਕਿਹਾ, "ਐਫਆਈਆਰ ਤੋਂ ਬਾਅਦ ਮੁਅੱਤਲੀ ਜਾਂਚ ਤੋਂ ਬਾਅਦ ਕੀਤੀ ਗਈ ਸੀ। ਮੇਰੇ ਕੋਲ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਕਿਉਂਕਿ ਮੈਂ ਉਸ ਦਿਨ ਛੁੱਟੀ 'ਤੇ ਸੀ।"

ਲੁਧਿਆਣਾ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ, "ਜੇਲ੍ਹ ਵਿਭਾਗ ਤੋਂ ਮਿਲੀ ਸ਼ਿਕਾਇਤ ਵਿੱਚ, ਅਧਿਕਾਰੀ 'ਤੇ 11 ਵਿਅਕਤੀਆਂ ਤੋਂ ਵੱਖ-ਵੱਖ ਰਕਮਾਂ ਨਕਦ ਲੈਣ ਦਾ ਦੋਸ਼ ਹੈ।"

ਜਾਂਚ ਰਿਪੋਰਟ ਵਿੱਚ ਦੋਸ਼ਾਂ ਨੂੰ ਗੰਭੀਰ ਮੰਨੇ ਜਾਣ ਤੋਂ ਬਾਅਦ ਵਿਭਾਗ ਵੱਲੋਂ ਬਲਬੀਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 7, ਲੁਧਿਆਣਾ ਵਿੱਚ FIR ਨੰਬਰ 227 ਦਰਜ ਕੀਤੀ ਗਈ ਹੈ। FIR ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਸਮੇਤ ਜੇਲ੍ਹ ਐਕਟ ਦੀ ਧਾਰਾ 52-A ਤਹਿਤ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ...

Rail Roko : ਰੇਲਾਂ 'ਚ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ, ਕਿਸਾਨਾਂ ਵੱਲੋਂ ਅੱਜ ਪੰਜਾਬ ਭਰ 'ਚ ਰੋਕੀਆਂ ਜਾਣਗੀਆਂ ਰੇਲਾਂ

Asian Champions Trophy : ਪਾਕਿਸਤਾਨ ਵੱਲੋਂ ਭਾਰਤ ’ਚ ਹਾਕੀ ਖੇਡਣ ਤੋਂ ਨਾਂਹ, ਹਾਕੀ ਫ਼ੈਡਰੇਸ਼ਨ ਨੇ ਵੀ ਕਹੀ ਦੋ ਟੁੱਕ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK