Sat, Jul 18, 2026
Whatsapp

Ludhiana Child Kidnaaping Video : ਲੁਧਿਆਣਾ 'ਚ ਬੱਚਾ ਅਗ਼ਵਾ ਕੇਸ 'ਚ ਵੱਡੀ ਅਪਡੇਟ, ਅਗ਼ਵਾਕਾਰ ਆਇਆ ਸਾਹਮਣੇ, ਵੇਖੋ ਵੀਡੀਓ

Ludhiana Child Kidnaaping Case : ਬੱਚੇ ਦੀ ਮਾਤਾ ਨੇ ਦਾਅਵਾ ਕਰਦੇ ਹੋਏ ਇਲਜ਼ਾਮ ਲਾਇਆ ਸੀ ਕਿ 4 ਸਾਲਾ ਸੁਵਾਸ ਨੂੰ ਉਸ ਦੇ ਪਿਤਾ ਨੇ ਹੀ ਅਗ਼ਵਾ ਕੀਤਾ ਸੀ, ਜਿਸ ਤੋਂ ਬਾਅਦ ਬੱਚੇ ਦਾ ਪਿਤਾ ਸਾਹਮਣੇ ਆਇਆ ਹੈ ਅਤੇ ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਰਾਹੀਂ ਆਪਣੇ ਉਪਰ ਲੱਗੇ ਇਲਜ਼ਾਮਾਂ ਨੂੰ ਨਿਰਾਧਾਰ ਦੱਸਿਆ ਹੈ।

Reported by:  PTC News Desk  Edited by:  KRISHAN KUMAR SHARMA -- July 18th 2026 08:26 PM -- Updated: July 18th 2026 10:03 PM
Ludhiana Child Kidnaaping Video : ਲੁਧਿਆਣਾ 'ਚ ਬੱਚਾ ਅਗ਼ਵਾ ਕੇਸ 'ਚ ਵੱਡੀ ਅਪਡੇਟ, ਅਗ਼ਵਾਕਾਰ ਆਇਆ ਸਾਹਮਣੇ, ਵੇਖੋ ਵੀਡੀਓ

Ludhiana Child Kidnaaping Video : ਲੁਧਿਆਣਾ 'ਚ ਬੱਚਾ ਅਗ਼ਵਾ ਕੇਸ 'ਚ ਵੱਡੀ ਅਪਡੇਟ, ਅਗ਼ਵਾਕਾਰ ਆਇਆ ਸਾਹਮਣੇ, ਵੇਖੋ ਵੀਡੀਓ

Ludhiana Child Kidnaaping Video : ਲੁਧਿਆਣਾ ਵਿੱਚ ਅੱਜ ਦੁਪਹਿਰ ਸਮੇਂ ਇੱਕ ਬੱਚੇ ਨੂੰ ਅਗ਼ਵਾ ਕੀਤੇ ਦਾ ਮਾਮਲਾ ਸਾਹਮਣੇ ਆਇਆ ਸੀ। ਬੱਚੇ ਦੀ ਮਾਤਾ ਨੇ ਦਾਅਵਾ ਕਰਦੇ ਹੋਏ ਇਲਜ਼ਾਮ ਲਾਇਆ ਸੀ ਕਿ 4 ਸਾਲਾ ਸੁਵਾਸ ਨੂੰ ਉਸ ਦੇ ਪਿਤਾ ਨੇ ਹੀ ਅਗ਼ਵਾ ਕੀਤਾ ਸੀ, ਜਿਸ ਤੋਂ ਬਾਅਦ ਬੱਚੇ ਦਾ ਪਿਤਾ ਸਾਹਮਣੇ ਆਇਆ ਹੈ ਅਤੇ ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਰਾਹੀਂ ਆਪਣੇ ਉਪਰ ਲੱਗੇ ਇਲਜ਼ਾਮਾਂ ਨੂੰ ਨਿਰਾਧਾਰ ਦੱਸਿਆ ਹੈ। ਵੀਡੀਓ ਵਿੱਚ ਉਸ ਦੇ ਨਾਲ ਬੱਚਾ ਵੀ ਪੂਰੀ ਤਰ੍ਹਾਂ ਸਹੀ ਸਲਾਮਤ ਵਿਖਾਈ ਦੇ ਰਿਹਾ ਹੈ। (Ludhiana Kidnaaping Video)

ਪਤਨੀ ਨੇ ਕੀ ਲਾਇਆ ਸੀ ਇਲਜ਼ਾਮ


ਦੱਸ ਦਈਏ ਕਿ ਲੁਧਿਆਣਾ ਦੀ ਇੱਕ ਮਹਿਲਾ ਨੇ ਮੋਨਾਲਿਕਾ ਨੇ ਇਲਜ਼ਾਮ ਲਾਇਆ ਸੀ ਕਿ ਉਸ ਦੇ ਪਤੀ ਕਰਨ ਬਾਵਾ ਨੇ ਆਪਣੇ ਬੱਚੇ 4 ਸਾਲ ਸੁਵਾਸ ਨੂੰ ਮਾਰਸ਼ਲ ਆਰਟਸ ਕਲਾਸ ਵਿਚੋਂ ਜਬਰੀ ਚੁੱਕ ਲਿਆ ਹੈ। ਉਸ ਨੇ ਬੱਚੇ ਦੇ ਲਾਪਤਾ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਜਾਰੀ ਕੀਤਾ ਸੀ, ਜਿਸ ਵਿੱਚ ਪੁਲਿਸ ਨੂੰ ਬੱਚੇ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਬੇਨਤੀ ਕੀਤੀ ਗਈ।

'ਮੈਨੂੰ ਸਹੁਰੇ ਪਰਿਵਾਰ ਦੇ ਮੈਂਬਰ ਨੇ ਕਿਹਾ ਸੀ ਬੱਚਾ ਲੈ ਜਾਓ'

ਵੀਡੀਓ ਵਿੱਚ ਅਗ਼ਵਾਕਾਰ ਨੇ ਕਿਹਾ ਕਿ ਉਹ ਜਦੋਂ ਅਗਲੀ ਸਵੇਰ ਉਠਿਆ ਤਾਂ ਸੋਸ਼ਲ ਮੀਡੀਆ 'ਤੇ ਵੇਖਿਆ ਕਿ ਉਸ ਖਿਲਾਫ਼ ਕਈ ਅਫਵਾਹਾਂ ਫੈਲੀਆਂ ਹੋਈਆਂ ਸਨ ਕਿ ਉਸ ਨੇ ਆਪਣੇ ਬੱਚੇ ਨੂੰ ਅਗ਼ਵਾ ਕਰ ਲਿਆ ਹੈ। ਉਸ ਨੇ ਕਿਹਾ ਕਿ ਜਿਵੇਂ ਉਸ ਦੀ ਪਤਨੀ ਮੋਨਾਲਿਕਾ ਨੇ ਉਸ ਉਪਰ ਬੱਚੇ ਨੂੰ ਅਗ਼ਵਾ ਦੇ ਇਲਜ਼ਾਮ ਲਾਏ ਹਨ, ਉਹ ਬਿਲੁਕਲ ਝੂਠ ਹਨ। ਉਸ ਨੇ ਕਿਹਾ ਕਿ ਇਨ੍ਹਾਂ ਦੇ ਹੀ ਇੱਕ ਪਰਿਵਾਰਕ ਮੈਂਬਰ ਨੇ ਉਸ ਨੂੰ ਬੱਚੇ ਬਾਰੇ ਦੱਸਿਆ ਸੀ, ਕਿ ਤੁਸੀ ਬੱਚੇ ਨੂੰ ਉਥੋਂ ਲੈ ਕੇ ਜਾ ਸਕਦੇ ਹੋ। ਉਸ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਬੱਚਾ ਕਿੱਥੇ ਹੈ ਅਤੇ ਨਾ ਹੀ ਮੈਨੂੰ ਇਸ ਬਾਰੇ ਪਤਾ ਸੀ ਕਿ ਇਹ ਇਸਤੋਂ ਬਾਅਦ ਕੀ ਕਰਨਗੇ।

'ਮੇਰੀ ਪਤਨੀ ਨਹੀਂ, ਸਗੋਂ ਸਹੁਰਾ ਪਰਿਵਾਰ ਕਰਵਾ ਰਿਹਾ ਸਭ'

ਪਤੀ ਨੇ ਕਿਹਾ ਕਿ ਜੇਕਰ ਮੈਂ ਬੱਚੇ ਨੂੰ ਅਗ਼ਵਾ ਹੀ ਕਰਨਾ ਹੁੰਦਾ ਤਾਂ ਫਿਰ ਮੂੰਹ ਬੰਨ੍ਹ ਕੇ ਜਾਂਦਾ ਤੇ ਆਪਣੀ ਗੱਡੀ ਲੈ ਕੇ ਨਾ ਜਾਂਦਾ। ਉਸ ਨੇ ਕਿਹਾ ਕਿ ਅੱਜਕਲ ਕੁੜੀਆਂ ਬਾਰੇ ਸਭ ਨੂੰ ਪਤਾ ਹੈ, ਕੀ ਹੋ ਰਿਹਾ ਹੈ। ਉਸ ਨੇ ਕਿਹਾ ਕਿ ਉਸ ਦੀ ਪਤਨੀ ਜੋ ਕਹਿ ਰਹੀ ਹੈ, ਉਹ ਉਸਦੇ ਪਰਿਵਾਰ ਵੱਲੋਂ ਕਿਹਾ ਹੋਇਆ ਬੋਲ ਰਹੀ ਹੈ, ਜੋ ਕਿ ਉਸ ਦੇ ਆਪਣੇ ਸ਼ਬਦ ਨਹੀਂ ਹਨ।

'ਕਿੰਨਾ ਝੂਠ ਬੋਲੋਗੇ'

ਉਸ ਨੇ ਕਿਹਾ ਕਿ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਝੂਠ ਬੋਲ ਕੇ ਬਦਨਾਮ ਕੀਤਾ ਜਾ ਰਿਹਾ ਹੈ, ਪਰ ਉਸ ਕੋਲ ਕਈ ਸਬੂਤ ਹਨ। ਉਸ ਨੇ ਕਿਹਾ ਕਿ ਉਹ ਇੱਕ ਬਿਜ਼ਨਸਮੈਨ ਹੈ ਅਤੇ ਸਹੁਰੇ ਪਰਿਵਾਰ ਨੇ ਜੋ ਇਹ ਕੀਤਾ ਹੈ, ਇਸ ਨਾਲ ਉਸ ਦੇ ਵਪਾਰ 'ਤੇ ਬੁਰਾ ਪ੍ਰਭਾਵ ਪਿਆ ਹੈ। ਉਸ ਨੇ ਕਿਹਾ ਕਿ ਉਸ ਕੋਲ ਵੀ ਅਜਿਹੀਆਂ ਕਈ ਤਸਵੀਰਾਂ ਹਨ, ਪਰ ਉਹ ਆਪਣੀ ਪਤਨੀ ਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ, ਪਰ ਇਹ ਲੋਕ ਪਿਛੇ ਨਹੀਂ ਹਟ ਰਹੇ। ਉਸ ਨੇ ਕਿਹਾ ਕਿ ਮੇਰੀ ਮਾਂ ਬਾਰੇ ਬੋਲਿਆ ਗਿਆ, ਜੋ ਕਿ ਚੱਲ ਵੀ ਨਹੀਂ ਸਕਦੀ।

ਪੁਲਿਸ ਨੂੰ ਕੀਤੀ ਅਪੀਲ

ਅਗ਼ਵਾਕਾਰ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਇਸ ਬਾਰੇ ਸਹੀ ਤੇ ਬਾਰੀਕੀ ਜਾਂਚ ਕੀਤੀ ਜਾਵੇ, ਕਿ ਕੌਣ ਸਹੀ ਤੇ ਕੌਣ ਗਲਤ ਹੈ। ਉਸ ਨੇ ਕਿਹਾ ਕਿ ਮੇਰਾ ਤੇ ਮੇਰੀ ਪਤਨੀ ਦਾ ਤਲਾਕ ਬਾਰੇ ਵਿਵਾਦ ਹੋ ਸਕਦਾ ਹੈ, ਪਰ ਬੱਚੇ ਦੇ ਸਬੰਧ 'ਚ ਅਜਿਹਾ ਕੁਝ ਵੀ ਨਹੀਂ ਹੈ। ਉਸ ਨੇ ਕਿਹਾ ਕਿ ਉਸ ਕੋਲ ਅਜਿਹੇ ਕਈ ਸਬੂਤ ਹਨ ਕਿ ਉਸ ਨੂੰ ਬੱਚੇ ਦੀ ਕਸਟਡੀ ਵੀ ਸਹੁਰੇ ਪਰਿਵਾਰ ਵੱਲੋਂ ਦਿੱਤੀ ਗਈ ਸੀ ਅਤੇ ਇਹ ਕੇਸ ਅਜੇ ਵੀ ਅਦਾਲਤ ਵਿੱਚ ਚੱਲ ਰਿਹਾ ਹੈ, ਜਿਸ ਵਿੱਚ ਅਜੇ ਤੱਕ ਕੋਈ ਵੀ ਬੱਚੇ ਨਾਲ ਮਿਲਣ ਅਤੇ ਨਾ ਮਿਲਣ ਬਾਰੇ ਕੁੱਝ ਨਹੀਂ ਹੈ।

ਕੀ ਸੀ ਪੂਰਾ ਮਾਮਲਾ... ਮਾਰਸ਼ਲ ਆਰਟ ਕਲਾਸ 'ਚੋਂ 4 ਸਾਲਾ ਬੱਚਾ ਅਗਵਾ, ਮਾਂ ਬੋਲੀ- ਪਤੀ ਹੀ ਹੈ ਕਿਡਨੈਪਰ!

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK