Amritsar Blast Update News : ਮਜੀਠਾ ਧਮਾਕੇ ’ਚ ਮਰਨ ਵਾਲੇ ਨੌਜਵਾਨ ਨੂੰ ਲੈ ਕੇ ਪਰਿਵਾਰ ਨੇ ਕੀਤੇ ਹੈਰਾਨੀਜਨਕ ਖੁਲਾਸੇ
Amritsar Blast Update News : ਅੰਮ੍ਰਿਤਸਰ ਦੇ ਮਜੀਠਾ ਧਮਾਕੇ ਮਾਮਲੇ ’ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਧਮਾਕੇ ’ਚ ਮਰਨ ਵਾਲੇ ਨੌਜਵਾਨ ਦੀ ਪਛਾਣ ਹੋ ਗਈ ਹੈ। ਨਿਤਿਨ ਕੁਮਾਰ ਵਜੋਂ ਮ੍ਰਿਤਕ ਦੀ ਪਛਾਣ ਹੋਈ ਹੈ ਜੋਕਿ ਅੰਮ੍ਰਿਤਸਰ ਦੇ ਛੇਹਰਟਾ ਥਾਣਾ ਦੇ ਨੇੜੇ ਵਿਕਾਸ ਨਗਰ ਦਾ ਰਹਿਣ ਵਾਲਾ ਹੈ।
25 ਸਾਲਾਂ ਨਿਤਿਨ ਕੁਮਾਰ ਆਟੋ ਚਲਾ ਕੇ ਆਪਣੇ ਘਰ ਦਾ ਗੁਜਾਰਾ ਕਰਦਾ ਸੀ। ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਉਹ ਧਮਾਕੇ ਵਾਲੀ ਥਾਂ ’ਤੇ ਕਿਵੇਂ ਪਹੁੰਚਿਆ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਨਿਤਿਨ ਹਰ ਰੋਜ਼ ਸਵੇਰੇ ਆਟੋ ਲੈ ਕੇ ਜਾਂਦਾ ਸੀ ਪਰ ਅੱਜ ਬਿਨਾਂ ਆਟੋ ਤੋਂ ਸਵੇਰੇ 7 ਵਜੇ ਘਰੋਂ ਰਵਾਨਾ ਹੋਇਆ। ਉਸਦੇ ਦੋਨੋਂ ਮੁੰਡੇ ਆਟੋ ਚਲਾਉਂਦੇ ਸੀ ਜਿਨ੍ਹਾਂ ਵਿੱਚੋਂ ਇੱਕ ਨਿਤਿਨ ਦੀ ਅੱਜ ਧਮਾਕੇ ’ਚ ਮੌਤ ਹੋ ਗਈ ਹੈ।
ਨਿਤਿਨ ਦੇ ਪਿਤਾ ਦਾ ਕਹਿਣਾ ਹੈ ਕਿ ਮ੍ਰਿਤਕ ਨਸ਼ੇ ਦਾ ਆਦੀ ਸੀ। ਰੋਜ਼ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚੋਂ ਦਵਾਈ ਲੈਣ ਜਾਂਦਾ ਸੀ। ਉਹ ਹਰ ਰੋਜ਼ ਦੀ ਤਰ੍ਹਾਂ ਹੀ ਘਰੋਂ ਗਿਆ ਸੀ। ਪਰ ਵਾਪਿਸ ਨਹੀਂ ਆਇਆ। ਨਾਲ ਹੀ ਪਰਿਵਾਰ ਨੇ ਨਿਤਿਨ ਦੇ ਕਿਸੇ ਅੱਤਵਾਦੀ ਸੰਗਠਨ ਨਾਲ ਜੁੜੇ ਹੋਣ ਜਾਂ ਉਨ੍ਹਾਂ ਨਾਲ ਕੰਮ ਕਰਨ ਦੇ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ। ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਉਹ ਲਿਫਾਫੇ ਸੁੰਘ ਰਿਹਾ ਸੀ ਇਸ ਦੌਰਾਨ ਉਹ ਧਮਾਕੇ ਦਾ ਸ਼ਿਕਾਰ ਹੋ ਗਿਆ।
ਇਹ ਵੀ ਪੜ੍ਹੋ : Amritsar ’ਚ ਮੁੜ ਵਾਪਰੀ ਵੱਡੀ ਵਾਰਦਾਤ, ਘਰ ਤੋਂ ਟਿਊਸ਼ਨ ਜਾਂਦੇ ਸਮੇਂ ਸਾਢੇ ਤਿੰਨ ਸਾਲ ਦੀ ਮਾਸੂਮ ਬੱਚੀ ਨੂੰ ਲੱਗੀ ਗੋਲੀ
- PTC NEWS