Manu Bhaker Grand Welcome : ਪੈਰਿਸ ਓਲੰਪਿਕ 'ਚ 2 ਤਮਗੇ ਜਿੱਤਣ ਵਾਲੀ ਮਨੂ ਭਾਕਰ ਪਰਤੀ ਭਾਰਤ, ਦਿੱਲੀ ਹਵਾਈ ਅੱਡੇ 'ਤੇ ਹੋਇਆ ਸ਼ਾਨਦਾਰ ਸਵਾਗਤ
Manu Bhaker Grand Welcome : ਪੈਰਿਸ ਓਲੰਪਿਕ 'ਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੀ ਮਨੂ ਭਾਕਰ ਤਮਗਾ ਜਿੱਤ ਕੇ ਭਾਰਤ ਪਰਤ ਆਈ ਹੈ। ਉਸ ਨੇ ਭਾਰਤ ਲਈ ਦੋ ਤਗਮੇ ਜਿੱਤੇ। ਪੈਰਿਸ 'ਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਮਨੂ ਭਾਕਰ ਦਾ ਦਿੱਲੀ ਏਅਰਪੋਰਟ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਨਾਲ ਮਨੂ ਦਾ ਕੋਚ ਵੀ ਨਾਲ ਸੀ। ਦੋਵਾਂ ਦਾ ਵੱਡੇ-ਵੱਡੇ ਹਾਰਾਂ ਨਾਲ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਏਅਰਪੋਰਟ 'ਤੇ ਵੀ ਢੋਲ ਵੱਜਦੇ ਨਜ਼ਰ ਆਏ।
ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ ਮਨੂ ਨੇ ਮਹਿਲਾ ਵਿਅਕਤੀਗਤ 10 ਮੀਟਰ ਏਅਰ ਪਿਸਟਲ ਵਿੱਚ ਕਾਂਸੀ ਦਾ ਤਗ਼ਮਾ ਅਤੇ ਮਿਕਸਡ ਮੁਕਾਬਲੇ ਵਿੱਚ ਸਰਬਜੋਤ ਸਿੰਘ ਦੇ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਉਹ ਇੱਕੋ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਹੈ।
#WATCH | Double Olympic medalist in shooting, Manu Bhaker and her coach Jaspal Rana receive a grand welcome after they arrive at Delhi airport after Manu Bhaker's historic performance in #ParisOlympics2024
She won bronze medals in Women’s 10m Air Pistol & the 10m Air Pistol… pic.twitter.com/h7syhyk1Sy — ANI (@ANI) August 7, 2024
ਮਨੂ ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ਵਿੱਚ ਭਾਰਤ ਦਾ ਝੰਡਾਬਰਦਾਰ ਹੋਵੇਗਾ। ਮਨੂ ਐਤਵਾਰ ਨੂੰ ਸਮਾਪਤੀ ਸਮਾਰੋਹ ਲਈ ਪੈਰਿਸ ਪਰਤੇਗੀ।
ਟੋਕੀਓ ਓਲੰਪਿਕ ਵਿੱਚ ਉਸ ਦੀ ਪਿਸਤੌਲ ਨੇ ਉਸ ਨੂੰ ਧੋਖਾ ਦਿੱਤਾ ਸੀ, ਪਰ ਇਸ ਵਾਰ ਉਹ ਸਹੀ ਅਤੇ ਸਟੀਕ ਨਿਸ਼ਾਨੇ ਤੋਂ ਨਹੀਂ ਖੁੰਝੀ। ਉਹ ਮੈਡਲ ਦੇ ਦਾਅਵੇਦਾਰਾਂ ਵਿੱਚੋਂ ਇੱਕ ਸੀ ਅਤੇ ਉਸ ਨੇ ਆਪਣੇ ਦੇਸ਼ ਵਾਸੀਆਂ ਨੂੰ ਨਿਰਾਸ਼ ਨਹੀਂ ਕੀਤਾ। ਉਸ ਨੇ ਪੈਰਿਸ ਓਲੰਪਿਕ 'ਚ ਤਗਮਿਆਂ ਦਾ ਖਾਤਾ ਵੀ ਖੋਲ੍ਹਿਆ ਸੀ।
ਇਹ ਵੀ ਪੜ੍ਹੋ: Paris Olympics 2024 Wrestling : ਵਿਨੇਸ਼ ਫੋਗਾਟ ਨੇ ਰਚਿਆ ਇਤਿਹਾਸ, ਫਾਈਨਲ 'ਚ ਪਹੁੰਚੀ, ਭਾਰਤ ਦਾ ਚੌਥਾ ਤਗਮਾ ਪੱਕਾ
- PTC NEWS