Wed, May 27, 2026
Whatsapp

ਮੋਗਾ ਪੁਲਿਸ ਵੱਲੋਂ NRI ਭਾਰਤੀ ਨਾਗਰਿਕਾਂ ਦੀਆਂ ਜਮੀਨਾਂ ਪਰ ਜਾਅਲਸਾਜੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

Punjab News: ਪੁਲਿਸ ਵੱਲੋਂ ਭਾਰਤੀ ਨਾਗਰਿਕਾਂ ਦੀਆਂ ਜਮੀਨਾਂ ਪਰ ਜਾਅਲਸਾਜੀ ਕਰਨ ਵਾਲਿਆ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।

Reported by:  PTC News Desk  Edited by:  Amritpal Singh -- October 26th 2024 06:58 PM -- Updated: October 26th 2024 07:42 PM
ਮੋਗਾ ਪੁਲਿਸ ਵੱਲੋਂ NRI ਭਾਰਤੀ ਨਾਗਰਿਕਾਂ ਦੀਆਂ ਜਮੀਨਾਂ ਪਰ ਜਾਅਲਸਾਜੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

ਮੋਗਾ ਪੁਲਿਸ ਵੱਲੋਂ NRI ਭਾਰਤੀ ਨਾਗਰਿਕਾਂ ਦੀਆਂ ਜਮੀਨਾਂ ਪਰ ਜਾਅਲਸਾਜੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

Punjab News: ਪੁਲਿਸ ਵੱਲੋਂ ਭਾਰਤੀ ਨਾਗਰਿਕਾਂ ਦੀਆਂ ਜਮੀਨਾਂ ਪਰ ਜਾਅਲਸਾਜੀ ਕਰਨ ਵਾਲਿਆ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਦੇ ਚੱਲਦਿਆਂ ਹਰਜੀਤ ਕੌਰ ਇੰਚਾਰਜ ਈ.ਓ ਵਿੰਗ ਮੋਗਾ ਵੱਲੋਂ ਜਿਲ੍ਹਾ ਮੋਗਾ ਵਿੱਚ ਪੈਂਦੇ ਰਕਬਾ ਪਿੰਡ ਚੂਹੜਚੱਕ ਦੇ ਵਸਨੀਕ ਗੁਰਿੰਦਰਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਚੂਹੜਚੱਕ, ਜਿਲ੍ਹਾ ਮੋਗਾ ਹਾਲ ਵਿਦੇਸ਼ ਕਨੈਡਾ ਅਤੇ ਇਸਦੇ ਚਾਚੇ ਦਾ ਲੜਕੇ ਸਤਵੀਰ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਪਿੰਡ ਚੂਹੜਚੱਕ, ਜਿਲ੍ਹਾਂ ਮੋਗਾ ਹਾਲ ਵਿਦੇਸ਼ ਇੰਗਲੈਂਡ ਦੀ ਜਮੀਨ ਦੇ ਖੁਦ ਮਾਲਕ ਬਣ ਕੇ ਜਾਅਲਸਾਜੀ ਕਰਨ ਵਾਲੇ ਗ੍ਰੋਹ ਦੇ ਮੈਂਬਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 50,000 ਰੁਪਏ ਬ੍ਰਾਮਦ ਕੀਤੇ ਗਏ।


ਇਸ ਮੌਕੇ ਸੰਦੀਪ ਕੁਮਾਰ ਵਡੇਰਾ ਨੇ ਕਿ ਮੁਦੱਈ ਮੁਕੱਦਮਾ ਰਜਨੀਸ਼ ਕੁਮਾਰ ਪੁੱਤਰ ਪਰਸ਼ੋਤਮ ਲਾਲ ਵਾਸੀ ਅਗਰਵਾਲ ਇੰਨਕਲੇਵ, ਬੈਕ ਸਾਈਡ ਪੰਕਜ ਮੂਰਤੀ ਸ਼ੋ ਰੂਮ, ਜੀ.ਟੀ ਰੋਡ ਮੋਗਾ ਦੇ ਬਿਆਨ ਪਰ ਹਰਜੀਤ ਕੌਰ ਇੰਚਾਰਜ ਈ.ਓ ਵਿੰਗ ਨੇ ਕਰਵਾਈ ਕਰਦਿਆਂ ਵੱਖ ਵੱਖ ਧਰਾਵਾਂ ਤਹਿਤ ਅ/ਧ318(4)/338/336(3)/340(2)/61(2) ਥਾਣਾ ਅਜੀਤਵਾਲ ਵਿਖੇ ਬਰਖਿਲਾਫ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਔਲਖ ਕਲਾਂ ਜਿਲ੍ਹਾ ਗੁਰਦਾਸਪੁਰ , ਰਵੀ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਬਟਾਲਾ, ਬਿੱਟੂ ਵਾਸੀ ਨਾਮਲੂਮ ਅਤੇ 04 ਨਾਮਲੂਮ ਵਿਅਕਤੀਆ ਤੇ ਮਾਮਲਾ ਦਰਜ ਰਜਿਸਟਰ ਕੀਤਾ ਕਿ ਮੁਦੱਈ ਮੁਕੱਦਮਾ ਰਜਨੀਸ਼ ਕੁਮਾਰ ਉਕਤ ਨੂੰ ਦੋਸ਼ੀ ਬਿੱਟੂ ਨਾਮ ਦੇ ਵਿਅਕਤੀ ਨੇ ਆਪਣਾ ਨਾਮ ਸੁਖਦੇਵ ਸਿੰਘ ਵਾਸੀ ਸਿਧਵਾਂ ਬੇਟ ਦੱਸ ਕੇ ਮੁਦੱਈ ਨੂੰ ਵਿਦੇਸ਼ ਰਹਿੰਦੇ ਗੁਰਿੰਦਰਪਾਲ ਸਿੰਘ ਅਤੇ ਸਤਵੀਰ ਸਿੰਘ ਉਕਤਾਨ ਦੀ ਜਮੀਂਨ ਦਿਖਾਕੇ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਰਵੀ ਕੁਮਾਰ ਉਕਤਾਨ ਨੇ ਆਪਣੇ ਆਪ ਨੂੰ ਗੁਰਿੰਦਰਪਾਲ ਸਿੰਘ ਅਤੇ ਸਤਵੀਰ ਸਿੰਘ ਸਾਬਤ ਕਰਕੇ ਅਤੇ ਇਹਨਾਂ ਦੇ ਅਧਾਰ ਕਾਰਡ, ਪੈਨ ਕਾਰਡ ਅਤੇ ਪਾਸਪੋਰਟ ਜਾਅਲੀ ਤਿਆਰ ਕਰਕੇ ਮੁਦੱਈ ਨੂੰ ਭਰੋਸੇ ਵਿੱਚ ਲੈ ਕੇ ਉਸ ਨਾਲ 17 ਕਿੱਲੇ 4 ਕਨਾਲਾਂ, 14 ਮਰਲੇ ਜਮੀਂਨ ਦਾ ਸੌਦਾ ਕੁੱਲ 7 ਲੱਖ 50 ਹਜ਼ਾਰ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਕੀਤਾ  ਇਕਰਾਰਨਾਮਾ ਕਰਕੇ ਦੋਸ਼ੀ ਗੁਰਪ੍ਰੀਤ ਸਿੰਘ ਅਤੇ ਰਵੀ ਕੁਮਾਰ ਨੇ ਮੁਦੱਈ ਪਾਸੋਂ 58 ਲੱਖ ਰੁਪਏ ਹਾਸਿਲ ਕੀਤੇ ਅਤੇ ਫਿਰ ਮਿਤੀ 06.10.2024 ਨੂੰ 8 ਲੱਖ ਰੁਪਏ ਮੁਦੱਈ ਪਾਸੋਂ ਹੋਰ ਹਾਸਿਲ ਕੀਤੇ ਅਤੇ ਮੁਦੱਈ ਪਾਸੋਂ 42 ਲੱਖ ਰੁਪਏ ਦੇ ਕੁੱਲ 04 ਚੈੱਕ ਵੀ ਹਾਸਿਲ ਕੀਤੇ। ਜਿੰਨਾ ਨੇ ਕੁੱਲ 66 ਲੱਖ ਰੁਪਏ ਨਗਦ ਅਤੇ 42 ਲੱਖ ਰੁਪਏ ਦੇ ਚੈੱਕ ਹਾਸਿਲ ਕਰਕੇ ਕੁੱਲ 01 ਕਰੋੜ 08 ਲੱਖ ਰੁਪਏ ਦੀ ਠੱਗੀ ਮਾਰੀ ਹੈ।

ਹਰਜੀਤ ਕੌਰ ਇੰਚਾਰਜ ਈ.ਓ ਵਿੰਗ ਮੋਗਾ ਆਪਣੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਵੱਲੋਂ ਮੁਦੱਈ ਤੋਂ 10 ਲੱਖ ਰੁਪਏ ਹੋਰ ਹਾਸਿਲ ਕਰਨ ਦੇ ਲਾਲਚ ਵਿੱਚ ਆ ਕੇ ਲੋਹਾਰਾ ਚੌਂਕ ਮੋਗਾ ਤੋਂ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ। ਮੁਕੱਦਮਾ ਦੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ।

- PTC NEWS

Electrical Saftey authority

Top News view more...

Latest News view more...

PTC NETWORK
PTC NETWORK