Tue, Mar 3, 2026
Whatsapp

ਮੋਹਾਲੀ: ਟੈਂਕਰ ਨੇ ਗਸ਼ਤ ਕਰ ਰਹੇ ਪੁਲਿਸ ਹੋਮਗਾਰਡਾਂ ਨੂੰ ਕੁਚਲਿਆ, ਹੋਈ ਮੌਤ

Reported by:  PTC News Desk  Edited by:  Jasmeet Singh -- December 27th 2023 08:47 PM
ਮੋਹਾਲੀ: ਟੈਂਕਰ ਨੇ ਗਸ਼ਤ ਕਰ ਰਹੇ ਪੁਲਿਸ ਹੋਮਗਾਰਡਾਂ ਨੂੰ ਕੁਚਲਿਆ, ਹੋਈ ਮੌਤ

ਮੋਹਾਲੀ: ਟੈਂਕਰ ਨੇ ਗਸ਼ਤ ਕਰ ਰਹੇ ਪੁਲਿਸ ਹੋਮਗਾਰਡਾਂ ਨੂੰ ਕੁਚਲਿਆ, ਹੋਈ ਮੌਤ

ਮੋਹਾਲੀ: ਡੇਰਾਬੱਸੀ 'ਚ ਇਕ ਕੈਂਟਰ ਦੇ ਡਰਾਈਵਰ ਨੇ ਪੁਲਿਸ ਮੁਲਾਜ਼ਮਾਂ ਨੂੰ ਕੁਚਲ ਦਿੱਤਾ। ਹਾਦਸੇ ਵਿੱਚ ਦੋਵੇਂ ਪੁਲਿਸ ਹੋਮਗਾਰਡਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਹਰੀ ਸਿੰਘ ਵਾਸੀ ਪਿੰਡ ਭਾਂਖਰਪੁਰ ਅਤੇ ਜਸਮੇਰ ਸਿੰਘ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। 

ਇਸ ਦੇ ਨਾਲ ਹੀ ਪੁਲਿਸ ਨੇ ਮੁਲਜ਼ਮ ਡਰਾਈਵਰ ਨੂੰ ਵੀ ਗ੍ਰਿਫਤਾਰ ਕਰ ਟੈਂਕਰ ਨੂੰ ਵੀ ਆਪਣੇ ਕਬਜ਼ੇ 'ਚ ਲੈ ਲਿਆ ਹੈ। ਹਾਸਿਲ ਜਾਣਕਾਰੀ ਮੁਤਾਬਕ ਲੰਘੀ ਰਾਤ ਕਰੀਬ 3 ਵਜੇ ਹੋਮਗਾਰਡ ਹਰੀ ਸਿੰਘ ਅਤੇ ਜੈਸਲਮੇਰ ਸਿੰਘ ਡੇਰਾਬੱਸੀ ਦੇ ਬਰਵਾਲਾ ਰੋਡ 'ਤੇ ਗਸ਼ਤ ਲਗਾ ਰਹੇ ਸਨ। ਇਸ ਦੌਰਾਨ ਇਕ ਤੇਜ਼ ਰਫਤਾਰ ਹਿਮਾਚਲ ਨੰਬਰ ਦਾ ਟੈਂਕਰ ਗਲਤ ਸਾਈਡ ਤੋਂ ਆਇਆ। ਜਿਸ ਨੇ ਮੋਟਰ ਸਾਈਕਲ 'ਤੇ ਗਸ਼ਤ ਲਗਾ ਰਹੇ ਹੋਮਗਾਰਡਾਂ 'ਚ ਟੱਕਰ ਮਾਰ ਦਿੱਤੀ ਅਤੇ ਉਥੋਂ ਭੱਜ ਗਿਆ। 


ਮੁੱਢਲੀ ਤਫਤੀਸ਼ ਤੋਂ ਪਤਾ ਚੱਲਿਆ ਕਿ ਟੈਂਕਰ ਚਾਲਕ ਪਿੱਛੇ ਇੱਕ ਗੱਡੀ ਨੂੰ ਫੇਟ ਮਾਰ ਭੱਜ ਰਿਹਾ ਸੀ ਅਤੇ ਗੱਡੀ ਦਾ ਡਰਾਈਵਰ ਉਸਦਾ ਪਿੱਛਾ ਕਰ ਰਿਹਾ ਸੀ, ਜਦੋਂ ਟੈਂਕਰ ਚਾਲਕ ਨੇ ਗੱਡੀ ਸੜਕ ਦੇ ਗ਼ਲਤ ਪਾਸੇ ਵਾਰ ਦਿੱਤੀ। ਜਿੱਥੇ ਦੋਵੇਂ ਪੁਲਿਸ ਮੁਲਾਜ਼ਮ ਗਸ਼ਤ ਲਗਾ ਰਹੇ ਸਨ। 

ਏ.ਐਸ.ਪੀ ਡਾ. ਦਰਪਨ ਆਹਲੂਵਾਲੀਆ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਟੈਂਕਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

-

  • Tags

Top News view more...

Latest News view more...

PTC NETWORK
PTC NETWORK