MTS Recruitment 2024 : SSC ਨੇ 3 ਅਗਸਤ ਤੱਕ ਵਧਾਈ ਆਖਰੀ ਤਰੀਕ, ਜਾਣੋ Online ਅਪਲਾਈ ਕਰਨ ਦਾ ਢੰਗ
SSC MTS Recruitment 2024 : ਸਟਾਫ ਸਿਲੈਕਸ਼ਨ ਕਮਿਸ਼ਨ (SSC) ਨੇ ਮਲਟੀ ਟਾਸਕਿੰਗ ਸਟਾਫ਼ ਭਰਤੀ ਲਈ ਅਰਜ਼ੀ ਪ੍ਰਕਿਰਿਆ ਦੀ ਆਖਰੀ ਤਰੀਕ ਨੂੰ ਵਧਾ ਦਿੱਤਾ ਹੈ। ਹੁਣ ਜਿਹੜੇ ਉਮੀਦਵਾਰ ਅਜੇ ਤੱਕ SSC MTS ਹਵਾਲਦਾਰ ਭਰਤੀ ਲਈ ਅਪਲਾਈ ਨਹੀਂ ਕਰ ਸਕੇ ਸਨ, ਉਹ SSC ਦੀ ਅਧਿਕਾਰਤ ਵੈੱਬਸਾਈਟ ssc.gov.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਪਹਿਲਾਂ ਉਮੀਦਵਾਰਾਂ ਲਈ ਭਰਤੀ ਦੀ ਤਰੀਕ 31 ਜੁਲਾਈ ਸੀ, ਜੋ ਕਿ ਹੁਣ ਆਖਰੀ ਮਿਤੀ 3 ਅਗਸਤ ਰਾਤ 11 ਵਜੇ ਤੱਕ ਵਧਾ ਦਿੱਤੀ ਗਈ ਹੈ।
ਆਸਾਮੀਆਂ ਦੀ ਗਿਣਤੀ ਵਿੱਚ ਵੀ ਹੋਇਆ ਵਾਧਾ
ਐਸਐਸਸੀ ਨੇ ਐਮਟੀਐਸ ਨਾਨ ਟੈਕਨੀਕਲ ਦੀ ਇਸ ਭਰਤੀ ਵਿੱਚ ਅਸਾਮੀਆਂ ਦੀ ਗਿਣਤੀ ਵਿੱਚ ਵੀ ਵਾਧਾ ਕੀਤਾ ਹੈ। ਪਹਿਲਾਂ ਇਹ ਭਰਤੀ ਕੁੱਲ 8326 ਅਸਾਮੀਆਂ ਲਈ ਕੀਤੀ ਜਾਂਦੀ ਸੀ, ਜੋ ਹੁਣ ਵਧਾ ਕੇ 9583 ਕਰ ਦਿੱਤੀ ਗਈ ਹੈ। ਇਨ੍ਹਾਂ ਵਿੱਚ ਐਮਟੀਐਸ ਦੀਆਂ 4887 1212 ਆਸਾਮੀਆਂ, ਜਦਕਿ ਹਵਲਦਾਰ ਲਈ 3437 ਆਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ।
SSC MTS Recruitment 2024 ਲਈ ਯੋਗਤਾ
ਮਲਟੀ ਟਾਸਕਿੰਗ ਸਟਾਫ ਦੇ ਅਹੁਦਿਆਂ ਲਈ ਅਰਜ਼ੀ ਪ੍ਰਕਿਰਿਆ ਆਨਲਾਈਨ ਮੋਡ ਵਿੱਚ ਚੱਲ ਰਹੀ ਹੈ। ਆਸਾਮੀ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਜ਼ਰੂਰੀ ਹੈ। ਨਾਲ ਹੀ ਉਮੀਦਵਾਰਾਂ ਦੀ ਉਮਰ 18 ਸਾਲ ਤੋਂ ਵੱਧ ਅਤੇ 27 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।
SSC MTS ਭਰਤੀ ਲਈ ਅਰਜ਼ੀ ਕਿਵੇਂ ਦੇਈਏ
- PTC NEWS