Thu, Apr 30, 2026
Whatsapp

Muktsar News : ਡਰੇਨਾਂ ਦੀ ਸਫਾਈ ਨਾ ਹੋਣ ਕਾਰਨ ਟੁੱਟ ਗਈ ਡਰੇਨ ਦੀ ਪਟੜੀ ,ਪਿੰਡ ਵਾਸੀਆਂ ਨੂੰ ਆ ਰਹੀਆਂ ਭਾਰੀ ਸਮੱਸਿਆ

Muktsar News : ਸ੍ਰੀ ਮੁਕਤਸਰ ਸਾਹਿਬ ਦੇ ਮੁਕਤਸਰ–ਫਿਰੋਜ਼ਪੁਰ ਰੋਡ ‘ਤੇ ਲੰਗੈਆਣਾ ਡਰੇਨ ਦੀ ਲੰਮੇ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਡਰੇਨ ਦੀ ਪਟੜੀ ਟੁੱਟ ਗਈ। ਲਗਾਤਾਰ ਪੈ ਰਹੀਆਂ ਬਾਰਿਸ਼ਾਂ ਨਾਲ ਖੇਤਾਂ ਵਿੱਚ ਪਾਣੀ ਦਾਖਲ ਹੋਣ ਲੱਗਾ ਅਤੇ ਹਾਲਾਤ ਇਹ ਬਣੇ ਕਿ ਜਾਣਕਾਰੀ ਅਨੁਸਾਰ 1965 ਦੇ ਕਰੀਬ ਬਣੇ ਪੁਲ ਦੇ ਦਰਾਂ ਵਿੱਚ ਭਾਰੀ ਕੇਲੀ ਅਤੇ ਜੜੀ-ਬੂਟੀ ਇਕੱਠੀ ਹੋਣ ਕਾਰਨ ਪਾਣੀ ਦੀ ਨਿਕਾਸੀ ਰੁਕ ਗਈ

Reported by:  PTC News Desk  Edited by:  Shanker Badra -- September 01st 2025 12:26 PM
Muktsar News : ਡਰੇਨਾਂ ਦੀ ਸਫਾਈ ਨਾ ਹੋਣ ਕਾਰਨ ਟੁੱਟ ਗਈ ਡਰੇਨ ਦੀ ਪਟੜੀ ,ਪਿੰਡ ਵਾਸੀਆਂ ਨੂੰ ਆ ਰਹੀਆਂ ਭਾਰੀ ਸਮੱਸਿਆ

Muktsar News : ਡਰੇਨਾਂ ਦੀ ਸਫਾਈ ਨਾ ਹੋਣ ਕਾਰਨ ਟੁੱਟ ਗਈ ਡਰੇਨ ਦੀ ਪਟੜੀ ,ਪਿੰਡ ਵਾਸੀਆਂ ਨੂੰ ਆ ਰਹੀਆਂ ਭਾਰੀ ਸਮੱਸਿਆ

Muktsar News : ਸ੍ਰੀ ਮੁਕਤਸਰ ਸਾਹਿਬ ਦੇ ਮੁਕਤਸਰ–ਫਿਰੋਜ਼ਪੁਰ ਰੋਡ ‘ਤੇ ਲੰਗੈਆਣਾ ਡਰੇਨ ਦੀ ਲੰਮੇ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਡਰੇਨ ਦੀ ਪਟੜੀ ਟੁੱਟ ਗਈ। ਲਗਾਤਾਰ ਪੈ ਰਹੀਆਂ ਬਾਰਿਸ਼ਾਂ ਨਾਲ ਖੇਤਾਂ ਵਿੱਚ ਪਾਣੀ ਦਾਖਲ ਹੋਣ ਲੱਗਾ ਅਤੇ ਹਾਲਾਤ ਇਹ ਬਣੇ ਕਿ ਜਾਣਕਾਰੀ ਅਨੁਸਾਰ 1965 ਦੇ ਕਰੀਬ ਬਣੇ ਪੁਲ ਦੇ ਦਰਾਂ ਵਿੱਚ ਭਾਰੀ ਕੇਲੀ ਅਤੇ ਜੜੀ-ਬੂਟੀ ਇਕੱਠੀ ਹੋਣ ਕਾਰਨ ਪਾਣੀ ਦੀ ਨਿਕਾਸੀ ਰੁਕ ਗਈ। ਇਸ ਕਾਰਨ ਪੁਲ ਦੇ ਉੱਪਰੋਂ ਪਾਣੀ ਲੰਘਣ ਲੱਗ ਗਿਆ ਜਿਸ ਨਾਲ ਵੱਡਾ ਖਤਰਾ ਖੜਾ ਹੋ ਗਿਆ।

ਇਹ ਡਰੇਨ ਕਈ ਪਿੰਡਾਂ ਵਿੱਚੋਂ ਗੁਜ਼ਰਦਾ ਹੈ ਅਤੇ ਜੇਕਰ ਪਿੰਡ ਵਾਸੀ ਸਮੇਂ ‘ਤੇ ਕਦਮ ਨਾ ਚੁੱਕਦੇ ਤਾਂ ਸੀਰਵਾਲੀ, ਲੰਡੇ ਰੋਡੇ, ਕ੍ਰਿਪਾਲਕੇ ਤੇ ਹੋਰ ਕਈ ਪਿੰਡ ਪਾਣੀ ਹੇਠ ਆ ਸਕਦੇ ਸਨ। ਹਾਈਵੇ ਨਿਰਮਾਣ ਦੌਰਾਨ ਠੇਕੇਦਾਰ ਵੱਲੋਂ ਆਰਜ਼ੀ ਤੌਰ ‘ਤੇ ਬਣਾਇਆ ਗਿਆ ਮਿੱਟੀ ਦਾ ਪੁਲ ਵੀ ਹਟਾਇਆ ਨਾ ਗਿਆ ਜਿਸ ਕਾਰਨ ਪਾਣੀ ਦੀ ਰਾਹ ਵਿੱਚ ਰੁਕਾਵਟ ਪੈ ਰਹੀ ਸੀ।


ਪਿੰਡ ਵਾਸੀਆਂ ਨੇ ਇਸ ਗੰਭੀਰ ਮਾਮਲੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕਵਰਜੀਤ ਸਿੰਘ ਰੋਜੀ ਬਰਕੰਦੀ ਤੱਕ ਪਹੁੰਚਾਇਆ। ਰੋਜੀ ਬਰਕੰਦੀ ਨੇ ਤੁਰੰਤ ਮੌਕੇ ‘ਤੇ ਜਾ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਆਪਣੇ ਕੋਲੋਂ ਜੇਸੀਬੀ ਭੇਜੀ। ਇਸ ਜੇਸੀਬੀ ਨਾਲ ਪੁਲ ਦੇ ਦਰਾਂ ਦੀ ਸਫਾਈ ਕੀਤੀ ਗਈ ਅਤੇ ਨਾਲ ਹੀ ਪਿੰਡ ਵਾਸੀਆਂ ਦੇ ਵੱਲੋਂ ਆਵਾਜ਼ ਉਠਾਉਣ ਤੋਂ ਬਾਅਦ ਠੇਕੇਦਾਰ ਵੱਲੋਂ ਆਪਣੀ ਜੇਸੀਬੀ ਭੇਜ ਕੇ ਜੇਸੀਬੀ ਦੇ ਨਾਲ ਆਰਜ਼ੀ ਪੁੱਲ ਨੂੰ ਵੀ ਸਾਫ ਕਰਵਾਇਆ ਗਿਆ। 

ਜਿਸ ਤੋਂ ਬਾਅਦ ਪਾਣੀ ਦੀ ਨਿਕਾਸੀ ਮੁੜ ਸਹੀ ਤਰੀਕੇ ਨਾਲ ਸ਼ੁਰੂ ਹੋਈ। ਪਿੰਡ ਵਾਸੀਆਂ ਦੇ ਅਨੁਸਾਰ ਅਕਾਲੀ ਆਗੂ ਰੋਜੀ ਬਰਕੰਦੀ ਵੱਲੋਂ ਪੁਲ ਦੀ ਸਫਾਈ ਤਾਂ ਕਰ ਦਿੱਤੀ ਗਈ ਠੇਕੇਦਾਰ ਦੇ ਵੱਲੋਂ ਆਰਜੀ ਪੁਲ ਹਟਾ ਦਿੱਤਾ ਗਿਆ ਲੇਕਿਨ ਪੂਰੇ ਡਰੇਨ ਦੀ ਸਫਾਈ ਹਜੇ ਤੱਕ ਪ੍ਰਸ਼ਾਸਨ ਦੇ ਵੱਲੋਂ ਨਹੀਂ ਕਰਾਈ ਗਈ ਜੇਕਰ ਜਿਆਦਾ ਪਾਣੀ ਇਸ ਡਰੇਨ ਦੇ ਵਿੱਚ ਆ ਗਿਆ ਤਾਂ ਹਾਲਾਤ ਵਿਗੜ ਸਕਦੇ ਹਨ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇ ਪ੍ਰਸ਼ਾਸਨ ਸਮੇਂ ‘ਤੇ ਡਰੇਨਾਂ ਦੀ ਸਫਾਈ ਕਰਵਾਉਂਦਾ ਤਾਂ ਇਹ ਹਾਲਾਤ ਪੈਦਾ ਹੀ ਨਾ ਹੁੰਦੇ। ਉਹਨਾਂ ਨੇ ਮੰਗ ਕੀਤੀ ਹੈ ਕਿ ਅੱਗੇ ਤੋਂ ਇਸ ਤਰ੍ਹਾਂ ਦੀਆਂ ਲਾਪਰਵਾਹੀਆਂ ਨਾ ਕੀਤੀਆਂ ਜਾਣ ਅਤੇ ਡਰੇਨਾਂ ਦੀ ਨਿਯਮਤ ਸਫਾਈ ਯਕੀਨੀ ਬਣਾਈ ਜਾਵੇ।

- PTC NEWS

Top News view more...

Latest News view more...

PTC NETWORK
PTC NETWORK