Muktsar News : ਬੇਟੇ ਦੇ ਇਲਾਜ ਲਈ ਵਿੱਕ ਗਿਆ ਘਰ ਤੇ ਜ਼ਮੀਨ , ਫ਼ਿਰ ਵੀ ਠੀਕ ਨਹੀਂ ਹੋਇਆ ਬੇਟਾ, ਹੁਣ ਖ਼ੁਦ ਨੂੰ ਵੀ ਹੋਇਆ ਅਧਰੰਗ
Muktsar News : ਜ਼ਿਲ੍ਹਾ ਮੁਕਤਸਰ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਭਲਾਈਆਣਾ ਦੇ ਮਿਹਨਤੀ ਜਗਮੀਤ ਸਿੰਘ ਦੀ ਜ਼ਿੰਦਗੀ ਨੇ ਦੁੱਖਾਂ ਦੀ ਲੰਮੀ ਕਹਾਣੀ ਲਿਖੀ ਹੈ। ਬੀਮਾਰ ਬੇਟੇ ਦੇ ਇਲਾਜ ਲਈ ਇਕ ਏਕੜ ਜ਼ਮੀਨ ਵੇਚ ਦਿੱਤੀ ਪਰ ਬੇਟਾ ਠੀਕ ਨਾ ਹੋਇਆ। ਹੁਣ ਉਹ ਵਾਟਰ ਵਰਕਸ ਦੇ ਕੋਲ ਝੁੱਗੀ ਪਾ ਕੇ ਆਪਣਾ ਜੀਵਨ ਗੁਜ਼ਾਰ ਰਿਹਾ ਹੈ। ਮਿਹਨਤ ਕਰਨ ਵਾਲੇ ਹੱਥ ਅਜਿਹੇ ਲਚਕ ਗਏ ਹਨ ਕਿ ਤੁਰਨ ਫਿਰਨ ਦੇ ਯੋਗ ਨਹੀਂ ਰਿਹਾ।
ਜਗਮੀਤ ਸਿੰਘ, ਜੋ ਜ਼ਿਲ੍ਹਾ ਮੁਕਤਸਰ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਭਲਾਈਆਣਾ ਦਾ ਰਹਿਣ ਵਾਲਾ ਹੈ, ਪਿਛਲੇ ਸਮੇਂ ਬਹੁਤ ਵੱਡੇ ਦੁੱਖਾਂ ਵਿਚੋਂ ਲੰਘ ਰਿਹਾ ਹੈ। ਉਸਨੇ ਰੋਂਦਿਆਂ ਹੋਇਆ ਦੱਸਿਆ ਕਿ ਉਸਦਾ ਬੇਟਾ ਅਚਾਨਕ ਬੀਮਾਰ ਹੋ ਗਿਆ ਸੀ। ਉਸਨੇ ਆਪਣੇ ਘਰ ਦੀ ਇਕਲੌਤੀ ਏਕੜ ਜ਼ਮੀਨ ਵੀ ਵੇਚ ਦਿੱਤੀ ਪਰ ਇਲਾਜ ਤੋਂ ਬਾਵਜੂਦ ਬੇਟਾ ਠੀਕ ਨਹੀਂ ਹੋਇਆ।
ਜਗਮੀਤ ਸਿੰਘ ਕਹਿੰਦਾ ਹੈ ਕਿ ਕਿਸੇ ਕੋਲ ਹੱਥ ਨਹੀਂ ਅੱਡਿਆ ਪਰ ਹੁਣ ਉਸਨੂੰ ਖੁਦ ਅੰਧਰੰਗ ਦੀ ਗੰਭੀਰ ਬੀਮਾਰੀ ਨੇ ਘੇਰ ਲਿਆ ਹੈ। ਹਾਲਤ ਇਨੀ ਗੰਭੀਰ ਹੋ ਚੁਕੀ ਹੈ ਕਿ ਉਹ ਹੁਣ ਤੁਰਨ ਫਿਰਨ ਦੇ ਯੋਗ ਵੀ ਨਹੀਂ। ਉਸਨੇ ਭਰੇ ਮਨ ਨਾਲ ਦੱਸਿਆ ਕਿ ਪਿਛਲੇ 6 ਦਿਨਾਂ ਤੋਂ ਬੱਚੇ ਦੀ ਦਵਾਈ ਵੀ ਨਹੀਂ ਲੈ ਸਕਿਆ। ਉਸ ਨੇ ਕਿਹਾ ਕਿ ਜਗਮੀਤ ਸਿੰਘ ਕੋਈ ਖੈਰਾਤ ਨਹੀਂ ਮੰਗ ਰਿਹਾ, ਨਾ ਹੀ ਹੱਥ ਫੈਲਾ ਰਿਹਾ ,ਉਹ ਸਿਰਫ ਆਪਣੇ ਅਤੇ ਆਪਣੇ ਬੱਚੇ ਦੇ ਇਲਾਜ ਲਈ ਮਦਦ ਦੀ ਅਪੀਲ ਕਰ ਰਿਹਾ ਹੈ।
- PTC NEWS