NETFLIX ਕੰਪਨੀ ਦਾ ਵੱਡਾ ਫੈਸਲਾ, ਹੁਣ ਨਹੀਂ ਕਰ ਸਕਦੇ ਆਪਣੇ ਦੋਸਤਾਂ ਨਾਲ ਪਾਸਵਰਡ ਸ਼ੇਅਰ....
Netflix update: ਮੁਫ਼ਤ ਵਿੱਚ ਸਾਨੂੰ ਕੋਈ ਚੀਜ਼ ਮਿਲ ਜਾਂਦੀ ਹੈ ਤਾਂ ਉਸਦੀ ਖੁਸ਼ੀ ਕੁੱਝ ਹੋਰ ਹੁੰਦੀ ਹੈ। ਹੁਣ ਤੁਸੀਂ ਆਪਣਾ ਨੈੱਟਫਲਿਕਸ ਨੈੱਟਵਰਕ ਕਦੇ ਵੀ ਆਪਣੇ ਦੋਸਤਾਂ ਨਾਲ ਸ਼ੇਅਰ ਨਹੀਂ ਕਰ ਸਕਦੇ। ਦਰਅਸਲ, ਭਾਰਤ ਵਿੱਚ ਕੰਪਨੀ ਨੇ ਪਾਸਵਰਡ ਸ਼ੇਅਰਿੰਗ ਸਿਸਟਮ ਖ਼ਤਮ ਕਰ ਦਿੱਤਾ ਹੈ ਅਤੇ ਅੱਜ ਉਪਭੋਗਤਾਵਾਂ ਨੂੰ ਇੱਕ ਈਮੇਲ ਭੇਜਿਆ ਜਾ ਰਿਹਾ ਹੈ। ਈ-ਮੇਲ ਵਿੱਚ ਕੰਪਨੀ ਹਰ ਵਿਅਕਤੀ ਨੂੰ ਕਹਿ ਰਹੀ ਹੈ ਕਿ ਉਨ੍ਹਾਂ ਦੇ ਅਕਾਂਉਟ ਨੂੰ ਅਤੇ ਉਨ੍ਹਾਂ ਦੇ ਘਰ ਦੀ ਜਾਣਕਾਰੀ ਲੈ ਰਹੀ ਹੈ। ਜੇਕਰ ਤੁਹਾਡੇ ਘਰ ਦੇ ਬਾਹਰ ਕੋਈ ਹੋਰ ਵਿਅਕਤੀ ਤੁਹਾਡੇ ਅਕਾਂਉਟ ਦੀ ਵਰਤੋਂ ਕਰ ਰਿਹਾ ਹੈ ਤਾਂ ਤੁਹਾਡੀ ਪ੍ਰੋਫ਼ਾਈਲ ਇੱਕ ਨਵੇਂ ਖਾਤੇ ਵਿੱਚ ਟ੍ਰਾਂਸਫ਼ਰ ਕਰਨੀ ਹੋਵੇਗੀ, ਅਤੇ ਆਪਣਾ ਪਾਸਵਰਡ ਵੀ ਬਦਲਣਾ ਹੋਵੇਗਾ।
ਤੁਰੰਤ ਲੌਗਇਨ ਹਟਾਓ:
OTT ਪਲੇਟਫਾਰਮ ਵੱਲੋਂ ਇਹ ਕਦਮ ਅਚਾਨਕ ਚੁੱਕਿਆ ਗਿਆ ਹੈ। ਹਾਲਾਂਕਿ ਲੰਬੇ ਸਮੇਂ ਤੋਂ ਕੰਪਨੀ ਪਾਸਵਰਡ ਸ਼ੇਅਰਿੰਗ ਨੂੰ ਖਤਮ ਕਰਨ ਦੀ ਗੱਲ ਚੱਲ ਰਹੀ ਸੀ। Netflix ਪਹਿਲਾਂ ਹੀ ਕਈ ਦੇਸ਼ਾਂ ਵਿੱਚ ਪਾਸਵਰਡ ਸ਼ੇਅਰਿੰਗ ਨੂੰ ਖਤਮ ਕਰ ਚੁੱਕਾ ਹੈ। ਇਸ ਕਾਰਨ ਕੰਪਨੀ ਦਾ ਯੂਜ਼ਰਬੇਸ ਵੀ ਵੱਡਾ ਹੈ। Netflix ਨੇ ਇੱਕ ਬਲਾਗਪੋਸਟ ਸ਼ੇਅਰ ਕੀਤਾ ਹੈ ਜਿਸ ਵਿੱਚ ਕੰਪਨੀ ਨੇ ਲਿਖਿਆ ਹੈ ਕਿ ਕੰਪਨੀ ਇਹ ਈਮੇਲ ਉਹਨਾਂ ਮੈਂਬਰਾਂ ਨੂੰ ਭੇਜੇਗੀ ਜੋ ਭਾਰਤ ਵਿੱਚ ਆਪਣੇ ਘਰ ਦੇ ਬਾਹਰ Netflix ਖਾਤੇ ਸ਼ੇਅਰ ਕਰ ਰਹੇ ਹਨ। ਇੱਕ Netflix ਖਾਤਾ ਇੱਕ ਪਰਿਵਾਰ ਲਈ ਹੀ ਵਰਤਣਯੋਗ ਹੈ।
ਮਨੋਰੰਜਨ ਦੇ ਹਨ ਕਈ ਵਿਕਲਪ:
ਕੰਪਨੀ ਨੇ ਅੱਗੇ ਲਿਖਿਆ ਕਿ ਸਾਡਾ ਮੰਨਣਾ ਹੈ ਕਿ ਸਾਡੇ ਮੈਂਬਰਾਂ ਕੋਲ ਮਨੋਰੰਜਨ ਦੇ ਕਈ ਵਿਕਲਪ ਹਨ। ਇਹੀ ਕਾਰਨ ਹੈ ਕਿ ਕੰਪਨੀ ਕਈ ਤਰ੍ਹਾਂ ਦੀਆਂ ਨਵੀਆਂ ਫਿਲਮਾਂ ਅਤੇ ਟੀਵੀ ਸ਼ੋਅਜ਼ ਵਿੱਚ ਭਾਰੀ ਨਿਵੇਸ਼ ਕਰਨਾ ਜਾਰੀ ਰੱਖਦੀ ਹੈ। ਤੁਹਾਡੇ ਸਵਾਦ, ਮੂਡ ਜਾਂ ਭਾਸ਼ਾ ਜੋ ਵੀ ਹੋਵੇ, ਅਤੇ ਜਿਸ ਨਾਲ ਵੀ ਤੁਸੀਂ ਦੇਖ ਰਹੇ ਹੋ, Netflix 'ਤੇ ਦੇਖਣ ਲਈ ਹਮੇਸ਼ਾ ਕੁੱਝ ਨਾ ਕੁੱਝ ਸੰਤੁਸ਼ਟੀਜਨਕ ਹੁੰਦਾ ਹੈ। ਜੇਕਰ ਤੁਸੀਂ ਪਹਿਲਾਂ ਆਪਣਾ Netflix ਖਾਤਾ ਕਿਸੇ ਨੂੰ ਦਿੱਤਾ ਸੀ, ਤਾਂ ਤੁਸੀਂ ਮੈਨੇਜ ਐਕਸੈਸ ਡਿਵਾਈਸ 'ਤੇ ਜਾ ਕੇ ਇਸਨੂੰ ਹਟਾ ਸਕਦੇ ਹੋ। ਜੇਕਰ ਤੁਸੀਂ ਟੀਵੀ 'ਤੇ ਆਪਣਾ ਅਕਾਊਂਟ ਦੇਖਣਾ ਚਾਹੁੰਦੇ ਹੋ, ਤਾਂ ਇਸਦੇ ਲਈ ਤੁਹਾਨੂੰ ਨੈੱਟਫਲਿਕਸ ਹਾਊਸਹੋਲਡ ਨੂੰ ਚਾਲੂ ਕਰਨਾ ਹੋਵੇਗਾ।
ਇਹ ਵੀ ਪੜ੍ਹੋ:
- PTC NEWS