Wed, Mar 4, 2026
Whatsapp

Cyclone Gabriel : ਤਬਾਹੀ ਦਰਮਿਆਨ ਨਿਊਜ਼ੀਲੈਂਡ ਸਰਕਾਰ ਨੇ ਰਾਸ਼ਟਰੀ ਐਮਰਜੈਂਸੀ ਐਲਾਨੀ

Reported by:  PTC News Desk  Edited by:  Ravinder Singh -- February 14th 2023 09:21 AM -- Updated: February 14th 2023 09:22 AM
Cyclone Gabriel : ਤਬਾਹੀ ਦਰਮਿਆਨ ਨਿਊਜ਼ੀਲੈਂਡ ਸਰਕਾਰ ਨੇ ਰਾਸ਼ਟਰੀ ਐਮਰਜੈਂਸੀ ਐਲਾਨੀ

Cyclone Gabriel : ਤਬਾਹੀ ਦਰਮਿਆਨ ਨਿਊਜ਼ੀਲੈਂਡ ਸਰਕਾਰ ਨੇ ਰਾਸ਼ਟਰੀ ਐਮਰਜੈਂਸੀ ਐਲਾਨੀ

ਆਕਲੈਂਡ : ਨਿਊਜ਼ੀਲੈਂਡ ਸਰਕਾਰ ਨੇ ਮੰਗਲਵਾਰ ਨੂੰ ਉੱਤਰੀ ਟਾਪੂ 'ਤੇ ਤੂਫਾਨ ਆਉਣ ਮਗਰੋਂ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਨਿਊਜ਼ੀਲੈਂਡ ਦੇ ਇਤਿਹਾਸ 'ਚ ਇਹ ਤੀਜੀ ਵਾਰ ਹੈ ਜਦੋਂ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਦੋ ਹੋਰ ਐਮਰਜੈਂਸੀ 2019 ਵਿਚ ਕ੍ਰਾਈਸਟਚਰਚ ਅੱਤਵਾਦੀ ਹਮਲੇ ਅਤੇ 2020 ਵਿਚ ਕੋਵਿਡ ਮਹਾਮਾਰੀ ਦੌਰਾਨ ਲਗਾਈ ਗਈ ਸੀ।



ਚੱਕਰਵਾਤੀ ਤੂਫਾਨ 'ਗੈਬਰੀਅਲ' ਕਾਰਨ ਨਿਊਜ਼ੀਲੈਂਡ ਦੇ ਉੱਤਰੀ ਆਈਲੈਂਡ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਤਬਾਹੀ ਆਈ ਹੈ। ਨਾਲ ਹੀ ਸਮੁੰਦਰੀ ਲਹਿਰਾਂ ਵੀ ਉੱਠ ਰਹੀਆਂ ਹਨ। ਨਿਊਜ਼ੀਲੈਂਡ 'ਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ 40,000 ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ ਤੇ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਹਜ਼ਾਰਾਂ ਘਰ ਬਿਜਲੀ ਤੋਂ ਬਿਨਾਂ ਹੋਣ ਤੋਂ ਬਾਅਦ ਐਮਰਜੈਂਸੀ ਪ੍ਰਬੰਧਨ ਮੰਤਰੀ ਕੀਰਨ ਮੈਕਐਨਲਟੀ ਨੇ ਇਸ ਐਲਾਨ 'ਤੇ ਹਸਤਾਖਰ ਕੀਤੇ। McAnulty ਨੇ ਕਿਹਾ ਕਿ ਇਸ ਤੂਫਾਨ ਕਾਰਨ ਉੱਤਰੀ ਟਾਪੂ ਦੇ ਬਹੁਤ ਸਾਰੇ ਹਿੱਸੇ ਪ੍ਰਭਾਵਿਤ ਹੋਏ ਹਨ।

ਹੜ੍ਹ ਦੇ ਪਾਣੀ ਤੇ ਜ਼ਮੀਨ ਖਿਸਕਣ ਨਾਲ ਦੇਸ਼ ਭਰ 'ਚ ਬਹੁਤ ਸਾਰੀਆਂ ਬਸਤੀਆਂ ਅਲੱਗ ਹੋ ਗਈਆਂ ਹਨ। ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਨੇੜਲੀਆਂ ਬਸਤੀਆਂ ਵੀ ਦੇਸ਼ ਨਾਲੋਂ ਕੱਟੀਆਂ ਗਈਆਂ ਹਨ। ਮੈਕਨਲਟੀ ਨੇ ਕਿਹਾ ਕਿ ਇਹ ਨਿਊਜ਼ੀਲੈਂਡ ਵਾਸੀਆਂ ਲਈ ਇਹ ਤੂਫਾਨ ਇਕ ਵੱਡੀ ਆਫ਼ਤ ਹੈ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਹੋਰ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਿਸ ਨਾਲ ਐਮਰਜੈਂਸੀ ਸੇਵਾਵਾਂ ਦੇ ਯਤਨਾਂ 'ਚ ਰੁਕਾਵਟ ਆ ਰਹੀ ਹੈ। ਇਸ ਤੂਫਾਨ ਕਾਰਨ ਉਹ ਬਹੁਤ ਸਾਰੀਆਂ ਹੋਰ ਮੁਸ਼ਕਲਾਂ ਦਾ ਸਾਹਮਣੇ ਕਰ ਰਹੇ ਹਨ।

ਇਹ ਵੀ ਪੜ੍ਹੋ : ਪੁਲਵਾਮਾ ਹਮਲੇ ਦੀ ਚੌਥੀ ਬਰਸੀ ਅੱਜ, ਸ਼ਹੀਦ ਹੋਏ 40 ਜਵਾਨਾਂ ਨੂੰ ਲੈਥਪੋਰਾ 'ਚ ਦਿੱਤੀ ਜਾਵੇਗੀ ਸ਼ਰਧਾਂਜਲੀ

ਇਕ ਫਾਇਰ ਫਾਈਟਰ ਲਾਪਤਾ, ਇਕ ਦੀ ਹਾਲਤ ਗੰਭੀਰ

ਨਿਊਜ਼ੀਲੈਂਡ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਨੇ ਕਿਹਾ ਕਿ ਵੈਸਟ ਆਕਲੈਂਡ 'ਚ ਇਕ ਘਰ ਦੇ ਢਹਿ ਜਾਣ ਤੋਂ ਬਾਅਦ ਇਕ ਫਾਇਰਫਾਈਟਰ ਲਾਪਤਾ ਹੈ ਤੇ ਇਕ ਹੋਰ ਗੰਭੀਰ ਹਾਲਤ 'ਚ ਹੈ। ਫਾਇਰ ਸਰਵਿਸ ਦੇ ਚੀਫ ਐਗਜ਼ੀਕਿਊਟਿਵ ਕੇਰੀ ਗ੍ਰੈਗਰੀ ਨੇ ਕਿਹਾ ਕਿ ਸੋਮਵਾਰ ਪੂਰੇ ਉੱਤਰੀ ਟਾਪੂ ਲਈ ਮੁਸ਼ਕਲ ਰਾਤ ਸੀ। ਖਰਾਬ ਮੌਸਮ ਨੇ ਸੋਮਵਾਰ ਨੂੰ ਉਡਾਣਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਪਰ ਏਅਰ ਨਿਊਜ਼ੀਲੈਂਡ ਨੇ ਕਿਹਾ ਹੈ ਕਿ ਉਹ ਮੰਗਲਵਾਰ ਦੁਪਹਿਰ ਤੋਂ ਕੁਝ ਸੇਵਾਵਾਂ ਮੁੜ ਸ਼ੁਰੂ ਕਰਨ ਦੀ ਉਮੀਦ ਕਰਦਾ ਹੈ।

- PTC NEWS

Top News view more...

Latest News view more...

PTC NETWORK
PTC NETWORK