Nikita murdered in America : ਅਮਰੀਕਾ ‘ਚ ਕਤਲ ਹੋਈ ਭਾਰਤੀ ਲੜਕੀ ਨਿਕਿਤਾ ਦੇ ਮਾਮਲੇ ‘ਚ ਵੱਡੀ ਅੱਪਡੇਟ
Nikita murdered in America : ਬੀਤੇ ਦਿਨੀਂ ਅਮਰੀਕਾ ਦੇ ਮੈਰੀਲੈਂਡ ਰਾਜ ਵਿੱਚ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ 27 ਸਾਲਾ ਭਾਰਤੀ ਲੜਕੀ ਨਿਕਿਤਾ ਗੋਡੀਸ਼ਲਾ ਦੀ ਲਾਸ਼ ਉਸ ਦੇ ਸਾਬਕਾ ਬੁਆਏਫ੍ਰੈਂਡ ਅਰਜੁਨ ਸ਼ਰਮਾ ਦੇ ਅਪਾਰਟਮੈਂਟ ਵਿੱਚੋਂ ਮਿਲੀ ਹੈ। ਪੁਲਿਸ ਅਨੁਸਾਰ ਨਿਕਿਤਾ ਦਾ ਕਤਲ ਚਾਕੂ ਮਾਰ ਕੇ ਕੀਤਾ ਗਿਆ ਹੈ ਅਤੇ ਮੁਲਜ਼ਮ ਅਰਜੁਨ ਸ਼ਰਮਾ ਕਤਲ ਤੋਂ ਬਾਅਦ ਭਾਰਤ ਫ਼ਰਾਰ ਹੋ ਗਿਆ ਹੈ।
ਇਸ ਕਤਲ ਮਾਮਲੇ 'ਚ ਹੁਣ ਨਿਕਿਤਾ ਗੋਡੀਸ਼ਲਾ ਦੇ ਪਿਤਾ ਆਨੰਦ ਗੋਡੀਸ਼ਲਾ ਨੇ ਚੰਡੀਗੜ੍ਹ ਦੇ ਆਰੋਪੀ ਨੌਜਵਾਨ ਬਾਰੇ ਨਵੇਂ ਖੁਲਾਸੇ ਕੀਤੇ ਹਨ। ਮ੍ਰਿਤਕਾ ਦੇ ਪਿਤਾ ਨੇ ਕਿਹਾ ਕਿ ਅਰਜੁਨ ਨੂੰ ਨਿਕਿਤਾ ਦਾ ਸਾਬਕਾ ਬੁਆਏਫ੍ਰੈਂਡ ਦੱਸਿਆ ਜਾ ਰਿਹਾ ਹੈ ਪਰ ਅਜਿਹਾ ਬਿਲਕੁਲ ਵੀ ਨਹੀਂ ਹੈ। ਉਹ ਮੇਰੀ ਧੀ ਦਾ ਸਾਬਕਾ ਰੂਮਮੇਟ ਸੀ, ਉਸਦਾ ਬੁਆਏਫ੍ਰੈਂਡ ਨਹੀਂ ਸੀ। ਉਹ ਮੇਰੀ ਧੀ ਨਾਲ ਇੱਕ ਘਰ ਵਿੱਚ ਰਹਿੰਦਾ ਸੀ ,ਜਿਸ ਵਿੱਚ ਕਈ ਹੋਰ ਲੋਕ ਵੀ ਰਹਿੰਦੇ ਸਨ। ਉਨ੍ਹਾਂ ਨੇ ਇਕੱਠੇ ਰਹਿਣ ਲਈ ਅਪਾਰਟਮੈਂਟ ਲਿਆ ਸੀ। ਉਸਦੀ ਧੀ ਦਾ ਕਤਲ ਪੈਸੇ ਦੇ ਝਗੜੇ ਕਾਰਨ ਹੋਇਆ ਸੀ।
ਆਨੰਦ ਗੋਡੀਸ਼ਲਾ ਨੇ ਨੇ ਕਿਹਾ, "ਸਾਨੂੰ ਪਤਾ ਲੱਗਾ ਕਿ ਅਰਜੁਨ ਨੇ ਨਿਕਿਤਾ ਤੋਂ ਕਾਫ਼ੀ ਰਕਮ ਉਧਾਰ ਲਈ ਸੀ। ਜਦੋਂ ਉਸਨੂੰ ਵਾਪਸ ਕਰਨ ਲਈ ਕਿਹਾ ਗਿਆ ਤਾਂ ਉਸਨੇ ਉਸਦਾ ਕਤਲ ਕਰ ਦਿੱਤਾ। ਸਾਨੂੰ ਮੀਡੀਆ ਤੋਂ ਪਤਾ ਲੱਗਾ ਕਿ ਉਸਨੇ ਕਤਲ ਤੋਂ ਬਾਅਦ 2 ਜਨਵਰੀ ਨੂੰ ਨਿਕਿਤਾ ਲਈ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਫਿਰ ਉਹ ਅਮਰੀਕਾ ਛੱਡ ਗਿਆ ਅਤੇ ਉਸੇ ਦਿਨ ਭਾਰਤ ਵਾਪਸ ਆ ਗਿਆ।
ਨਿਕਿਤਾ ਦੀ ਚਚੇਰੀ ਭੈਣ ਸਰਸਵਤੀ ਗੋਡੀਸ਼ਲਾ ਨੇ ਇਹ ਵੀ ਆਰੋਪ ਲਗਾਇਆ ਕਿ ਨੌਜਵਾਨ ਨੇ ਨਿਕਿਤਾ ਦੇ ਖਾਤੇ ਵਿੱਚੋਂ 3,500 ਅਮਰੀਕੀ ਡਾਲਰ ਕਢਵਾਏ ਸਨ, ਜੋ ਉਸਨੇ ਵਾਪਸ ਨਹੀਂ ਕੀਤੇ, ਜਿਸ ਕਾਰਨ ਇਸ 'ਤੇ ਵਿਵਾਦ ਹੋ ਰਿਹਾ ਸੀ। ਪਰਿਵਾਰ ਨੇ ਅਮਰੀਕਾ ਵਿੱਚ ਭਾਰਤੀ ਦੂਤਾਵਾਸ ਨੂੰ ਬੇਨਤੀ ਕੀਤੀ ਹੈ ਕਿ ਨਿਕਿਤਾ ਦੀ ਲਾਸ਼ ਨੂੰ ਉਸਦੇ ਜੱਦੀ ਘਰ ਭੇਜਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹ ਅੰਤਿਮ ਸਸਕਾਰ ਕਰ ਸਕਣ। ਨਿਕਿਤਾ ਅਸਲ ਵਿੱਚ ਹੈਦਰਾਬਾਦ ਦੀ ਰਹਿਣ ਵਾਲੀ ਸੀ। ਚੰਡੀਗੜ੍ਹ ਵਿੱਚ ਅਰਜੁਨ ਦੇ ਘਰ ਦਾ ਪਤਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ।
ਦੱਸ ਦਈਏ ਕਿ ਚੰਡੀਗੜ੍ਹ ਦੇ ਇੱਕ ਨੌਜਵਾਨ ਨੇ ਅਮਰੀਕਾ ਵਿੱਚ ਇੱਕ ਕੁੜੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਮੀਡੀਆ ਦੀ ਖਬਰਾਂ ਅਨੁਸਾਰ ਉਹ ਨੌਜਵਾਨ ਦੀ ਪ੍ਰੇਮਿਕਾ ਸੀ ਪਰ ਪਰਿਵਾਰ ਵੱਲੋਂ ਇਸ ਗੱਲ ਦਾ ਖੰਡਨ ਕੀਤਾ ਗਿਆ। ਨੌਜਵਾਨ ਨੇ ਅਪਰਾਧ ਕਰਨ ਤੋਂ ਬਾਅਦ ਚਲਾਕੀ ਨਾਲ ਪੁਲਿਸ ਸਟੇਸ਼ਨ ਜਾ ਕੇ ਸ਼ੱਕ ਤੋਂ ਬਚਣ ਲਈ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਫਿਰ ਉਹ ਭਾਰਤ ਵਾਪਸ ਆ ਗਿਆ।
ਮੁਲਜ਼ਮ ਸ਼ਨੀਵਾਰ ਨੂੰ ਅਮਰੀਕਾ ਤੋਂ ਫਲਾਈਟ ਰਾਹੀਂ ਪੰਜਾਬ (Punjab) ਦੇ ਅੰਮ੍ਰਿਤਸਰ ਪਹੁੰਚਿਆ, ਜਿਸ ਤੋਂ ਬਾਅਦ ਉਸਦੇ ਚੰਡੀਗੜ੍ਹ ਆਉਣ ਦੀ ਜਾਣਕਾਰੀ ਵੀ ਸਾਹਮਣੇ ਆਈ। ਸੋਮਵਾਰ ਨੂੰ ਇੰਟਰਪੋਲ ਦੀ ਮਦਦ ਨਾਲ ਮੁਲਜ਼ਮ ਨੂੰ ਤਾਮਿਲਨਾਡੂ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਦੀ ਪਛਾਣ ਚੰਡੀਗੜ੍ਹ ਦੇ ਰਹਿਣ ਵਾਲੇ ਅਰਜੁਨ ਸ਼ਰਮਾ ਵਜੋਂ ਹੋਈ ਹੈ, ਜਦੋਂ ਕਿ ਮ੍ਰਿਤਕ ਦੀ ਪਛਾਣ 27 ਸਾਲਾ ਨਿਕਿਤਾ ਗੋਡੀਸ਼ਲਾ ਵਜੋਂ ਹੋਈ ਹੈ। ਨਿਕਿਤਾ ਵੀ ਹੈਦਰਾਬਾਦ, ਤੇਲੰਗਾਨਾ ਦੀ ਰਹਿਣ ਵਾਲੀ ਸੀ।
- PTC NEWS