Sun, Dec 14, 2025
Whatsapp

ਨਵੇਂ ਨੋਸਟ੍ਰਾਡੇਮਸ ਦੀ ਡਰਾਉਣੀ ਭਵਿੱਖਬਾਣੀ; ਮੋਦੀ ਦੇ ਦੁਬਾਰਾ PM ਬਣਨ ਤੋਂ ਲੈ ਕੇ ਪੁਤਿਨ ਦੀ ਮੌਤ ਤੱਕ

Reported by:  PTC News Desk  Edited by:  Aarti -- December 25th 2023 11:03 AM
ਨਵੇਂ ਨੋਸਟ੍ਰਾਡੇਮਸ ਦੀ ਡਰਾਉਣੀ ਭਵਿੱਖਬਾਣੀ; ਮੋਦੀ ਦੇ ਦੁਬਾਰਾ PM ਬਣਨ ਤੋਂ ਲੈ ਕੇ ਪੁਤਿਨ ਦੀ ਮੌਤ ਤੱਕ

ਨਵੇਂ ਨੋਸਟ੍ਰਾਡੇਮਸ ਦੀ ਡਰਾਉਣੀ ਭਵਿੱਖਬਾਣੀ; ਮੋਦੀ ਦੇ ਦੁਬਾਰਾ PM ਬਣਨ ਤੋਂ ਲੈ ਕੇ ਪੁਤਿਨ ਦੀ ਮੌਤ ਤੱਕ

Nostradamus Predictions 2024:ਕ੍ਰੇਗ ਹੈਮਿਲਟਨ-ਪਾਰਕਰ, ਜਿਸ ਨੂੰ ਨਵਾਂ ਨੋਸਟ੍ਰਾਡੇਮਸ ਕਿਹਾ ਜਾਂਦਾ ਹੈ, ਨੇ 2024 ਵਿੱਚ ਹੋਣ ਵਾਲੀਆਂ ਘਟਨਾਵਾਂ ਬਾਰੇ ਇੱਕ ਨਵੀਂ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਨੇ ਇੱਕ ਲੜੀ ਜਾਰੀ ਕਰਕੇ ਕਿਹਾ ਹੈ ਕਿ ਭਾਰਤ ਸਾਲ 2024 ਵਿੱਚ ਰੂਸ ਨਾਲ ਆਪਣੇ ਸਬੰਧ ਖ਼ਤਮ ਕਰ ਸਕਦਾ ਹੈ। ਪੀਐਮ ਮੋਦੀ ਮੁੜ ਦੇਸ਼ ਦੇ ਪ੍ਰਧਾਨ ਮੰਤਰੀ ਚੁਣੇ ਜਾਣਗੇ। ਕ੍ਰੇਗ ਹੈਮਿਲਟਨ ਨੇ ਦੁਨੀਆ ਦੇ ਕਈ ਦੇਸ਼ਾਂ ਵਿੱਚ ਸਾਈਬਰ ਹਮਲਿਆਂ ਤੋਂ ਲੈ ਕੇ ਪੁਤਿਨ ਦੀ ਮੌਤ ਤੱਕ ਹਰ ਚੀਜ਼ ਦੀ ਭਵਿੱਖਬਾਣੀ ਕੀਤੀ ਹੈ। ਉਸਨੇ 2024 ਵਿੱਚ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਦੀ ਵੀ ਭਵਿੱਖਬਾਣੀ ਕੀਤੀ ਹੈ।

ਉਨ੍ਹਾਂ ਨੇ ਦੱਸਿਆ ਹੈ ਕਿ ਭਾਰਤ ਅਤੇ ਰੂਸ ਦੀ ਦੋਸਤੀ ਖਤਮ ਹੋ ਜਾਵੇਗੀ। ਰੂਸ ਅਤੇ ਚੀਨ ਦਾ ਗਠਜੋੜ ਹੋਵੇਗਾ, ਕਈ ਦੇਸ਼ਾਂ 'ਚ ਵੱਡੇ ਸਾਈਬਰ ਹਮਲੇ ਹੋਣਗੇ। ਇਨ੍ਹਾਂ ਹੀ ਭੂਚਾਲ ਵੀ ਆਵੇਗਾ।


ਸਾਊਥੈਂਪਟਨ ਦੇ 69 ਸਾਲਾ ਅਧਿਆਤਮਿਕ ਪੁਰਸ਼ ਕ੍ਰੇਗ ਹੈਮਿਲਟਨ-ਪਾਰਕਰ ਨੇ ਕਿਹਾ ਹੈ ਕਿ ਅਮਰੀਕਾ ਅਤੇ ਇਟਲੀ ਵਿਚ ਵੀ ਬਹੁਤ ਕੁਝ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਪਾਰਕਰ ਨੇ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਅਤੇ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਦੀ ਵੀ ਸਹੀ ਭਵਿੱਖਬਾਣੀ ਕੀਤੀ ਸੀ। ਇਸ ਮਾਮਲੇ 'ਚ ਉਨ੍ਹਾਂ ਦਾ ਟਰੈਕ ਰਿਕਾਰਡ ਕਾਫੀ ਬਿਹਤਰ ਹੈ।

ਦੱਸ ਦਈਏ ਕਿ ਕ੍ਰੇਗ ਹੈਮਿਲਟਨ-ਪਾਰਕਰ ਨੇ ਦੋ ਘੰਟੇ ਦਾ ਯੂਟਿਊਬ ਵੀਡੀਓ ਜਾਰੀ ਕੀਤਾ ਹੈ। ਇਹ ਅਗਲੇ 12 ਮਹੀਨਿਆਂ ਲਈ ਉਮੀਦਾਂ ਨੂੰ ਦਰਸਾਉਂਦਾ ਹੈ। ਇਨ੍ਹਾਂ ਪੂਰਵ-ਅਨੁਮਾਨਾਂ ਵਿੱਚ ਲੰਡਨ ਅਤੇ ਯੂਰਪ ਵਿੱਚ ਹੜ੍ਹ, ਆਸਟਰੇਲੀਆ ਵਿੱਚ ਇੱਕ ਨਵੀਂ ਮਹਾਂਮਾਰੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੌਤ ਸ਼ਾਮਲ ਹੈ।

ਕਲਿੱਪ ਦੀ ਸ਼ੁਰੂਆਤ ਵਿੱਚ ਕ੍ਰੇਗ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਇਹ ਭਵਿੱਖਬਾਣੀਆਂ 2024 ਲਈ ਹਨ ਪਰ ਇਸਦੇ ਪ੍ਰਭਾਵ 2026 ਤੱਕ ਦਿਖਾਈ ਦੇਣਗੇ। ਉਸਨੇ ਦੁਨੀਆ ਦੇ ਕਈ ਦੇਸ਼ਾਂ ਵਿੱਚ ਸਾਈਬਰ ਹਮਲਿਆਂ ਤੋਂ ਲੈ ਕੇ ਨਵੀਆਂ ਕੁਦਰਤੀ ਆਫ਼ਤਾਂ ਤੱਕ ਹਰ ਚੀਜ਼ ਦੀ ਭਵਿੱਖਬਾਣੀ ਕੀਤੀ ਹੈ।

-

Top News view more...

Latest News view more...

PTC NETWORK
PTC NETWORK