Fri, Nov 1, 2024
Whatsapp

ਓਡੀਸ਼ਾ ਰੇਲ ਹਾਦਸੇ ਦੀ ਜਾਂਚ ਕਮੇਟੀ ਨੂੰ ਕਈ ਪੱਧਰਾਂ 'ਤੇ ਮਿਲੀਆਂ ਖਾਮੀਆਂ; 52 ਮ੍ਰਿਤਕਾਂ ਦੀ ਪਛਾਣ ਹੋਣੀ ਅਜੇ ਬਾਕੀ

Reported by:  PTC News Desk  Edited by:  Jasmeet Singh -- July 04th 2023 10:22 AM
ਓਡੀਸ਼ਾ ਰੇਲ ਹਾਦਸੇ ਦੀ ਜਾਂਚ ਕਮੇਟੀ ਨੂੰ ਕਈ ਪੱਧਰਾਂ 'ਤੇ ਮਿਲੀਆਂ ਖਾਮੀਆਂ; 52 ਮ੍ਰਿਤਕਾਂ ਦੀ ਪਛਾਣ ਹੋਣੀ ਅਜੇ ਬਾਕੀ

ਓਡੀਸ਼ਾ ਰੇਲ ਹਾਦਸੇ ਦੀ ਜਾਂਚ ਕਮੇਟੀ ਨੂੰ ਕਈ ਪੱਧਰਾਂ 'ਤੇ ਮਿਲੀਆਂ ਖਾਮੀਆਂ; 52 ਮ੍ਰਿਤਕਾਂ ਦੀ ਪਛਾਣ ਹੋਣੀ ਅਜੇ ਬਾਕੀ

ਨਵੀਂ ਦਿੱਲੀ: ਓਡੀਸ਼ਾ ਦੇ ਬਾਲਾਸੋਰ 'ਚ ਰੇਲ ਹਾਦਸੇ ਦੀ ਜਾਂਚ ਲਈ ਗਠਿਤ ਉੱਚ ਪੱਧਰੀ ਕਮੇਟੀ ਨੇ ਪਾਇਆ ਹੈ ਕਿ ਹਾਦਸੇ ਦਾ ਮੁੱਖ ਕਾਰਨ 'ਗਲਤ ਸਿਗਨਲਿੰਗ' ਸੀ। ਕਮੇਟੀ ਨੇ ਇਸ ਮਾਮਲੇ ਵਿੱਚ ਸਿਗਨਲਿੰਗ ਅਤੇ ਦੂਰਸੰਚਾਰ (ਐਸ.ਐਂਡ.ਟੀ) ਵਿਭਾਗ ਦੀ "ਕਈ ਪੱਧਰਾਂ 'ਤੇ ਖਾਮੀਆਂ" ਨੂੰ ਉਜਾਗਰ ਕੀਤਾ ਹੈ। ਕਮੇਟੀ ਦਾ ਨੇ ਕਿਹਾ ਕਿ ਜੇਕਰ ਪਿਛਲੀਆਂ ਚੇਤਾਵਨੀਆਂ ਵੱਲ ਧਿਆਨ ਦਿੱਤਾ ਜਾਂਦਾ ਤਾਂ ਤ੍ਰਾਸਦੀ ਤੋਂ ਬਚਿਆ ਜਾ ਸਕਦਾ ਸੀ। 2 ਜੂਨ ਨੂੰ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਦੇ ਬਹਾਨਾਗਾ ਬਾਜ਼ਾਰ ਨੇੜੇ ਹੋਏ ਹਾਦਸੇ ਵਿੱਚ 292 ਲੋਕਾਂ ਦੀ ਮੌਤ ਹੋ ਗਈ ਸੀ ਅਤੇ 1000 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ।

ਰਿਪੋਰਟ 'ਚ ਕੀ ਕਿਹਾ ਗਿਆ?
ਰੇਲਵੇ ਬੋਰਡ ਨੂੰ ਕਮਿਸ਼ਨ ਆਫ਼ ਰੇਲਵੇ ਸੇਫਟੀ (ਸੀ.ਆਰ.ਐਸ.) ਦੁਆਰਾ ਸੌਂਪੀ ਗਈ ਸੁਤੰਤਰ ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਿਗਨਲ ਦੇ ਕੰਮ ਵਿੱਚ ਕਮੀਆਂ ਦੇ ਬਾਵਜੂਦ, ਜੇਕਰ ਦੁਰਘਟਨਾ ਵਾਲੀ ਥਾਂ ਬਹਿੰਗਾ ਬਾਜ਼ਾਰ ਦੇ ਸਟੇਸ਼ਨ ਮੈਨੇਜਰ ਨੇ ਸਿਗਨਲਿੰਗ ਅਤੇ ਦੂਰਸੰਚਾਰ ਸਟਾਫ ਨੂੰ ਦੋ ਸਮਾਂਤਰ ਟਰੈਕ ਨੂੰ ਜੋੜਨ ਵਾਲੇ ਸਵਿੱਚਾਂ ਦੇ 'ਵਾਰ-ਵਾਰ ਅਸਧਾਰਨ ਵਿਵਹਾਰ' ਦੀ ਰਿਪੋਰਟ ਕੀਤੀ ਗਈ ਹੁੰਦੀ ਤਾਂ ਉਪਚਾਰਕ ਕਦਮ ਚੁੱਕੇ ਜਾ ਸਕਦੇ ਸਨ।


ਰਿਪੋਰਟ ਦੇ ਅਨੁਸਾਰ, ਫੀਲਡ ਸੁਪਰਵਾਈਜ਼ਰਾਂ ਦੀ ਇੱਕ ਟੀਮ ਨੇ ਵਾਇਰਿੰਗ ਡਾਇਗ੍ਰਾਮ ਵਿੱਚ ਬਦਲਾਅ ਕੀਤੇ ਸਨ। ਗਲਤ ਵਾਇਰਿੰਗ ਅਤੇ ਕੇਬਲ ਫਾਲਟ ਕਾਰਨ 16 ਮਈ 2022 ਨੂੰ ਦੱਖਣ ਪੂਰਬੀ ਰੇਲਵੇ ਦੇ ਖੜਗਪੁਰ ਡਿਵੀਜ਼ਨ ਦੇ ਬੈਂਕਰਨਯਾਬਾਜ਼ ਸਟੇਸ਼ਨ 'ਤੇ ਅਜਿਹੀ ਹੀ ਘਟਨਾ ਵਾਪਰੀ ਸੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ "ਗਲਤ ਤਾਰਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਘਟਨਾ ਤੋਂ ਬਾਅਦ ਸੁਧਾਰਾਤਮਕ ਕਦਮ ਚੁੱਕੇ ਗਏ ਹੁੰਦੇ ਤਾਂ ਬਹੰਗਾ ਬਾਜ਼ਾਰ ਵਿੱਚ ਹਾਦਸਾ ਨਹੀਂ ਵਾਪਰਦਾ।"

52 ਮ੍ਰਿਤਕਾਂ ਦੀ ਅਜੇ ਤੱਕ ਨਹੀਂ ਹੋ ਪਾਈ ਹੈ ਪਛਾਣ
ਓਡੀਸ਼ਾ ਦੇ ਬਾਲਾਸੋਰ ਜ਼ਿਲੇ 'ਚ 2 ਜੂਨ ਨੂੰ ਹੋਏ ਭਿਆਨਕ ਰੇਲ ਹਾਦਸੇ 'ਚ ਜਾਨ ਗਵਾਉਣ ਵਾਲਿਆਂ 'ਚ 50 ਤੋਂ ਵੱਧ ਲਾਸ਼ਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਨ੍ਹਾਂ ਲਾਸ਼ਾਂ ਨੂੰ ਭੁਵਨੇਸ਼ਵਰ ਦੇ ਏਮਜ਼ 'ਚ ਰੱਖਿਆ ਗਿਆ ਹੈ। ਭੁਵਨੇਸ਼ਵਰ ਨਗਰ ਨਿਗਮ (ਬੀ.ਐਮ.ਸੀ) ਨੇ ਸੱਤਿਆ ਨਗਰ ਦੇ ਸ਼ਮਸ਼ਾਨਘਾਟ ਵਿੱਚ ਦੋ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਵੀ ਸਸਕਾਰ ਕਰ ਦਿੱਤਾ ਹੈ। ਅਧਿਕਾਰੀ ਨੇ ਦੱਸਿਆ ਕਿ ਏਮਜ਼ ਭੁਵਨੇਸ਼ਵਰ ਵਿੱਚ 81 ਲਾਸ਼ਾਂ ਰੱਖੀਆਂ ਗਈਆਂ ਸਨ। ਇਨ੍ਹਾਂ ਵਿੱਚੋਂ 29 ਲਾਸ਼ਾਂ ਦੀ ਡੀ.ਐਨ.ਏ ਟੈਸਟਿੰਗ ਰਾਹੀਂ ਪਛਾਣ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਤੱਕ 29 ਵਿੱਚੋਂ 22 ਲਾਸ਼ਾਂ ਦਾ ਸਸਕਾਰ ਕੀਤਾ ਜਾ ਚੁੱਕਾ ਹੈ।

ਬੀ.ਐਮ.ਸੀ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਏਮਜ਼ ਭੁਵਨੇਸ਼ਵਰ ਵਿੱਚ ਰੇਲ ਹਾਦਸੇ ਦੇ ਪੀੜਤਾਂ ਦੀਆਂ 52 ਲਾਸ਼ਾਂ ਰੱਖੀਆਂ ਹੋਈਆਂ ਹਨ। ਦੋ ਹਾਦਸਾ ਪੀੜਤਾਂ ਜਿਨ੍ਹਾਂ ਦੀ ਪਛਾਣ ਝਾਰਖੰਡ ਦੇ ਰਹਿਣ ਵਾਲੇ ਦਿਨੇਸ਼ ਯਾਦਵ (31) ਅਤੇ ਬਿਹਾਰ ਦੇ ਰਹਿਣ ਵਾਲੇ ਸੁਰੇਸ਼ ਰੇਅ (23) ਵਜੋਂ ਹੋਈ ਹੈ, ਦਾ ਐਤਵਾਰ ਨੂੰ ਸਸਕਾਰ ਕਰ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਲਾਸ਼ਾਂ ਨੂੰ ਉਨ੍ਹਾਂ ਦੇ ਘਰ ਲਿਜਾਣ ਦੇ ਪ੍ਰਬੰਧ ਕੀਤੇ ਗਏ ਹਨ। ਇੱਕ ਲਾਸ਼ ਨੂੰ ਬਿਹਾਰ 'ਚ ਮ੍ਰਿਤਕ ਦੇ ਜੱਦੀ ਪਿੰਡ ਲਿਜਾਇਆ ਗਿਆ, ਜਦਕਿ ਦੋ ਹੋਰ ਪੀੜਤ ਪਰਿਵਾਰਾਂ ਨੇ ਲੰਬੀ ਯਾਤਰਾ ਦੇ ਮੱਦੇਨਜ਼ਰ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਬਾਅਦ ਵਿੱਚ ਦੋਵਾਂ ਪੀੜਤਾਂ ਦੇ ਪਰਿਵਾਰਾਂ ਨੇ ਬੀ.ਐਮ.ਸੀ ਨੂੰ ਭੁਵਨੇਸ਼ਵਰ ਵਿੱਚ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ।

ਇੱਕ ਲਾਸ਼ ਲਈ ਖੜੇ ਹੋਏ ਕਈ ਦਾਵੇਦਾਰ 
ਇੱਕੋ ਸਰੀਰ ਲਈ ਕਈ ਦਾਅਵਿਆਂ ਕਾਰਨ, ਸੈਂਪਲ ਡੀ.ਐਨ.ਏ ਟੈਸਟ ਲਈ ਭੇਜੇ ਗਏ ਸਨ। ਬਾਕੀ 52 ਲਾਸ਼ਾਂ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡੀ.ਐਨ.ਏ ਟੈਸਟ ਦੇ ਨਤੀਜੇ ਦੋ-ਤਿੰਨ ਦਿਨਾਂ ਵਿੱਚ ਆਉਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਓਡੀਸ਼ਾ ਦੇ ਬਾਲਾਸੋਰ ਜ਼ਿਲੇ 'ਚ 2 ਜੂਨ ਨੂੰ ਇਕ ਭਿਆਨਕ ਰੇਲ ਹਾਦਸਾ ਵਾਪਰਿਆ ਸੀ। ਬਹਿਨਾਗਾ ਰੇਲਵੇ ਸਟੇਸ਼ਨ ਨੇੜੇ ਤਿੰਨ ਟ੍ਰੇਨਾਂ ਆਪਸ ਵਿੱਚ ਭਿੜ ਗਈਆਂ ਸਨ। ਇਸ ਹਾਦਸੇ 'ਚ 293 ਲੋਕਾਂ 'ਚੋਂ 287 ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ 6 ਹੋਰ ਲੋਕਾਂ ਨੇ ਬਾਅਦ 'ਚ ਦਮ ਤੋੜ ਦਿੱਤਾ।

ਹੋਰ ਖ਼ਬਰਾਂ ਵੀ ਪੜ੍ਹੋ:

- 'ਕੈਰੀ ਆਨ ਜੱਟਾ 3' ਦਾ ਕੌਣ ਕਰ ਰਿਹਾ ਵਿਰੋਧ? ਕਿਸਨੇ ਕਰਵਾਈ ਪੁਲਿਸ 'ਚ ਸ਼ਿਕਾਇਤ ਦਰਜ, ਇੱਥੇ ਜਾਣੋ
- ਕੌਣ ਹੈ ਰੈਪਰ ਡਿਵਾਇਨ; ਜਿਸ ਨਾਲ ਆ ਰਿਹਾ ਹੈ ਮੂਸੇਵਾਲਾ ਦਾ ਗਾਣਾ 'ਚੋਰਨੀ'
- ਮੁਖਤਾਰ ਅੰਸਾਰੀ ਬਾਰੇ ਜਾਣੋ ਜੋ ਅੱਜਕੱਲ੍ਹ ਪੰਜਾਬ ਦੀ ਸਿਆਸਤ ਦੇ ਕੇਂਦਰ ਵਿੱਚ ਹੈ

- With inputs from agencies

Top News view more...

Latest News view more...

PTC NETWORK