Mon, May 19, 2025
Whatsapp

Operation Sindoor : ਏਅਰ ਸਟ੍ਰਾਈਕ 'ਤੇ ਆਇਆ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਪਹਿਲਾ ਬਿਆਨ, ਜਾਣੋ ਕੀ ਕਿਹਾ

Operation Sindoor : ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਫੌਜ ਨੇ ਪਾਕਿਸਤਾਨ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਭਾਰਤ ਨੇ ਪਾਕਿਸਤਾਨ ਅਤੇ ਪੀਓਕੇ ਦੇ ਅੰਦਰ 9 ਅੱਤਵਾਦੀ ਟਿਕਾਣਿਆਂ 'ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਹੈ ,ਜਿਸ ਵਿੱਚ ਵੱਡੀ ਗਿਣਤੀ ਵਿੱਚ ਅੱਤਵਾਦੀ ਮਾਰੇ ਜਾਣ ਦੀ ਖ਼ਬਰ

Reported by:  PTC News Desk  Edited by:  Shanker Badra -- May 07th 2025 09:08 AM
Operation Sindoor : ਏਅਰ ਸਟ੍ਰਾਈਕ 'ਤੇ ਆਇਆ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਪਹਿਲਾ ਬਿਆਨ, ਜਾਣੋ ਕੀ ਕਿਹਾ

Operation Sindoor : ਏਅਰ ਸਟ੍ਰਾਈਕ 'ਤੇ ਆਇਆ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਪਹਿਲਾ ਬਿਆਨ, ਜਾਣੋ ਕੀ ਕਿਹਾ

Operation Sindoor : ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਫੌਜ ਨੇ ਪਾਕਿਸਤਾਨ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਭਾਰਤ ਨੇ ਪਾਕਿਸਤਾਨ ਅਤੇ ਪੀਓਕੇ ਦੇ ਅੰਦਰ 9 ਅੱਤਵਾਦੀ ਟਿਕਾਣਿਆਂ 'ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਹੈ ,ਜਿਸ ਵਿੱਚ ਵੱਡੀ ਗਿਣਤੀ ਵਿੱਚ ਅੱਤਵਾਦੀ ਮਾਰੇ ਜਾਣ ਦੀ ਖ਼ਬਰ ਹੈ। ਭਾਰਤ ਨੇ ਇਸ ਕਾਰਵਾਈ ਨੂੰ ਆਪ੍ਰੇਸ਼ਨ ਸਿੰਦੂਰ ਦਾ ਨਾਮ ਦਿੱਤਾ ਹੈ। ਹੁਣ ਭਾਰਤ ਦੀ ਇਸ ਕਾਰਵਾਈ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਬਿਆਨ ਵੀ ਸਾਹਮਣੇ ਆਇਆ ਹੈ। 

ਕੀ ਬੋਲੇ ਸ਼ਾਹਬਾਜ਼ ਸ਼ਰੀਫ਼ ?


ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਬੁੱਧਵਾਰ ਸਵੇਰੇ ਪੰਜਾਬ ਸੂਬੇ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਅੱਤਵਾਦੀ ਕੈਂਪਾਂ 'ਤੇ ਭਾਰਤ ਦੇ ਮਿਜ਼ਾਈਲ ਹਮਲਿਆਂ ਨੂੰ "ਯੁੱਧ ਦੀ ਕਾਰਵਾਈ" ਕਰਾਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ "ਢੁਕਵਾਂ ਜਵਾਬ" ਦੇਣ ਦਾ ਪੂਰਾ ਅਧਿਕਾਰ ਹੈ। ਸ਼ਰੀਫ ਨੇ ਕਿਹਾ ਹੈ ਕਿ "ਪਾਕਿਸਤਾਨ ਵਿੱਚ 5 ਥਾਵਾਂ 'ਤੇ ਹਮਲੇ ਹੋਏ ਹਨ। ਪਾਕਿਸਤਾਨ ਨੂੰ ਭਾਰਤ ਵੱਲੋਂ ਥੋਪੀ ਗਈ ਇਸ ਜੰਗ ਦਾ ਸਖ਼ਤ ਜਵਾਬ ਦੇਣ ਦਾ ਪੂਰਾ ਹੱਕ ਹੈ। ਪੂਰਾ ਪਾਕਿਸਤਾਨ ਫੌਜ ਦੇ ਨਾਲ ਖੜ੍ਹਾ ਹੈ। ਅਸੀਂ ਦੁਸ਼ਮਣ ਨੂੰ ਕਦੇ ਵੀ ਉਸਦੇ ਇਰਾਦਿਆਂ ਵਿੱਚ ਸਫਲ ਨਹੀਂ ਹੋਣ ਦੇਵਾਂਗੇ।"

ਪਾਕਿਸਤਾਨ ਨੇ ਮੰਨੀ ਏਅਰ ਸਟ੍ਰਾਈਕ ਦੀ ਗੱਲ 

ਪਾਕਿਸਤਾਨ ਦੇ ਡੀਜੀ-ਆਈਐਸਪੀਆਰ ਨੇ ਵੀ ਮੰਨਿਆ ਹੈ ਕਿ ਭਾਰਤ ਨੇ ਪਾਕਿਸਤਾਨ 'ਤੇ ਹਮਲਾ ਕੀਤਾ ਹੈ। ਡੀਜੀ-ਆਈਐਸਪੀਆਰ ਨੇ ਕਿਹਾ ਹੈ ਕਿ ਭਾਰਤ ਨੇ ਸਾਰੇ ਹਮਲੇ ਆਪਣੇ ਹਵਾਈ ਖੇਤਰ ਤੋਂ ਕੀਤੇ। ਪਾਕਿਸਤਾਨੀ ਹਵਾਈ ਸੈਨਾ ਦੇ ਸਾਰੇ ਜਹਾਜ਼ ਹਵਾ ਵਿੱਚ ਹਨ। ਪਾਕਿਸਤਾਨ ਨੇ ਕਿਹਾ ਹੈ ਕਿ ਉਹ ਇਸ ਦਾ ਜਵਾਬ ਆਪਣੇ ਤਰੀਕੇ ਨਾਲ ਦੇਵੇਗਾ।

ਭਾਰਤੀ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਦਾ ਅਭਿਆਨ 

ਖ਼ਬਰਾਂ ਅਨੁਸਾਰ ਤਿੰਨੋਂ ਫੌਜਾਂ, ਭਾਰਤੀ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਨੇ ਪਾਕਿਸਤਾਨ ਦੇ ਅੰਦਰ ਕੀਤੀ ਗਈ ਕਾਰਵਾਈ ਵਿੱਚ ਯੋਗਦਾਨ ਪਾਇਆ ਹੈ। ਇਸ ਹਮਲੇ ਵਿੱਚ ਸਟੀਕ ਹਮਲਾ ਕਰਨ ਵਾਲੀ ਹਥਿਆਰ ਪ੍ਰਣਾਲੀਆਂ ਦੀ ਵਰਤੋਂ ਕੀਤੀ ਗਈ ਹੈ। ਇਹ ਹਮਲੇ ਸਿਰਫ਼ ਭਾਰਤੀ ਧਰਤੀ ਤੋਂ ਹੀ ਕੀਤੇ ਗਏ ਸਨ। ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਦੇ ਅੰਦਰ ਅੱਤਵਾਦੀ ਕੈਂਪਾਂ 'ਤੇ ਹਮਲੇ ਲਈ ਜਾਣਕਾਰੀ ਖੁਫੀਆ ਏਜੰਸੀਆਂ ਦੁਆਰਾ ਦਿੱਤੀ ਗਈ ਸੀ।


- PTC NEWS

Top News view more...

Latest News view more...

PTC NETWORK