Panchayat Elections Results 2024 : ਜੇਲ੍ਹ 'ਚ ਬੈਠਾ ਮੁੰਡਾ ਜਿੱਤਿਆ ਸਰਪੰਚ, ਪਿੰਡ 'ਚ ਬਣਿਆ ਜਸ਼ਨ ਦਾ ਮਾਹੌਲ, ਵੇਖੋ ਵੀਡੀਓ
Ferozepur News : ਫਿਰੋਜ਼ਪੁਰ ਤੋਂ ਪੰਚਾਇਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵੱਖਰੀ ਤਸਵੀਰ ਵਿਖਾਈ ਦੇ ਰਹੀ ਹੈ। ਜਿਥੇ ਜੇਲ੍ਹ ਵਿੱਚ ਬੈਠੇ ਵਿਅਕਤੀ ਵੱਲੋਂ ਚੋਣਾਂ ਲੜੀਆਂ ਗਈਆਂ ਅਤੇ ਸਰਪੰਚ ਬਣ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਕਿਸੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੈ।
ਨੌਜਵਾਨ ਪਿੰਡ ਮਧਰੇ ਦਾ ਰਵੀ ਭਲਵਾਨ ਦੱਸਿਆ ਜਾ ਰਿਹਾ ਹੈ, ਜੋ ਕਿ ਸਰਪੰਚ ਚੁਣਿਆ ਗਿਆ ਹੈ। ਰਵੀ ਦੇ ਸਰਪੰਚ ਬਣਨ ਪਿੱਛੋਂ ਪਿੰਡ ਵਿੱਚ ਪੂਰਾ ਖੁਸ਼ੀ ਦਾ ਮਾਹੌਲ ਹੈ। ਪਰਿਵਾਰਕ ਮੈਂਬਰ ਵੀ ਪੁੱਤ ਦੇ ਸਰਪੰਚ ਬਣਨ ਦੀ ਖੁਸ਼ੀ ਵਿੱਚ ਲੰਡੂ ਵੰਡ ਰਹੇ ਹਨ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕ ਰਵੀ ਦੇ ਜਿੱਤਣ ਦੀ ਖੁਸ਼ੀ ਵਿੱਚ ਭੰਗੜਾ ਪਾ ਰਹੇ ਹਨ। ਹਾਲਾਂਕਿ ਕੁੱਝ ਲੋਕ ਉਸ ਦੇ ਸਰਪੰਚ ਚੁਣੇ ਜਾਣ ਤੋਂ ਨਾਖੁਸ਼ ਵੀ ਹਨ।
ਜਾਣਕਾਰੀ ਅਨੁਸਾਰ ਰਵੀ ਨੂੰ ਸਰਪੰਚੀ ਚੋਣਾਂ ਦੌਰਾਨ ਪ੍ਰਚਾਰ ਵੀ ਨਹੀਂ ਕਰ ਸਕਿਆ ਸੀ, ਕਿਉਂਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਇਜ਼ਾਜਤ ਵੀ ਨਹੀਂ ਦਿੱਤੀ ਗਈ ਸੀ। ਇਸ ਦੇ ਨਾਲ ਹੀ ਜੇਲ੍ਹ ਵਿਚੋਂ ਹੀ ਉਸ ਨੇ ਨਾਮਜ਼ਦਗੀ ਪੱਤਰ ਭਰੇ ਅਤੇ ਹੋਰ ਕਾਗਜ਼ੀ ਕਾਰਵਾਈ ਪੂਰੀ ਕੀਤੀ ਸੀ। ਪਰ ਉਸ ਦੀ ਜਿੱਤ ਨੇ ਪਿੰਡ ਦੇ ਲੋਕਾਂ ਦੀ ਏਕਤਾ ਦੀ ਮਿਸਾਲ ਦਿੱਤੀ ਹੈ।
- PTC NEWS