Punjab University News : ਪੰਜਾਬ ਯੂਨੀਵਰਸਿਟੀ 'ਚ ਸੁਪਰਡੈਂਟ ਦੀ ਕੁੜੀ ਵੱਲੋਂ ਜੀਵਨਲੀਲ੍ਹਾ ਸਮਾਪਤ, ਲਾਸ਼ ਕੋਲੋਂ ਮਿਲਿਆ ਪੱਤਰ
Punjab University News : ਪੰਜਾਬ ਯੂਨੀਵਰਸਿਟੀ 'ਚ ਇੱਕ ਕੁੜੀ ਵੱਲੋਂ ਜੀਵਨਲੀਲ੍ਹਾ ਸਮਾਪਤ ਕੀਤੇ ਜਾਣ ਕਾਰਨ ਹੜਕੰਪ ਮੱਚ ਗਿਆ ਹੈ। ਦੱਸਿਆ ਜਾ ਰਿਹਾ ਹੈ 26 ਸਾਲਾ ਕੁੜੀ ਵੱਲੋਂ ਯੂਨੀਵਰਸਿਟੀ 'ਚ ਜੀਵਨਲੀਲ੍ਹਾ ਸਮਾਪਤ ਕਰ ਲਈ ਗਈ ਹੈ, ਜੋ ਕਿ ਯੂਨੀਵਰਸਿਟੀ ਦੇ ਸੁਪਰਡੈਂਟ ਦੀ ਧੀ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਕੁੜੀ ਦਾ ਨਾਮ ਅਮਨਦੀਪ ਕੌਰ ਹੈ, ਜਿਸ ਦੀ ਲਾਸ਼ ਕੋਲੋਂ ਇੱਕ ਪੱਤਰ ਵੀ ਮਿਲਿਆ ਹੈ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਹੋਈ ਹੈ ਅਤੇ ਪੱਤਰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
- PTC NEWS