Sat, Jun 3, 2023
Whatsapp

RagNeeti Engagement: ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅਦਾਕਾਰਾ ਪਰਿਣੀਤੀ ਚੋਪੜਾ ਨਾਲ ਕੀਤੀ ਮੰਗਣੀ, ਦੇਖੋ ਖੂਬਸੂਰਤ ਤਸਵੀਰਾਂ

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਆਖਿਰਕਾਰ ਸ਼ਨੀਵਾਰ (13 ਮਈ) ਨੂੰ ਮੰਗਣੀ ਕਰ ਲਈ ਹੈ। ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੋਂ ਵੀ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।

Written by  Aarti -- May 13th 2023 10:14 PM
RagNeeti Engagement: ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅਦਾਕਾਰਾ ਪਰਿਣੀਤੀ ਚੋਪੜਾ ਨਾਲ ਕੀਤੀ ਮੰਗਣੀ, ਦੇਖੋ ਖੂਬਸੂਰਤ ਤਸਵੀਰਾਂ

RagNeeti Engagement: ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅਦਾਕਾਰਾ ਪਰਿਣੀਤੀ ਚੋਪੜਾ ਨਾਲ ਕੀਤੀ ਮੰਗਣੀ, ਦੇਖੋ ਖੂਬਸੂਰਤ ਤਸਵੀਰਾਂ

RagNeeti Engagement: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਆਖਿਰਕਾਰ ਸ਼ਨੀਵਾਰ (13 ਮਈ) ਨੂੰ ਮੰਗਣੀ ਕਰ ਲਈ ਹੈ। ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੋਂ ਵੀ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਦੋਵਾਂ ਦੀ ਜੋੜੀ ਕਾਫੀ ਸ਼ਾਨਦਾਰ ਲੱਗ ਰਹੀ ਹੈ।


ਮਿਲੀ ਜਾਣਕਾਰੀ ਮੁਤਾਬਿਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੰਗਣੀ ਸਮਾਰੋਹ 'ਚ ਸ਼ਾਮਲ ਹੋਣ ਲਈ ਪਹੁੰਚ ਚੁੱਕੇ। ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਅਤੇ ਸ਼ਿਵ ਸੈਨਾ ਨੇਤਾ ਆਦਿਤਿਆ ਠਾਕਰੇ ਵੀ ਸਮਾਗਮ 'ਚ ਪਹੁੰਚੇ। 

ਇਨ੍ਹਾਂ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਦੇ ਨਾਲ ਸਮਾਰੋਹ 'ਚ ਪਹੁੰਚੇ। 

ਇਹ ਸਾਰਾ ਸਮਾਗਮ ਦਿੱਲੀ ਦੇ ਕਨਾਟ ਪਲੇਸ ਸਥਿਤ ਕਪੂਰਥਲਾ ਹਾਊਸ ਵਿੱਚ ਹੋਇਆ। ਇਹ ਸਮਾਰੋਹ ਸ਼ਾਮ 5 ਵਜੇ ਸ਼ੁਰੂ ਹੋਇਆ, ਰਾਤ ​​ਕਰੀਬ 9 ਵਜੇ ਪਰਿਣੀਤੀ ਅਤੇ ਰਾਘਵ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ।

ਇਸ ਸਮਾਰੋਹ ਵਿੱਚ ਰਾਜਨੀਤਿਕ ਅਤੇ ਫਿਲਮ ਇੰਡਸਟਰੀ ਦੀਆਂ ਨਾਮਵਰ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਸਮਾਰੋਹ 'ਚ ਸਭ ਤੋਂ ਪਹਿਲਾਂ ਪਰਿਣੀਤੀ ਦੀ ਭੈਣ ਪ੍ਰਿਅੰਕਾ ਚੋਪੜਾ ਪਹੁੰਚੀ। ਇਸ ਤੋਂ ਬਾਅਦ ਪਰਿਣੀਤੀ ਦੇ ਪਰਿਵਾਰਕ ਮੈਂਬਰ ਆਉਣ ਲੱਗੇ। ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਪੀ.ਚਿਦੰਬਰਮ, ਕਾਂਗਰਸ ਨੇਤਾ ਕਪਿਲ ਸਿੱਬਲ, ਸ਼ਿਵਨੇਤਾ ਨੇਤਾ ਆਦਿਤਿਆ ਠਾਕਰੇ ਅਤੇ ਟੀਐੱਮਸੀ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਵੀ ਪਾਰਟੀ 'ਚ ਪਹੁੰਚੇ।

ਇਹ ਵੀ ਪੜ੍ਹੋ: Viral Video: ਫਲਾਈਟ 'ਚ ਡਾਂਸ ਕਰਦੀ ਕੁੜੀ ਦੀ ਵੀਡੀਓ ਹੋਈ ਵਾਇਰਲ, ਲੋਕਾਂ ਕਿਹਾ...

- PTC NEWS

adv-img

Top News view more...

Latest News view more...