Sun, Dec 7, 2025
Whatsapp

Panjab University ਨੂੰ ਬਾਦਲ ਸਰਕਾਰ ਨੇ ਕਦੇ ਵੀ ਸੈਂਟਰਲ ਯੂਨੀਵਰਸਿਟੀ ਬਣਾਉਣ ਦੀ ਹਾਮੀ ਨਹੀਂ ਭਰੀ ਸੀ : ਪ੍ਰੋਫੈਸਰ ਮਨਜੀਤ ਸਿੰਘ

Panjab University News : ਪੰਜਾਬ ਯੂਨੀਵਰਸਿਟੀ ਦਾ ਮੁੱਦਾ ਪਿਛਲੇ ਕਈ ਦਿਨਾਂ ਤੋਂ ਗਰਮਾਇਆ ਹੋਇਆ ਹੈ। ਜਿੱਥੇ ਕੇਂਦਰ ਸਰਕਾਰ ਵੱਲੋਂ ਸੈਨੇਟ ਚੋਣਾਂ ਨਾ ਕਰਵਾਉਣਾ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਲਗਾਤਾਰ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ ,ਓਥੇ ਹੀ ਪੰਜਾਬ ਯੂਨੀਵਰਸਿਟੀ ਦੇ ਮੁੱਦੇ 'ਤੇ ਸਿਆਸਤ ਵੀ ਗਰਮਾਈ ਹੋਈ ਹੈ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਵੱਲੋਂ ਲਿਖੀ ਚਿੱਠੀ ਨੂੰ ਵਿਰੋਧੀ ਪਾਰਟੀਆਂ ਗਲਤ ਤਰੀਕੇ ਨਾਲ ਪੇਸ਼ ਕਰ ਰਹੇ ਹਨ

Reported by:  PTC News Desk  Edited by:  Shanker Badra -- November 22nd 2025 04:16 PM -- Updated: November 22nd 2025 04:17 PM
Panjab University ਨੂੰ ਬਾਦਲ ਸਰਕਾਰ ਨੇ ਕਦੇ ਵੀ ਸੈਂਟਰਲ ਯੂਨੀਵਰਸਿਟੀ ਬਣਾਉਣ ਦੀ ਹਾਮੀ ਨਹੀਂ ਭਰੀ ਸੀ : ਪ੍ਰੋਫੈਸਰ ਮਨਜੀਤ ਸਿੰਘ

Panjab University ਨੂੰ ਬਾਦਲ ਸਰਕਾਰ ਨੇ ਕਦੇ ਵੀ ਸੈਂਟਰਲ ਯੂਨੀਵਰਸਿਟੀ ਬਣਾਉਣ ਦੀ ਹਾਮੀ ਨਹੀਂ ਭਰੀ ਸੀ : ਪ੍ਰੋਫੈਸਰ ਮਨਜੀਤ ਸਿੰਘ

Panjab University News : ਪੰਜਾਬ ਯੂਨੀਵਰਸਿਟੀ ਦਾ ਮੁੱਦਾ ਪਿਛਲੇ ਕਈ ਦਿਨਾਂ ਤੋਂ ਗਰਮਾਇਆ ਹੋਇਆ ਹੈ। ਜਿੱਥੇ ਕੇਂਦਰ ਸਰਕਾਰ ਵੱਲੋਂ ਸੈਨੇਟ ਚੋਣਾਂ ਨਾ ਕਰਵਾਉਣਾ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਲਗਾਤਾਰ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ ,ਓਥੇ ਹੀ ਪੰਜਾਬ ਯੂਨੀਵਰਸਿਟੀ ਦੇ ਮੁੱਦੇ 'ਤੇ ਸਿਆਸਤ ਵੀ ਗਰਮਾਈ ਹੋਈ ਹੈ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਵੱਲੋਂ ਲਿਖੀ ਚਿੱਠੀ ਨੂੰ ਵਿਰੋਧੀ ਪਾਰਟੀਆਂ ਗਲਤ ਤਰੀਕੇ ਨਾਲ ਪੇਸ਼ ਕਰ ਰਹੇ ਹਨ। ਵਿਰੋਧੀ ਪਾਰਟੀਆਂ ਇਹ ਝੂਠਾ ਪ੍ਰਚਾਰ ਕਰ ਰਹੀਆਂ ਕਿ ਪੰਜਾਬ ਯੂਨੀਵਰਸਿਟੀ ਨੂੰ ਸੈਂਟਰ ਅਧੀਨ ਕਰਨ ਕਈ ਸ.ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਰਕਾਰ ਦੇ ਸਮੇਂ ਐਨਓਸੀ ਦੇ ਦਿੱਤੀ ਸੀ। 

ਪੰਜਾਬ ਯੂਨੀਵਰਸਿਟੀ ਨੂੰ ਸੈਂਟਰ ਅਧੀਨ ਕਰਨ ਲਈ ਐਨਓਸੀ ਦੇਣ ਵਾਲੇ ਬਾਦਲ ਸਰਕਾਰ ਦੇ ਪੱਤਰ ਬਾਰੇ ਪ੍ਰੋਫੈਸਰ ਮਨਜੀਤ ਸਿੰਘ ਨੇ ਸੱਚ ਦੱਸਿਆ ਹੈ। ਉਨ੍ਹਾਂ ਕਿਹਾ ਕਿ 2008 'ਚ ਬਾਦਲ ਸਰਕਾਰ ਸਮੇਂ ਪੰਜਾਬ ਯੂਨੀਵਰਸਿਟੀ ਦੇ ਅਧਿਆਪਿਕਾਂ ਦਾ 143 ਦਿਨ ਧਰਨਾ ਚੱਲਿਆ ਸੀ। ਕੇਂਦਰ ਵੱਲੋਂ ਵੀ ਦਬਾਅ ਪਾਇਆ ਜਾ ਰਿਹਾ ਸੀ ਪਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਬਾਦਲ ਸਰਕਾਰ ਨੇ ਕਦੇ ਵੀ ਸੈਂਟਰਲ ਯੂਨੀਵਰਸਿਟੀ ਬਣਾਉਣ ਦੀ ਹਾਮੀ ਨਹੀਂ ਭਰੀ ਸੀ। ਪ੍ਰੋਫੈਸਰਾਂ ਦੀ ਮੰਗ 'ਤੇ ਯੂਨੀਵਰਸਿਟੀ ਸੁਧਾਰ ਦੇ ਲਈ ਬਾਦਲ ਸਰਕਾਰ ਇਸ ਨੂੰ ਸੈਂਟਰਲ ਯੂਨੀਵਰਸਿਟੀ ਦਾ ਦਰਜਾ ਦਬਾਉਣਾ ਚਾਹੁੰਦੀ ਸੀ।   


ਪ੍ਰੋਫੈਸਰ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਸਮੇਂ ਬਹੁਤ ਸਾਰੇ ਲੋਕਾਂ ਨੂੰ ਇਤਰਾਜ ਹੋਣ ਤੋਂ ਬਾਅਦ ਪੰਜਵੇਂ ਦਿਨ ਹੀ ਸੈਂਟਰਲ ਯੂਨੀਵਰਸਿਟੀ ਦਾ ਦਰਜ ਦਿਵਾਉਣ ਵਾਲੇ ਪੱਤਰ ਨੂੰ ਵੀ ਵਾਪਸ ਲੈ ਲਿਆ ਗਿਆ ਸੀ। ਬਾਦਲ ਸਰਕਾਰ ਨੇ ਕਦੇ ਵੀ ਸੈਂਟਰ ਅਧੀਨ ਯੂਨੀਵਰਸਿਟੀ ਨੂੰ ਕਰਨ ਦੀ ਐਨਓਸੀ ਨਹੀਂ ਦਿੱਤੀ ਸੀ। ਵੱਖ-ਵੱਖ ਪਾਰਟੀਆਂ ਜਾਣ ਬੁਝ ਕੇ ਇਸ 'ਤੇ ਰਾਜਨੀਤੀ ਕਰ ਰਹੀਆਂ ਹਨ ਅਤੇ ਪੱਤਰ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ।   

- PTC NEWS

Top News view more...

Latest News view more...

PTC NETWORK
PTC NETWORK