Mon, May 19, 2025
Whatsapp

Operation Sindoor 2.0: ਤੜਕੇ -ਤੜਕੇ ਪੰਜਾਬ ਦੇ 2 ਸ਼ਹਿਰਾਂ 'ਚ ਸੁਣਾਈ ਦਿੱਤੀ ਧਮਾਕਿਆਂ ਦੀ ਆਵਾਜ਼ ,ਪਾਕਿਸਤਾਨ ਨੇ ਦੇਰ ਰਾਤ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ

Operation Sindoor 2.0: ਪਠਾਨਕੋਟ ਅਤੇ ਅੰਮ੍ਰਿਤਸਰ ਵਿੱਚ ਅੱਜ ਸਵੇਰੇ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਪਠਾਨਕੋਟ ਵਿੱਚ ਸਵੇਰੇ 4:30 ਵਜੇ 3-4 ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਉਸੇ ਸਮੇਂ ਅੰਮ੍ਰਿਤਸਰ ਵਿੱਚ ਸਵੇਰੇ 5 ਵਜੇ ਦੇ ਕਰੀਬ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ

Reported by:  PTC News Desk  Edited by:  Shanker Badra -- May 09th 2025 08:25 AM
Operation Sindoor 2.0:  ਤੜਕੇ -ਤੜਕੇ ਪੰਜਾਬ ਦੇ 2 ਸ਼ਹਿਰਾਂ 'ਚ ਸੁਣਾਈ ਦਿੱਤੀ ਧਮਾਕਿਆਂ ਦੀ ਆਵਾਜ਼ ,ਪਾਕਿਸਤਾਨ ਨੇ ਦੇਰ ਰਾਤ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ

Operation Sindoor 2.0: ਤੜਕੇ -ਤੜਕੇ ਪੰਜਾਬ ਦੇ 2 ਸ਼ਹਿਰਾਂ 'ਚ ਸੁਣਾਈ ਦਿੱਤੀ ਧਮਾਕਿਆਂ ਦੀ ਆਵਾਜ਼ ,ਪਾਕਿਸਤਾਨ ਨੇ ਦੇਰ ਰਾਤ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ

Operation Sindoor 2.0:  ਪਠਾਨਕੋਟ ਅਤੇ ਅੰਮ੍ਰਿਤਸਰ ਵਿੱਚ ਅੱਜ ਸਵੇਰੇ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਪਠਾਨਕੋਟ ਵਿੱਚ ਸਵੇਰੇ 4:30 ਵਜੇ 3-4 ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਉਸੇ ਸਮੇਂ ਅੰਮ੍ਰਿਤਸਰ ਵਿੱਚ ਸਵੇਰੇ 5 ਵਜੇ ਦੇ ਕਰੀਬ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ। ਪ੍ਰਸ਼ਾਸਨ ਨੇ ਕਿਹਾ ਕਿ ਸਾਰਿਆਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣਾ ਚਾਹੀਦਾ ਹੈ। ਖਿੜਕੀਆਂ ਤੋਂ ਦੂਰ ਰਹੋ। ਸਾਰੀਆਂ ਲਾਈਟਾਂ ਬੰਦ ਰੱਖੋ।

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਛੇਹਰਟਾ ਤੇ ਖਾਸਾ ਵਿਖੇ ਧਮਾਕਿਆਂ ਦੀ ਆਵਾਜ ਸਵੇਰੇ 5.01 ਅਤੇ ਖਾਸਾ ਵਿਖੇ 5.07 ਵਜੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਆਰਮੀ ਸਟੇਸ਼ਨ ਅਤੇ ਬੀਐਸਐਫ਼ ਹੈਡ ਕੁਆਰਟਰ ਖਾਸਾ ਵਿਖੇ ਹੀ ਸਥਿਤ ਹੈ। ਜਿਸ ਤੋਂ ਬਾਅਦ 6 ਵਜੇ ਦੇ ਕਰੀਬ 2 ਵਾਰ ਸਾਇਰਨ ਵਜਾਏ ਗਏ ਹਨ। 


ਦਰਅਸਲ 'ਚ ਵੀਰਵਾਰ ਨੂੰ ਪਾਕਿਸਤਾਨ ਨੇ ਪੰਜਾਬ 'ਤੇ ਹਮਲਾ ਕੀਤਾ ਸੀ। ਪਠਾਨਕੋਟ ਦੇ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਖ਼ਬਰਾਂ ਅਨੁਸਾਰ ਪਠਾਨਕੋਟ ਵਿੱਚ ਇੱਕ ਪਾਕਿਸਤਾਨੀ ਜਹਾਜ਼ ਨੂੰ ਡੇਗ ਦਿੱਤਾ ਗਿਆ ਹੈ। ਹਾਲਾਂਕਿ, ਸਰਕਾਰ ਵੱਲੋਂ ਇਸਦੀ ਪੁਸ਼ਟੀ ਨਹੀਂ ਕੀਤੀ ਗਈ। ਇਸ ਦੇ ਇਲਾਵਾ ਜਲੰਧਰ ਵਿੱਚ ਦੋ ਥਾਵਾਂ 'ਤੇ ਡਰੋਨ ਹਮਲੇ ਹੋਏ। ਹਾਲਾਂਕਿ, ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਉਨ੍ਹਾਂ ਨੂੰ ਅਸਮਾਨ ਵਿੱਚ ਹੀ ਤਬਾਹ ਕਰ ਦਿੱਤਾ। ਹਮਲੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ। ਬਠਿੰਡਾ ਵਿੱਚ ਵੀ ਡਰੋਨ ਦੀ ਆਵਾਜਾਈ ਦੇਖੀ ਗਈ ਹੈ।

ਇਸ ਤੋਂ ਪਹਿਲਾਂ 7-8 ਮਈ ਦੀ ਰਾਤ ਨੂੰ ਪਾਕਿਸਤਾਨ ਨੇ ਪੰਜਾਬ ਦੇ ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਆਦਮਪੁਰ, ਲੁਧਿਆਣਾ, ਬਠਿੰਡਾ ਅਤੇ ਚੰਡੀਗੜ੍ਹ ਵਿੱਚ ਫੌਜੀ ਠਿਕਾਣਿਆਂ 'ਤੇ ਰਾਕੇਟ ਅਤੇ ਮਿਜ਼ਾਈਲਾਂ ਦਾਗੀਆਂ ਸਨ। ਹਾਲਾਂਕਿ, ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ  ਹਵਾ ਵਿੱਚ ਹੀ ਮਿਜ਼ਾਈਲਾਂ ਨੂੰ ਬੇਅਸਰ ਕਰ ਦਿੱਤਾ।

ਦੱਸ ਦੇਈਏ ਕਿ ਵੀਰਵਾਰ ਸਵੇਰੇ ਵੀ ਕਈ ਜ਼ਿਲ੍ਹਿਆਂ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਸਨ। ਕਈ ਥਾਵਾਂ 'ਤੇ ਰਾਕੇਟ ਦੇ ਟੁਕੜੇ ਵੀ ਮਿਲੇ। ਅੰਮ੍ਰਿਤਸਰ ਦੇ ਮੱਖਣਵਿੰਡੀ ਪਿੰਡ ਵਿੱਚ ਇੱਕ ਜ਼ਿੰਦਾ ਰਾਕੇਟ ਮਿਲਿਆ ਸੀ। ਇਸ ਤੋਂ ਬਾਅਦ ਫੌਜ ਅਤੇ ਹਵਾਈ ਸੈਨਾ ਦੀਆਂ ਟੀਮਾਂ ਨੇ ਇਸਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਸੀ।

- PTC NEWS

Top News view more...

Latest News view more...

PTC NETWORK