Sun, Apr 28, 2024
Whatsapp

ਪਟਿਆਲਾ 'ਚ ਗੁੰਡਾਗਰਦੀ, ਨੌਜਵਾਨਾਂ ਨੇ ਤੋੜੀ ਪੁਲਿਸ ਮੁਲਾਜ਼ਮਾਂ ਦੀ ਲੱਤ, ਹਸਪਤਾਲ ਦਾਖਲ

Written by  KRISHAN KUMAR SHARMA -- March 25th 2024 02:43 PM
ਪਟਿਆਲਾ 'ਚ ਗੁੰਡਾਗਰਦੀ, ਨੌਜਵਾਨਾਂ ਨੇ ਤੋੜੀ ਪੁਲਿਸ ਮੁਲਾਜ਼ਮਾਂ ਦੀ ਲੱਤ, ਹਸਪਤਾਲ ਦਾਖਲ

ਪਟਿਆਲਾ 'ਚ ਗੁੰਡਾਗਰਦੀ, ਨੌਜਵਾਨਾਂ ਨੇ ਤੋੜੀ ਪੁਲਿਸ ਮੁਲਾਜ਼ਮਾਂ ਦੀ ਲੱਤ, ਹਸਪਤਾਲ ਦਾਖਲ

ਚੰਡੀਗੜ੍ਹ: ਪਟਿਆਲਾ 'ਚ ਕੁੱਝ ਨੌਜਵਾਨਾਂ ਵੱਲੋਂ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਨੌਜਵਾਨਾਂ ਨੇ ਥਾਣਾ ਅਨਾਜ ਮੰਡੀ ਦੇ ਹਵਲਦਾਰ ਗੁਰਪ੍ਰੀਤ ਸਿੰਘ ਦੀ ਲੱਤ ਤੋੜ ਦਿੱਤੀ, ਜੋ ਕਿ ਇਸ ਸਮੇਂ ਜ਼ਖਮੀ ਹਾਲਤ ਦੇ ਵਿੱਚ ਇਲਾਜ ਅਧੀਨ ਹੈ। ਪੁਲਿਸ (Attack On Police) ਨੇ ਕਾਰਵਾਈ ਕਰਦੇ ਹੋਏ ਮਾਮਲੇ 'ਚ 4-5 ਨੌਜਵਾਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।

ਜਾਣਕਾਰੀ ਅਨੁਸਾਰ ਘਟਨਾ 22 ਮਾਰਚ ਸ਼ਾਮ ਦੀ ਹੈ, ਜਦੋਂ ਥਾਣਾ ਅਨਾਜ ਮੰਡੀ ਦੀ ਪੁਲਿਸ (Punjab Police) ਨੂੰ ਇੱਕ ਸੂਚਨਾ ਮਿਲਦੀ ਹੈ ਕਿ 40 ਤੋਂ 50 ਨੌਜਵਾਨ ਹਥਿਆਰਾਂ ਸਮੇਤ ਰਸੂਲਪੁਰ ਸੈਦਾਂ ਪਿੰਡ ਦੇ ਨੌਜਵਾਨ ਪਟਿਆਲਾ ਜੇਲ੍ਹ ਤੋਂ ਅਪਣੇ ਦੋਸਤ ਨੂੰ ਜ਼ਮਾਨਤ ਹੋਣ 'ਤੇ ਭਾਰੀ ਇਕੱਠ ਨਾਲ ਲੈਣ ਆਏ। ਇਸ ਦੌਰਾਨ ਵਾਪਸੀ ਆਉਂਦੇ ਹੋਏ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਸਨ, ਜਿਨਾਂ ਨੂੰ ਰੋਕਣ ਲਈ ਜਦੋਂ ਪੀਸੀਆਰ ਪੁਲਿਸ ਅੱਗੇ ਖੜਦੀ ਹੈ ਅਤੇ ਹੂਟਰ ਵੱਜਦਾ ਹੈ ਤਾਂ ਨੌਜਵਾਨ ਭੱਜਣ ਦੀ ਕੋਸ਼ਿਸ਼ ਕਰਦੇ ਹਨ। ਇਸ ਦੌਰਾਨ ਪੁਲਿਸ ਵੱਲੋਂ ਰੋਕਣ 'ਤੇ ਨੌਜਵਾਨ ਹਵਲਦਾਰ ਗੁਰਪ੍ਰੀਤ ਸਿੰਘ ਦੀ ਲੱਤ ਦੇ ਵਿੱਚ ਆਪਣਾ ਸਪਲੈਂਡਰ ਮੋਟਰਸਾਈਕਲ ਮਾਰਦੇ ਹਨ।


ਹਮਲਾ ਇੰਨਾ ਭਿਆਨਕ ਸੀ ਕਿ ਹਵਲਦਾਰ ਗੁਰਪ੍ਰੀਤ ਸਿੰਘ ਦੀ ਲੱਤ ਪੂਰੀ ਤਰ੍ਹਾਂ ਟੁੱਟੀ ਗਈ, ਜਿਸ ਨੂੰ ਦੂਜੇ ਪੁਲਿਸ ਮੁਲਾਜ਼ਮਾਂ ਨੇ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਾਰਡ ਵਿਖੇ ਦਾਖਲ ਕਰਵਾਇਆ। ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚੋਂ ਰਾਜਾ ਬੋਕਸਰ ਨਾਮ ਦਾ ਇੱਕ ਮੁਜਰਮ ਪਟਿਆਲਾ ਜੇਲ ਤੋਂ 22 ਮਾਰਚ ਦੀ ਸ਼ਾਮ ਨੂੰ ਰਿਹਾਅ ਹੋਇਆ ਸੀ।

ਜਿਹੜੇ ਨੌਜਵਾਨਾਂ ਨੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ, ਉਹ ਰਾਜਾ ਬੌਕਸਰ ਨੂੰ ਜੇਲ ਤੋਂ ਲੈ ਕੇ ਆ ਰਹੇ ਸਨ। ਦੱਸ ਦਈਏ ਕਿ ਰਾਜਾ ਬੌਕਸਰ ਨੂੰ ਕੁਝ ਸਮਾਂ ਪਹਿਲਾਂ ਪਟਿਆਲਾ ਦੀ ਸੀਆਈਏ ਸਟਾਫ ਪੁਲਿਸ ਨੇ ਕਤਲ ਕੇਸ ਦੇ ਮਾਮਲੇ ਉਸਦੇ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਸੀ।

ਪੁਲਿਸ (Patiala Police) ਨੇ ਹਵਲਦਾਰ ਗੁਰਪ੍ਰੀਤ ਸਿੰਘ ਦੀ ਲੱਤ ਤੋੜਨ ਵਾਲੇ ਮੁਲਜਮਾਂ ਖਿਲਾਫ ਕਾਰਵਾਈ ਕਰਦਿਆਂ 307 ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ 4-5 ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਬਾਰੇ ਵੀ ਜਾਣਕਾਰੀ ਹੈ।

-

Top News view more...

Latest News view more...