Sat, May 23, 2026
Whatsapp

Petrol Diesel Prices Hiked : Petrol ਅਤੇ Diesel ਦੀਆਂ ਕੀਮਤਾਂ ’ਚ ਮੁੜ ਹੋਇਆ ਵਾਧਾ, ਜਾਣੋ ਕਿੰਨੀਆਂ ਵਧੀਆਂ ਕੀਮਤਾਂ

ਸਰਕਾਰੀ ਤੇਲ ਕੰਪਨੀਆਂ ਨੇ ਅੱਜ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਨਵੀਆਂ ਕੀਮਤਾਂ ਅੱਜ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ।

Reported by:  PTC News Desk  Edited by:  Aarti -- May 23rd 2026 08:30 AM
Petrol Diesel Prices Hiked : Petrol ਅਤੇ Diesel ਦੀਆਂ ਕੀਮਤਾਂ ’ਚ ਮੁੜ ਹੋਇਆ ਵਾਧਾ, ਜਾਣੋ ਕਿੰਨੀਆਂ ਵਧੀਆਂ ਕੀਮਤਾਂ

Petrol Diesel Prices Hiked : Petrol ਅਤੇ Diesel ਦੀਆਂ ਕੀਮਤਾਂ ’ਚ ਮੁੜ ਹੋਇਆ ਵਾਧਾ, ਜਾਣੋ ਕਿੰਨੀਆਂ ਵਧੀਆਂ ਕੀਮਤਾਂ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਫਿਰ ਵਾਧਾ ਹੋਇਆ ਹੈ। ਇਹ ਪਿਛਲੇ ਨੌਂ ਦਿਨਾਂ ਵਿੱਚ ਤੀਜਾ ਵਾਧਾ ਹੈ। ਸਰਕਾਰੀ ਪੈਟਰੋਲੀਅਮ ਕੰਪਨੀਆਂ (PSU ਤੇਲ ਕੰਪਨੀਆਂ) ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਅੱਜ, ਬੁੱਧਵਾਰ, 23 ਮਈ, 2026 ਨੂੰ ਦਿੱਲੀ ਵਿੱਚ ਪੈਟਰੋਲ 87 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ।

ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਅੱਜ 91 ਪੈਸੇ ਪ੍ਰਤੀ ਲੀਟਰ ਵਾਧਾ ਕੀਤਾ ਗਿਆ। ਇਸ ਦੇ ਨਾਲ, ਦਿੱਲੀ ਵਿੱਚ ਪੈਟਰੋਲ ਦੀ ਨਵੀਂ ਕੀਮਤ 99.51 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਡੀਜ਼ਲ ਦੀ ਨਵੀਂ ਕੀਮਤ ਹੁਣ 92.49 ਰੁਪਏ ਪ੍ਰਤੀ ਲੀਟਰ ਹੈ। ਵਧੀਆਂ ਕੀਮਤਾਂ ਅੱਜ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ।


ਪਿਛਲੇ ਨੌਂ ਦਿਨਾਂ ਵਿੱਚ ਤੀਜਾ ਵਾਧਾ

ਸ਼ੁੱਕਰਵਾਰ, 15 ਮਈ, ਇਸ ਸਾਲ, ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਪਹਿਲੀ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3 ਰੁਪਏ ਜਾਂ ਇਸ ਤੋਂ ਵੱਧ ਪ੍ਰਤੀ ਲੀਟਰ ਵਾਧਾ ਕੀਤਾ। ਇਹ ਵਾਧਾ ਲਗਭਗ ਚਾਰ ਸਾਲਾਂ ਬਾਅਦ ਹੋਇਆ ਹੈ। ਸਿਰਫ਼ ਚਾਰ ਦਿਨ ਬਾਅਦ, ਮੰਗਲਵਾਰ, 19 ਮਈ, 2026 ਨੂੰ, ਪੈਟਰੋਲ ਦੀਆਂ ਕੀਮਤਾਂ (ਦਿੱਲੀ ਦੀਆਂ ਕੀਮਤਾਂ) ਵਿੱਚ 87 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 91 ਪੈਸੇ ਦਾ ਵਾਧਾ ਕੀਤਾ ਗਿਆ। ਇਸ ਤੋਂ ਬਾਅਦ ਅੱਜ ਇੱਕ ਵਾਰ ਫਿਰ ਪੈਟਰੋਲ 91 ਪੈਸੇ ਮਹਿੰਗਾ ਹੋ ਗਿਆ ਹੈ ਜਦਕਿ ਡੀਜ਼ਲ 87 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। 

ਚਾਰ ਮੈਟਰੋ ਸ਼ਹਿਰਾਂ ਵਿੱਚ ਪੈਟਰੋਲ ਦੀਆਂ ਕੀਮਤਾਂ

ਤੇਲ ਕੰਪਨੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਦਿੱਲੀ ਵਿੱਚ ਪੈਟਰੋਲ ਹੁਣ 87 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਪ੍ਰਤੀ ਲੀਟਰ ਨਵੀਂ ਕੀਮਤ ਹੁਣ 99.51 ਰੁਪਏ ਹੋ ਗਈ ਹੈ। ਕੋਲਕਾਤਾ ਵਿੱਚ, ਕੀਮਤ 94 ਪੈਸੇ ਵਧ ਕੇ 110.64 ਰੁਪਏ ਮੁੰਬਈ ਵਿੱਚ 90 ਪੈਸੇ ਵਧ ਕੇ 108.49 ਰੁਪਏ ਅਤੇ ਚੇਨਈ ਵਿੱਚ 82 ਪੈਸੇ ਵਧ ਕੇ 103.31 ਰੁਪਏ ਹੋ ਗਈ ਹੈ। ਇੱਕ ਅਨੁਮਾਨ ਅਨੁਸਾਰ, ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ, ਸਰਕਾਰੀ ਤੇਲ ਕੰਪਨੀਆਂ ਨੂੰ ਪੈਟਰੋਲ, ਡੀਜ਼ਲ, ਐਲਪੀਜੀ ਅਤੇ ਜੈੱਟ ਈਂਧਨ 'ਤੇ ਰੋਜ਼ਾਨਾ 1,380 ਰੁੁਪਏ ਕਰੋੜ ਦਾ ਨੁਕਸਾਨ ਹੋ ਰਿਹਾ ਹੈ।

ਇਹ ਵੀਪੜ੍ਹੋ  : Harbhajan Singh : 'ਗੱਦਾਰ' ਕਹੇ ਜਾਣ 'ਤੇ ਭੜਕੇ ਹਰਭਜਨ ਸਿੰਘ, ਕਿਹਾ - ਪੰਜਾਬ ਨੂੰ ਲੁੱਟ ਕੇ ਖਾ ਗਏ

- PTC NEWS

Electrical Saftey authority

Top News view more...

Latest News view more...

PTC NETWORK
PTC NETWORK