PGI Summer vacations : PGI ਚੰਡੀਗੜ੍ਹ 'ਚ ਡਾਕਟਰਾਂ ਲਈ ਗਰਮੀ ਦੀਆਂ ਛੁੱਟੀਆਂ ਦਾ ਐਲਾਨ ! ਜਾਰੀ ਹੋਇਆ ਪੂਰਾ ਸ਼ਡਿਊਲ
PGI Chandigarh Summer vacations : ਹਰ ਸਾਲ ਦੀ ਤਰ੍ਹਾਂ ਪੀਜੀਆਈ ਵਿੱਚ ਗਰਮੀਆਂ ਦੀਆਂ ਛੁੱਟੀਆਂ 16 ਮਈ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਪੀਜੀਆਈ ਨੇ ਡਾਕਟਰਾਂ ਦੀਆਂ ਛੁੱਟੀਆਂ ਨੂੰ 2 ਭਾਗਾਂ ਦੇ ਵਿੱਚ ਵੰਡਿਆ ਹੈ। ਹਰੇਕ ਡਿਪਾਰਟਮੈਂਟ ਨਾਲ ਸੰਬੰਧਿਤ 50 ਫ਼ੀਸਦੀ ਡਾਕਟਰ ਪਹਿਲੇ ਭਾਗ 'ਚ ਅਤੇ ਬਾਕੀ 50 ਫ਼ੀਸਦੀ ਡਾਕਟਰ ਦੂਜੇ ਭਾਗ 'ਚ ਛੁੱਟੀਆਂ 'ਤੇ ਰਹਿਣਗੇ। ਪੀਜੀਆਈ ਨੇ ਇਸ ਸਬੰਧ ਵਿੱਚ ਰੋਸਟਰ ਵੀ ਜਾਰੀ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਪਹਿਲੇ ਭਾਗ 'ਚ 50% ਡਾਕਟਰ 16 ਮਈ ਤੋਂ 14 ਜੂਨ ਤੱਕ ਛੁੱਟੀਆਂ 'ਤੇ ਰਹਿਣਗੇ ਅਤੇ ਦੂਜੇ ਭਾਗ 'ਚ 50% ਡਾਕਟਰ 16 ਜੂਨ ਤੋਂ 15 ਜੁਲਾਈ ਤੱਕ ਛੁੱਟੀਆਂ 'ਤੇ ਰਹਿਣਗੇ। ਕਿਹੜੇ ਡਾਕਟਰ ਕਦੋਂ ਛੁੱਟੀ 'ਤੇ ਰਹਿਣਗੇ। ਉਸ ਬਾਰੇ ਪੀਜੀਆਈ ਨੇ ਆਪਣੀ ਵੈਬਸਾਈਟ 'ਤੇ ਜਾਣਕਾਰੀ ਜਾਰੀ ਕੀਤੀ ਹੈ। ਸਾਰੇ ਵਿਭਾਗਾਂ ਦੇ ਐਚਓਡੀਜ਼ ਨੂੰ ਆਪਣੇ-ਆਪਣੇ ਵਿਭਾਗਾਂ ਦਾ ਪ੍ਰਬੰਧਨ ਕਰਨ ਅਤੇ ਛੁੱਟੀਆਂ ਦਾ ਪ੍ਰਬੰਧਨ ਕਰਨ ਦੇ ਤਰੀਕੇ ਦੇਖਣ ਲਈ ਕਿਹਾ ਗਿਆ ਹੈ।
ਹਾਲਾਂਕਿ, ਐਮਰਜੈਂਸੀ ਵਿੱਚ ਹਰ ਤਰ੍ਹਾਂ ਦੀ ਡਿਊਟੀ ਅਤੇ ਸੇਵਾ ਪਹਿਲਾਂ ਵਾਂਗ ਜਾਰੀ ਰਹੇਗੀ। ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਇਸ ਸਮੇਂ ਦੌਰਾਨ ਸਾਰਾ ਬੋਝ ਸੰਸਥਾ ਦੇ ਜੂਨੀਅਰ ਅਤੇ ਸੀਨੀਅਰ ਰੈਜ਼ੀਡੈਂਟਸ 'ਤੇ ਹੈ। ਉਹ ਓਪੀਡੀ ਦਾ ਕੰਮ ਵੀ ਸੰਭਾਲਦੇ ਹਨ। ਪੀਜੀਆਈ ਡਾਕਟਰਾਂ ਨੂੰ ਸਾਲ ਵਿੱਚ ਦੋ ਵਾਰ ਛੁੱਟੀ ਦਿੰਦਾ ਹੈ। ਇੱਕ ਗਰਮੀਆਂ ਵਿੱਚ ਅਤੇ ਦੂਜਾ ਸਰਦੀਆਂ ਵਿੱਚ। ਗਰਮੀਆਂ ਵਿੱਚ ਡਾਕਟਰ ਪੂਰੇ ਇੱਕ ਮਹੀਨੇ ਲਈ ਛੁੱਟੀ 'ਤੇ ਰਹਿੰਦੇ ਹਨ, ਜਦੋਂ ਕਿ ਸਰਦੀਆਂ ਵਿੱਚ ਉਹ ਸਿਰਫ਼ 15 ਦਿਨਾਂ ਲਈ ਛੁੱਟੀ 'ਤੇ ਰਹਿੰਦੇ ਹਨ।
ਦੋ ਹਿੱਸਿਆਂ ਵਿੱਚ ਹੋਣਗੀਆਂ ਛੁੱਟੀਆਂ
ਅੱਧੇ ਡਾਕਟਰਾਂ ਨੂੰ 16 ਮਈ ਤੋਂ 14 ਜੂਨ ਤੱਕ ਰਹਿਣਗੀਆਂ ਛੁੱਟੀਆਂ
ਬਾਕੀ ਅੱਧੇ ਡਾਕਟਰਾਂ ਨੂੰ 16 ਜੂਨ ਤੋਂ 15 ਜੁਲਾਈ ਤੱਕ ਰਹਿਣਗੀਆਂ ਛੁੱਟੀਆਂ
- PTC NEWS