PM Modi meets Nokia CEO: PM Modi ਨੇ ਨੋਕੀਆ ਦੇ CEO ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਦੂਰਸੰਚਾਰ ਕੰਪਨੀ ਨੋਕੀਆ ਸੀਈਓ ਪੇੱਕਾ ਲੁੰਡਮਾਰਕ ਨਾਲ ਮੁਲਾਕਾਤ ਕੀਤੀ। ਪੀਐਮ ਮੋਦੀ ਨੇ ਬੈਠਕ ਤੋਂ ਬਾਅਦ ਟਵੀਟ ਕੀਤਾ, ਸ੍ਰੀਮਾਨ ਪੇੱਕਾ ਲੁੰਡਮਾਰਕ ਦੇ ਨਾਲ ਇੱਕ ਲਾਭਦਾਇਕ ਬੈਠਕ, ਜਿਸ 'ਚ ਅਸੀਂ ਸਮਾਜ ਦੇ ਕਲਿਆਣ ਲਈ ਤਕਨੀਕੀ ਨਾਲ ਸਬੰਧਿਤ ਪਹਿਲੂਆਂ 'ਤੇ ਚਰਚਾ ਕੀਤੀ। ਅਸੀਂ ਅਗਲੀ ਪੀੜ੍ਹੀ ਦੇ ਡਿਜ਼ੀਟਲ ਬੁਨਿਆਦੀ ਢਾਂਚੇ ਦੀ ਉਸਾਰੀ 'ਚ ਭਾਰਤ ਦੀ ਤਰੱਕੀ 'ਤੇ ਵੀ ਚਰਚਾ ਕੀਤੀ।
A fruitful meeting with Mr. @PekkaLundmark in which we discussed aspects relating to technology and leveraging it for the welfare of society. We also discussed India’s strides in building next generation digital infrastructure. https://t.co/oFsEUMib0v
— Narendra Modi (@narendramodi) March 13, 2023
ਪ੍ਰਧਾਨ ਮੰਤਰੀ ਨੇ ਲੁੰਡਮਾਰਕ ਦੇ ਟਵੀਟ ਨੂੰ ਵੀ ਟੈਗ ਕੀਤਾ, ਜਿਸ 'ਚ ਨੋਕੀਆ ਸੀਈਓ ਨੇ ਕਿਹਾ, ਪੀਐਮਓ ਇੰਡੀਆ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਮਿਲਣਾ ਸੁਭਾਗ ਦੀ ਗੱਲ ਹੈ ਅਤੇ ਚਰਚਾ ਕੀਤੀ ਕਿ ਭਾਰਤ ਦੀ 5ਜੀ ਯਾਤਰਾ ਅਤੇ ਡਿਜ਼ੀਟਲ ਤਬਦੀਲੀ ਦੇ ਅਗਲੇ ਪੜਾਅ 'ਚ ਨੋਕੀਆ ਕਿਵੇਂ ਯੋਗਦਾਨ ਦੇ ਰਿਹਾ ਹੈ ਅਤੇ ਇਹ ਵੀ ਕਿ ਅਸੀਂ ਭਾਰਤ ਦੀਆਂ 6ਜੀ ਇੱਛਾਵਾਂ ਦਾ ਕਿਵੇਂ ਸਮਰਥਨ ਕਰਨ ਦਾ ਇਰਾਦਾ ਰੱਖਦੇ ਹਨ ।
ਇਹ ਵੀ ਪੜ੍ਹੋ: Weather Update Today: ਮੌਸਮ ਵਿਭਾਗ ਵੱਲੋ ਆਉਣ ਵਾਲੇ ਦਿਨਾਂ ’ਚ ਇਨ੍ਹਾਂ ਸੂਬਿਆਂ ’ਚ ਮੀਂਹ ਦਾ ਅਲਰਟ !
- PTC NEWS