Fri, Oct 16, 2026
Whatsapp

Diljit Dosanjh ਦੇ ਪਿੰਡ ਵਿੱਚ ਇਤਰਾਜ਼ਯੋਗ ਨਾਅਰੇ ਲਿਖਣ ਦਾ ਮਾਮਲਾ, ਪੁਲਿਸ ਵਲੋਂ 3 ਸ਼ੱਕੀ ਕਾਬੂ

7 ਅਕਤੂਬਰ ਨੂੰ ਕੰਧ ’ਤੇ ਲਿਖੇ ਗਏ ਸਨ ਨਾਅਰੇ

Reported by:  PTC News Desk  Edited by:  Jaswinder Kaur -- October 16th 2026 08:36 PM -- Updated: October 16th 2026 08:38 PM
Diljit Dosanjh ਦੇ ਪਿੰਡ ਵਿੱਚ ਇਤਰਾਜ਼ਯੋਗ ਨਾਅਰੇ ਲਿਖਣ ਦਾ ਮਾਮਲਾ,  ਪੁਲਿਸ ਵਲੋਂ 3 ਸ਼ੱਕੀ ਕਾਬੂ

Diljit Dosanjh ਦੇ ਪਿੰਡ ਵਿੱਚ ਇਤਰਾਜ਼ਯੋਗ ਨਾਅਰੇ ਲਿਖਣ ਦਾ ਮਾਮਲਾ, ਪੁਲਿਸ ਵਲੋਂ 3 ਸ਼ੱਕੀ ਕਾਬੂ

Objectionable slogans on the wall of a Diljit Dosanjh's house : ਫਿਲੌਰ ਪੁਲੀਸ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਜੱਦੀ ਪਿੰਡ ਦੋਸਾਂਝ ਕਲਾਂ ਵਿੱਚ ਇੱਕ ਘਰ ਦੀ ਕੰਧ ’ਤੇ ਕਥਿਤ ਤੌਰ ’ਤੇ ਇਤਰਾਜ਼ਯੋਗ ਨਾਅਰੇ ਲਿਖਣ ਦੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ, ਪ੍ਰਿਤਪਾਲ ਸਿੰਘ ਅਤੇ ਸ਼ਗਨਦੀਪ ਸਿੰਘ ਵਜੋਂ ਹੋਈ ਹੈ।

ਪੁਲੀਸ ਨੇ ਤਿੰਨਾਂ ਮੁਲਜ਼ਮਾਂ ਨੂੰ 15 ਅਕਤੂਬਰ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਉਨ੍ਹਾਂ ਨੂੰ ਹੋਰ ਪੁੱਛਗਿੱਛ ਲਈ ਦੋ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਫਿਲੌਰ ਦੇ ਡੀਐੱਸਪੀ ਭਾਰਤ ਮਸੀਹ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ : 

https://www.ptcnews.tv/news-in-punjabi/moosewalaamp039s-new-song-released-rapper-bohemia-appears-in-2-minute-50-second-song-4430620

7 ਅਕਤੂਬਰ ਨੂੰ ਕੰਧ ’ਤੇ ਲਿਖੇ ਗਏ ਸਨ ਨਾਅਰੇ

ਇਹ ਮਾਮਲਾ 7 ਅਕਤੂਬਰ ਦਾ ਹੈ, ਜਦੋਂ ਦਿਲਜੀਤ ਦੋਸਾਂਝ ਦੇ ‘ਔਰਾ ਇੰਡੀਆ ਟੂਰ’ ਤੋਂ ਪਹਿਲਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਦੋਸਾਂਝ ਕਲਾਂ ਵਿੱਚ ਇੱਕ ਘਰ ਦੀ ਕੰਧ ’ਤੇ ਸਪਰੇਅ ਪੇਂਟ ਨਾਲ ਕਥਿਤ ਤੌਰ ’ਤੇ ‘ਖਾਲਿਸਤਾਨ ਜ਼ਿੰਦਾਬਾਦ’ ਸਮੇਤ ਕੁਝ ਨਾਅਰੇ ਲਿਖ ਦਿੱਤੇ ਸਨ। ਕੰਧ ’ਤੇ ਦਿਲਜੀਤ ਦੋਸਾਂਝ ਦਾ ਨਾਂ ਵੀ ਲਿਖਿਆ ਗਿਆ ਸੀ, ਜਿਸ ਕਾਰਨ ਇਹ ਚਰਚਾ ਫੈਲ ਗਈ ਕਿ ਇਹ ਘਰ ਗਾਇਕ ਦਾ ਹੈ।

ਹਾਲਾਂਕਿ, ਬਾਅਦ ਵਿੱਚ ਸਪੱਸ਼ਟ ਹੋਇਆ ਕਿ ਸਬੰਧਤ ਮਕਾਨ ਦਿਲਜੀਤ ਦੋਸਾਂਝ ਦਾ ਨਹੀਂ, ਸਗੋਂ ਉਨ੍ਹਾਂ ਦੇ ਇੱਕ ਗੁਆਂਢੀ ਦਾ ਸੀ।

ਮਕਾਨ ਮਾਲਕ ਨੇ ਦੱਸੀ ਘਟਨਾ ਦੀ ਪੂਰੀ ਜਾਣਕਾਰੀ

ਮਕਾਨ ਮਾਲਕ ਮੁਖਤਿਆਰ ਨੇ ਦੱਸਿਆ ਸੀ ਕਿ ਸਪਰੇਅ ਪੇਂਟ ਦੀ ਤੇਜ਼ ਬਦਬੂ ਘਰ ਅੰਦਰ ਆਉਣ ਕਾਰਨ ਉਸ ਦੀ ਨੀਂਦ ਖੁੱਲ੍ਹ ਗਈ। ਜਦੋਂ ਉਹ ਬਾਹਰ ਆਇਆ ਤਾਂ ਉਸ ਨੇ ਮੂੰਹ ਬੰਨ੍ਹੇ ਹੋਏ ਕੁਝ ਵਿਅਕਤੀਆਂ ਨੂੰ ਦੇਖਿਆ। ਉਸ ਵੱਲੋਂ ਝਿੜਕਣ ’ਤੇ ਉਹ ਮੌਕੇ ਤੋਂ ਫ਼ਰਾਰ ਹੋ ਗਏ।

ਮੁਖਤਿਆਰ ਅਨੁਸਾਰ, ਜਦੋਂ ਉਸ ਨੇ ਕੰਧ ਵੱਲ ਧਿਆਨ ਨਾਲ ਦੇਖਿਆ ਤਾਂ ਉੱਥੇ ਖਾਲਿਸਤਾਨ ਅਤੇ ਗਾਇਕ ਦੇ ਨਾਂ ਨਾਲ ਸਬੰਧਤ ਨਾਅਰੇ ਲਿਖੇ ਹੋਏ ਸਨ। ਉਸ ਨੇ ਖ਼ਦਸ਼ਾ ਜਤਾਇਆ ਸੀ ਕਿ ਸ਼ਾਇਦ ਮੁਲਜ਼ਮਾਂ ਨੇ ਗਲਤੀ ਨਾਲ ਉਸ ਦੇ ਘਰ ਨੂੰ ਦਿਲਜੀਤ ਦੋਸਾਂਝ ਦਾ ਘਰ ਸਮਝ ਲਿਆ ਹੋਵੇ, ਕਿਉਂਕਿ ਗਾਇਕ ਦਾ ਘਰ ਉਸੇ ਸੜਕ ’ਤੇ ਕੁਝ ਅੱਗੇ ਸਥਿਤ ਹੈ।

ਕੰਧ ਖ਼ਰਾਬ ਹੋਣ ਕਾਰਨ 5 ਤੋਂ 7 ਹਜ਼ਾਰ ਰੁਪਏ ਦਾ ਨੁਕਸਾਨ

ਦਿਹਾੜੀ-ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲੇ ਮੁਖਤਿਆਰ ਨੇ ਦੱਸਿਆ ਸੀ ਕਿ ਕੰਧ ’ਤੇ ਸਪਰੇਅ ਪੇਂਟ ਕੀਤੇ ਜਾਣ ਕਾਰਨ ਉਸ ਨੂੰ ਲਗਪਗ 5,000 ਤੋਂ 7,000 ਰੁਪਏ ਦਾ ਨੁਕਸਾਨ ਹੋਇਆ ਹੈ।

ਹੁਣ ਤਿੰਨ ਵਿਅਕਤੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲੀਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਘਟਨਾ ਪਿੱਛੇ ਅਸਲ ਕਾਰਨਾਂ, ਮੁਲਜ਼ਮਾਂ ਦੇ ਮਨਸੂਬਿਆਂ ਅਤੇ ਉਨ੍ਹਾਂ ਦੀ ਭੂਮਿਕਾ ਬਾਰੇ ਹੋਰ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ। ਹਾਲਾਂਕਿ, ਮੁਲਜ਼ਮਾਂ ਵਿਰੁੱਧ ਲੱਗੇ ਦੋਸ਼ਾਂ ਬਾਰੇ ਅੰਤਿਮ ਨਤੀਜਾ ਜਾਂਚ ਅਤੇ ਅਦਾਲਤੀ ਕਾਰਵਾਈ ਤੋਂ ਬਾਅਦ ਹੀ ਨਿਕਲੇਗਾ।







- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK