Patiala Blue Drum : ਪਟਿਆਲਾ 'ਚ ਨੀਲੇ ਡਰੰਮ 'ਚ ਕੁੜੀ ਦੀ ਲਾਸ਼ ਦਾ ਖੁੱਲ੍ਹਿਆ ਭੇਤ, ਜਾਣੋ ਕਿਉਂ ਪ੍ਰੇਮੀ ਵਿਰਾਟ ਨੇ ਕੀਤਾ ਸੀ ਨੇਹਾ ਦਾ ਕਤਲ ?
Patiala Blue Drum : ਪਟਿਆਲਾ 'ਚ ਬੀਤੇ ਦਿਨੀ ਨੀਲੇ ਡਰੰਮ 'ਚ ਇੱਕ ਕੁੜੀ ਦੀ ਲਾਸ਼ ਮਿਲਣ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਨੇ ਮਾਮਲੇ ਨੂੰ ਹੱਲ ਕਰਦਿਆਂ ਕੁੜੀ ਨੇਹਾ ਦੀ ਪ੍ਰੇਮੀ ਵਿਰਾਟ ਨੂੰ ਕਤਲ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ।
ਸਾਰੇ ਮਾਮਲੇ 'ਤੇ ਪ੍ਰੈਸਵਾਰਤਾ ਕਰਦੇ ਹੋਏ ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ DCW ਪੁਲ ਦੇ ਕੋਲੋਂ ਨੀਲੇ ਡਰੱਮ ਦੇ ਵਿੱਚ ਇੱਕ ਕੁੜੀ ਦੀ ਲਾਸ਼ ਬਰਾਮਦ ਹੋਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਬੜੀ ਬਰੀਕੀ ਨਾਲ ਜਾਂਚ ਕੀਤੀ, ਜਿਸ ਵਿੱਚ ਸਾਹਮਣੇ ਆਇਆ ਕਿ ਨੇਹਾ ਨਾਮ ਦੀ ਲੜਕੀ ਜੋ ਕਿ ਗੋਪਾਲ ਕਲੋਨੀ ਦੀ ਰਹਿਣ ਵਾਲੀ ਸੀ, ਜਿਸ ਦਾ ਵਿਰਾਟ ਨਾਮ ਦੇ ਮੁੰਡੇ ਨਾਲ ਡੇਢ ਸਾਲ ਪਹਿਲਾਂ ਤੋਂ ਇਸ਼ਕ ਚੱਲ ਰਿਹਾ ਸੀ। ਨੇਹਾ ਵੱਲੋਂ ਲਗਾਤਾਰ ਵਿਰਾਟ ਨੂੰ ਵਿਆਹ ਕਰਾਉਣ ਲਈ ਦਬਾਅ ਪਾਇਆ ਜਾ ਰਿਹਾ ਸੀ।
ਐਸਪੀ ਚੀਮਾ ਨੇ ਦੱਸਿਆ ਕਿ ਜਿਵੇਂ ਘਟਨਾ ਵਾਪਰਦੀ ਹੈ, ਦੋਨੋਂ ਇਕੱਠੇ ਹੋਏ ਜਿੱਥੇ ਇੱਕ ਵਾਰ ਫਿਰ ਇਹਨਾਂ ਵਿੱਚ ਤਕਰਾਰਬਾਜ਼ੀ ਹੋਈ, ਜਿਸ ਤੋਂ ਬਾਅਦ ਵਿਰਾਟ ਨੇ ਨੇਹਾਂ ਦਾ ਗਲਾ ਘੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਤੋਂ ਬਾਅਦ ਉਸ ਨੇ ਇੱਕ ਨੀਲੇ ਡਰੰਮ ਦਾ ਪ੍ਰਬੰਧ ਕਰਕੇ ਨੇਹਾਂ ਦੀ ਲਾਸ਼ ਉਸ ਡਰੰਮ ਵਿੱਚ ਪਾ ਕੇ ਈ-ਰਿਕਸ਼ਾ ਰਾਹੀਂ ਪੁੱਲ ਦੇ ਕੋਲ ਪਏ ਕੂੜੇ ਨੇ ਢੇਰ ਦੇ ਉੱਤੇ ਸੁੱਟ ਕੇ ਫਰਾਰ ਹੋ ਗਿਆ ਸੀ।
- PTC NEWS