Tue, Dec 23, 2025
Whatsapp

ਜਦੋਂ ਪੁਲਿਸ ਨੇ ਮੰਡਪ 'ਚੋਂ ਹੀ ਚੁੱਕ ਲਏ ਲਾੜਾ ਤੇ ਲਾੜੀ, ਟੈਂਟ ਰਹਿ ਗਿਆ ਖੜਾ...ਜਾਣੋ ਪੂਰਾ ਮਾਮਲਾ

Reported by:  PTC News Desk  Edited by:  KRISHAN KUMAR SHARMA -- January 21st 2024 07:08 PM
ਜਦੋਂ ਪੁਲਿਸ ਨੇ ਮੰਡਪ 'ਚੋਂ ਹੀ ਚੁੱਕ ਲਏ ਲਾੜਾ ਤੇ ਲਾੜੀ, ਟੈਂਟ ਰਹਿ ਗਿਆ ਖੜਾ...ਜਾਣੋ ਪੂਰਾ ਮਾਮਲਾ

ਜਦੋਂ ਪੁਲਿਸ ਨੇ ਮੰਡਪ 'ਚੋਂ ਹੀ ਚੁੱਕ ਲਏ ਲਾੜਾ ਤੇ ਲਾੜੀ, ਟੈਂਟ ਰਹਿ ਗਿਆ ਖੜਾ...ਜਾਣੋ ਪੂਰਾ ਮਾਮਲਾ

ਪੀਟੀਸੀ ਨਿਊਜ਼ ਡੈਸਕ: ਅੰਮ੍ਰਿਤਸਰ 'ਚ ਵਿਆਹ ਦਾ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪੁਲਿਸ ਮੰਡਲ ਵਿਚੋਂ ਹੀ ਲਾੜਾ ਤੇ ਲਾੜੀ ਨੂੰ ਚੁੱਕ ਕੇ ਥਾਣੇ ਲੈ ਗਈ। ਮਾਮਲਾ ਕੁੱਝ ਇਸ ਤਰ੍ਹਾਂ ਹੈ ਕਿ ਸ਼ਹਿਰ ਦੇ ਮੋਹਕਮਪੁਰਾ ਮੁਹੱਲੇ ਵਿੱਚ ਇੱਕ ਅਪਾਹਜ਼ ਮੁੰਡੇ ਦਾ ਨਾਬਾਲਗ ਕੁੜੀ ਨਾਲ ਬਾਲ ਵਿਆਹ ਕੀਤਾ ਜਾ ਰਿਹਾ ਸੀ, ਜਿਸ ਬਾਰੇ ਜਿਵੇਂ ਹੀ ਸ਼ਹਿਰ ਦੇ ਇੱਕ ਐਨਜੀਓ ਨੂੰ ਪਤਾ ਲੱਗਿਆ ਤਾਂ ਉਸ ਨੇ ਪੁਲਿਸ ਨੂੰ ਨਾਲ ਲਿਜਾ ਕੇ ਇਸ ਬਾਲ ਵਿਆਹ ਨੂੰ ਰੋਕਿਆ।

ਕੁੜੀ ਤੇ ਮੁੰਡਾ ਦੋਵੇਂ ਰਿਸ਼ਤੇ ਵਿੱਚ ਹਨ ਭੈਣ-ਭਰਾ

ਜਾਣਕਾਰੀ ਅਨੁਸਾਰ ਜਿਸ ਕੁੜੀ ਦਾ ਕੀਤਾ ਜਾ ਰਿਹਾ ਸੀ, ਇੱਕ ਤਾਂ ਉਹ ਨਾਬਾਲਗ ਹੈ ਅਤੇ ਦੂਜਾ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਅਪਾਹਜ ਮੁੰਡੇ ਨਾਲ ਕੁੜੀ ਦਾ ਵਿਆਹ ਹੋ ਰਿਹਾ ਸੀ, ਉਹ ਰਿਸ਼ਤੇਦਾਰੀ ਵਿੱਚ ਉਸਦੀ ਭੂਆ ਦਾ ਮੁੰਡਾ ਹੈ। ਇਸ ਤਰ੍ਹਾਂ ਦੋਵੇਂ ਭੈਣ-ਭਰਾ ਦਾ ਵਿਆਹ ਕਰਵਾਇਆ ਜਾ ਰਿਹਾ ਸੀ।


ਭੂਆ ਧੱਕੇ ਨਾਲ ਕਰ ਰਹੀ ਸੀ 14 ਸਾਲਾ ਕੁੜੀ ਦਾ ਆਪਣੇ ਮੁੰਡੇ ਨਾਲ ਵਿਆਹ

ਵਿਆਹ ਲਈ ਡੋਲੀ ਵਾਲੀ ਗੱਡੀ ਪੂਰੀ ਤਰ੍ਹਾਂ ਫੁੱਲਾਂ ਨਾਲ ਤਿਆਰ ਸੀ ਅਤੇ ਟੈਂਟ ਵੀ ਲੱਗਿਆ ਹੋਇਆ ਸੀ। ਪਰ ਵਿਆਹ ਬਾਰੇ ਜਿਵੇਂ ਹੀ ਬਾਲ ਵਿਕਾਸ ਵਿਭਾਗ ਤੇ ਚਾਈਲਡ ਵੂਮੈਨ ਵੈਲਫੇਅਰ ਸੁਸਾਇਟੀ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਮੌਕੇ 'ਤੇ ਜਾ ਕੇ ਵਿਆਹ ਰੁਕਵਾਇਆ। ਅਧਿਕਾਰੀਆਂ ਨੇ ਦੱਸਿਆ ਕਿ 14 ਸਾਲਾ ਕੁੜੀ 10 ਮਹੀਨਿਆਂ ਤੋਂ ਆਪਣੀ ਭੂਆ ਕੋਲ ਰਹਿੰਦੀ ਸੀ ਅਤੇ ਕੁੜੀ ਦੀ ਭੂਆ ਹੀ ਆਪਣੇ 21 ਸਾਲ ਦੇ ਅਪਾਹਜ ਮੁੰਡੇ ਨਾਲ ਕੁੜੀ ਦਾ ਧੱਕੇ ਨਾਲ ਵਿਆਹ ਕਰਵਾ ਰਹੀ ਸੀ। ਪਰ ਉਨ੍ਹਾਂ ਨੇ ਮੌਕੇ 'ਤੇ ਪੁਲਿਸ ਦੀ ਮਦਦ ਨਾਲ ਪਹੁੰਚ ਕੇ ਵਿਆਹ ਨੂੰ ਰੋਕਿਆ ਅਤੇ ਕੁੜੀ ਨਾਲ ਧੱਕਾ ਹੋਣ ਤੋਂ ਬਚਾਇਆ ਹੈ।

ਮੌਕੇ 'ਤੇ ਪਹੁੰਚ ਕੇ ਜਦੋਂ ਅਧਿਕਾਰੀਆਂ ਨੇ ਵਿਆਹ ਰੋਕਿਆ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਇਸਦਾ ਵਿਰੋਧ ਵੀ ਕੀਤਾ ਗਿਆ। ਪਰ ਪੁਲਿਸ ਅਧਿਕਾਰੀ ਜਦੋਂ ਲਾੜਾ ਤੇ ਲਾੜੀ ਨੂੰ ਚੁੱਕ ਕੇ ਥਾਣੇ ਲੈ ਗਏ ਤਾਂ ਪਰਿਵਾਰਕ ਮੈਂਬਰ ਮਾਫੀ ਮੰਗਣ ਲੱਗ ਗਏ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਹ ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ ਇਹ ਵਿਆਹ ਕਰਵਾ ਰਹੇ ਸਨ, ਕਿਉਂਕਿ ਕੁੜੀ, ਅਪਾਹਜ ਮੁੰਡੇ ਦਾ ਚੰਗੀ ਤਰ੍ਹਾਂ ਧਿਆਨ ਰੱਖ ਰਹੀ ਸੀ ਅਤੇ ਕਈ ਮਹੀਨਿਆਂ ਤੋਂ ਇਥੇ ਭੂਆ ਕੋਲ ਰਹਿ ਰਹੀ ਸੀ। ਹਾਲਾਂਕਿ ਪੁਲਿਸ ਵੱਲੋਂ ਬਾਲ ਵਿਆਹ ਦਾ ਮਾਮਲਾ ਹੋਣ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਕਾਰਵਾਈ ਬਾਰੇ ਕਿਹਾ ਜਾ ਰਿਹਾ ਹੈ।

ਇਹ ਵੀ ਪੜ੍ਹੋ: 

- Ram Mandir: ਰਜਨੀਕਾਂਤ ਤੋਂ ਲੈ ਕੇ ਕੰਗਨਾ ਰਣੌਤ ਤੱਕ ਬਾਲੀਵੁੱਡ ਪਹੁੰਚਿਆ ਅਯੁੱਧਿਆ

- ਮੁਸਲਿਮ ਯੁਵਕ ਨੇ ਮਕਬੂਜ਼ਾ ਕਸ਼ਮੀਰ ਤੋਂ ਬਰਤਾਨੀਆ ਰਾਹੀਂ ਅਯੁੱਧਿਆ ਲਈ ਭੇਜਿਆ ਪਵਿੱਤਰ ਜਲ

- 500 ਰੁਪਏ ਦੇ ਨੋਟ 'ਤੇ ਨਜ਼ਰ ਆਵੇਗੀ ਰਾਮ ਜੀ ਤੇ ਰਾਮ ਮੰਦਿਰ ਦੀ ਤਸਵੀਰ? ਜਾਣੋ ਸੱਚ

- ਬਟਰ ਚਿਕਨ ਅਤੇ ਦਾਲ ਮੱਖਣੀ ਦੀ ਖੋਜ ਕਿਸਨੇ ਕੀਤੀ? 2 ਵੱਡੇ ਰੈਸਟੋਰੈਂਟ ਪਹੁੰਚੇ ਹਾਈਕੋਰਟ

-

Top News view more...

Latest News view more...

PTC NETWORK
PTC NETWORK