Sat, Sep 26, 2026
Whatsapp

Ram Mandir: ਰਜਨੀਕਾਂਤ ਤੋਂ ਲੈ ਕੇ ਕੰਗਨਾ ਰਣੌਤ ਤੱਕ ਬਾਲੀਵੁੱਡ ਪਹੁੰਚਿਆ ਅਯੁੱਧਿਆ

Reported by:  PTC News Desk  Edited by:  KRISHAN KUMAR SHARMA -- January 21st 2024 02:05 PM
Ram Mandir: ਰਜਨੀਕਾਂਤ ਤੋਂ ਲੈ ਕੇ ਕੰਗਨਾ ਰਣੌਤ ਤੱਕ ਬਾਲੀਵੁੱਡ ਪਹੁੰਚਿਆ ਅਯੁੱਧਿਆ

Ram Mandir: ਰਜਨੀਕਾਂਤ ਤੋਂ ਲੈ ਕੇ ਕੰਗਨਾ ਰਣੌਤ ਤੱਕ ਬਾਲੀਵੁੱਡ ਪਹੁੰਚਿਆ ਅਯੁੱਧਿਆ

ਰਾਮ ਮੰਦਰ ਦੇ 22 ਜਨਵਰੀ ਨੂੰ ਉਦਘਾਟਨ ਲਈ ਕੁੱਝ ਹੀ ਘੰਟੇ ਬਾਕੀ ਹਨ ਅਤੇ ਹਰ ਰਾਮ ਭਗਤ ਅਯੁੱਧਿਆ ਪਹੁੰਚ ਰਿਹਾ ਹੈ। ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਬਾਲੀਵੁੱਡ ਵੀ ਰਾਮ ਨਾਮ ਵਿੱਚ ਰੰਗਿਆ ਵਿਖਾਈ ਦੇ ਰਿਹਾ ਹੈ। ਅਯੁੱਧਿਆ ਲਈ ਜਿਥੇ ਹੋਰ ਸ਼ਖਸੀਅਤਾਂ ਪਹੁੰਚ ਰਹੀਆਂ ਹਨ, ਉਥੇ ਹੀ ਦਿੱਗਜ਼ ਦੱਖਣ ਅਤੇ ਬਾਲੀਵੁੱਡ ਅਦਾਕਾਰ ਰਜਨੀਕਾਂਤ ਤੋਂ ਲੈ ਕੇ ਕੰਗਨਾ ਰਣੌਤ ਤੱਕ ਸ਼ਖਸੀਅਤਾਂ ਅਯੁੱਧਿਆ ਪਹੁੰਚ ਰਹੀਆਂ ਹਨ ਅਤੇ ਕਈ ਪਹੁੰਚਣ ਲਈ ਰਵਾਨਾ ਹੋ ਗਏ ਹਨ।

ਅਯੁੱਧਿਆ ਲਈ ਰਜਨੀਕਾਂਤ ਅਤੇ ਅਦਾਕਾਰ ਧਨੁਸ਼ ਚੇਨਈ ਹਵਾਈ ਅੱਡੇ ਤੋਂ ਰਾਮ ਮੰਦਰ ਦੇ ਉਦਘਾਟਨ ਲਈ ਜਹਾਜ਼ ਰਾਹੀਂ ਰਵਾਨਾ ਹੋਏ। ਜਦਕਿ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ, ਅਨੁਪਮ ਖੇਰ ਅਤੇ ਸਿੰਗਰ ਅਨੂ ਮਲਿੱਕ ਪਹੁੰਚ ਚੁੱਕੇ ਹਨ। ਅਦਾਕਾਰਾ ਕੰਗਨਾ ਰਣੌਤ ਨੇ ਇਸ ਦੌਰਾਨ ਅਯੁੱਧਿਆ ਵਿੱਚ ਸਫਾਈ ਮੁਹਿੰਮ ਵਿੱਚ ਵੀ ਭਾਗ ਲਿਆ।

ਅਦਾਕਾਰਾ ਨੇ ਇਸ ਮੌਕੇ ਕਿਹਾ, ''ਅਯੁੱਧਿਆ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ। ਵੱਖ-ਵੱਖ ਥਾਵਾਂ 'ਤੇ ਭਜਨ ਅਤੇ ਯੱਗ ਕਰਵਾਏ ਜਾ ਰਹੇ ਹਨ। ਇੰਝ ਲੱਗਦਾ ਹੈ ਜਿਵੇਂ ਅਸੀਂ 'ਦੇਵ ਲੋਕ' 'ਚ ਪਹੁੰਚ ਗਏ ਹਾਂ... ਅਸੀਂ ਉਨ੍ਹਾਂ ਬਾਰੇ ਕੁਝ ਨਹੀਂ ਕਹਿ ਸਕਦੇ ਜੋ ਨਹੀਂ ਆਉਣਾ ਚਾਹੁੰਦੇ... ਇਸ ਸਮੇਂ ਅਯੁੱਧਿਆ 'ਚ ਆ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ...''

ਅਨੂ ਮਲਿਕ ਨੂੰ ਲਖਨਊ ਹਵਾਈ ਅੱਡੇ 'ਤੇ ਦੇਖਿਆ ਗਿਆ। ਇਸ ਮੌਕੇ ਅਨੁ ਮਲਿਕ ਨੇ ਕਿਹਾ, ''ਮੈਂ ਅਯੁੱਧਿਆ ਜਾ ਰਿਹਾ ਹਾਂ। ਇਹ ਇੱਕ ਅਦਭੁਤ ਅਹਿਸਾਸ ਹੈ ਅਤੇ ਮੈਂ ਬਹੁਤ ਭਾਵੁਕ ਹਾਂ। ਇਹ ਇੱਕ ਵੱਡਾ ਮੌਕਾ ਹੈ। ਅਸੀਂ ਰਾਮ ਮੰਦਿਰ 'ਚ ਪ੍ਰਾਰਥਨਾ ਕਰਾਂਗੇ...'

ਅਭਿਨੇਤਾ ਅਨੁਪਮ ਖੇਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਅਯੁੱਧਿਆ ਮਹਾਰਾਸ਼ਟਰ ਦੇ ਮੁੰਬਈ ਹਵਾਈ ਅੱਡੇ ਤੋਂ ਰਵਾਨਾ ਹੋਏ। ਉਨ੍ਹਾਂ ਕਿਹਾ ਕਿ, "ਇਹ ਬਹੁਤ ਵਧੀਆ ਅਹਿਸਾਸ ਹੈ। ਅਸੀਂ ਸਾਰਿਆਂ ਨੇ ਇਸ ਦਿਨ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਹੈ। ਜੈ ਸ਼੍ਰੀ ਰਾਮ..."

-

Electrical Saftey authority
Chandigarh Group of Colleges
  • Tags

Top News view more...

Latest News view more...

PTC NETWORK
PTC NETWORK