Wed, Apr 8, 2026
Whatsapp

ਜੰਗਬੰਦੀ ਤੋਂ ਬਾਅਦ ਟਰੰਪ ਦਾ ਨਵਾਂ ਐਲਾਨ, 'Iran ਨੂੰ ਹਥਿਆਰ ਦੇਣ ਵਾਲੇ ਦੇਸ਼ਾਂ ਲੱਗੇਗਾ 50 ਫ਼ੀਸਦੀ ਟੈਰਿਫ਼'

Trump Tarrif News : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਇੱਕ ਸਖ਼ਤ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਈਰਾਨ ਨੂੰ ਫੌਜੀ ਹਥਿਆਰ ਸਪਲਾਈ ਕਰਨ ਵਾਲੇ ਕਿਸੇ ਵੀ ਦੇਸ਼ 'ਤੇ ਤੁਰੰਤ 50% ਟੈਰਿਫ ਲਗਾਇਆ ਜਾਵੇਗਾ।

Reported by:  PTC News Desk  Edited by:  KRISHAN KUMAR SHARMA -- April 08th 2026 08:13 PM -- Updated: April 08th 2026 08:34 PM
ਜੰਗਬੰਦੀ ਤੋਂ ਬਾਅਦ ਟਰੰਪ ਦਾ ਨਵਾਂ ਐਲਾਨ, 'Iran ਨੂੰ ਹਥਿਆਰ ਦੇਣ ਵਾਲੇ ਦੇਸ਼ਾਂ ਲੱਗੇਗਾ 50 ਫ਼ੀਸਦੀ ਟੈਰਿਫ਼'

ਜੰਗਬੰਦੀ ਤੋਂ ਬਾਅਦ ਟਰੰਪ ਦਾ ਨਵਾਂ ਐਲਾਨ, 'Iran ਨੂੰ ਹਥਿਆਰ ਦੇਣ ਵਾਲੇ ਦੇਸ਼ਾਂ ਲੱਗੇਗਾ 50 ਫ਼ੀਸਦੀ ਟੈਰਿਫ਼'

Donald Trump Tarrif News : ਅਮਰੀਕਾ ਅਤੇ ਈਰਾਨ ਵਿਚਕਾਰ ਜੰਗਬੰਦੀ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਕਾਰ ਸ਼ਬਦੀ ਜੰਗ ਰੁਕਣ ਦੇ ਕੋਈ ਸੰਕੇਤ ਨਹੀਂ ਮਿਲ ਰਹੇ ਹਨ। ਦਾਅਵਿਆਂ ਅਤੇ ਜਵਾਬੀ ਦਾਅਵਿਆਂ ਦਾ ਸਿਲਸਿਲਾ ਜਾਰੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਨੇ ਬੁੱਧਵਾਰ ਨੂੰ ਇੱਕ ਸਖ਼ਤ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਈਰਾਨ ਨੂੰ ਫੌਜੀ ਹਥਿਆਰ ਸਪਲਾਈ ਕਰਨ ਵਾਲੇ ਕਿਸੇ ਵੀ ਦੇਸ਼ 'ਤੇ ਤੁਰੰਤ 50% ਟੈਰਿਫ ਲਗਾਇਆ ਜਾਵੇਗਾ।

ਟਰੰਪ ਨੇ ਕਿਹਾ ਕਿ ਈਰਾਨ ਨੂੰ ਹਥਿਆਰ ਵੇਚਣ (Weapon Supply) ਜਾਂ ਸਪਲਾਈ ਕਰਨ ਵਾਲਾ ਕੋਈ ਵੀ ਦੇਸ਼ ਅਮਰੀਕਾ ਨੂੰ ਨਿਰਯਾਤ ਕੀਤੇ ਜਾਣ ਵਾਲੇ ਸਾਰੇ ਸਮਾਨ 'ਤੇ ਤੁਰੰਤ 50% ਟੈਰਿਫ ਲਗਾਏਗਾ। ਇਸ ਵਿੱਚ ਕੋਈ ਛੋਟ ਨਹੀਂ ਦਿੱਤੀ ਜਾਵੇਗੀ।


ਇਸ ਤੋਂ ਪਹਿਲਾਂ ਬੁੱਧਵਾਰ ਨੂੰ ਟਰੰਪ ਨੇ ਕਿਹਾ ਸੀ ਕਿ ਅਮਰੀਕਾ, ਈਰਾਨ ਨਾਲ ਮਿਲ ਕੇ ਆਪਣੇ ਅਮੀਰ ਯੂਰੇਨੀਅਮ ਨੂੰ "ਖੋਦ ਕੇ ਕੱਢਣ" ਲਈ ਕੰਮ ਕਰੇਗਾ, ਜੋ ਪਿਛਲੀ ਗਰਮੀਆਂ ਵਿੱਚ ਸੰਯੁਕਤ ਅਮਰੀਕੀ-ਇਜ਼ਰਾਈਲੀ ਹਮਲਿਆਂ ਦੌਰਾਨ ਦੱਬਿਆ ਗਿਆ ਸੀ। ਹਾਲਾਂਕਿ, ਈਰਾਨ ਨੇ ਅਜੇ ਤੱਕ ਇਸਦੀ ਪੁਸ਼ਟੀ ਨਹੀਂ ਕੀਤੀ ਹੈ।

ਕਲਿੱਕ ਕਰਕੇ ਇਹ ਵੀ ਪੜ੍ਹੋ...ਅਮਰੀਕਾ ਨੇ ਈਰਾਨ ਦੀ ਕਿਹੜੀਆਂ 10 ਸ਼ਰਤਾਂ ਮੰਨੀਆਂ, ਜਾਣੋ ਕਦੋਂ ਹੈ ਅਗਲੀ ਮੀਟਿੰਗ

ਟਰੰਪ ਨੇ ਕਿਹਾ ਸੀ ਕਿ ਜੇਕਰ ਅਮਰੀਕਾ, ਈਰਾਨ ਨਾਲ ਸਮਝੌਤਾ ਕਰਦਾ ਹੈ, ਤਾਂ ਉਹ ਜ਼ਮੀਨਦੋਜ਼ ਦੱਬੀ ਹੋਈ ਸਮੱਗਰੀ ਨੂੰ ਵਾਪਸ ਲਿਆਵੇਗਾ ਅਤੇ ਇਹ ਇੱਕ ਵੱਡੀ ਕਾਰਵਾਈ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਸੀ ਕਿ ਉਹ ਈਰਾਨ ਨਾਲ ਟੈਰਿਫ ਅਤੇ ਪਾਬੰਦੀਆਂ ਤੋਂ ਰਾਹਤ ਬਾਰੇ ਗੱਲਬਾਤ ਕਰ ਰਹੇ ਹਨ।

ਦੱਸ ਦੇਈਏ ਕਿ ਅਮਰੀਕਾ ਅਤੇ ਈਰਾਨ ਵਿਚਕਾਰ 39 ਦਿਨਾਂ ਦੀ ਜੰਗ ਤੋਂ ਬਾਅਦ, ਦੋ ਹਫ਼ਤਿਆਂ ਲਈ ਜੰਗਬੰਦੀ ਲਾਗੂ ਹੋ ਗਈ ਹੈ। ਜੰਗਬੰਦੀ ਦਾ ਐਲਾਨ ਕਰਦੇ ਹੋਏ, ਅਮਰੀਕੀ ਰਾਸ਼ਟਰਪਤੀ ਨੇ ਇਸਨੂੰ 'ਵਿਸ਼ਵ ਸ਼ਾਂਤੀ ਲਈ ਵੱਡਾ ਦਿਨ' ਕਿਹਾ। ਗੱਲਬਾਤ ਵਿੱਚ ਵਿਚੋਲਗੀ ਕਰ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਬੁੱਧਵਾਰ ਸਵੇਰੇ ਕਿਹਾ ਕਿ ਜੰਗਬੰਦੀ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਸ ਐਲਾਨ ਤੋਂ ਕੁਝ ਘੰਟੇ ਪਹਿਲਾਂ ਹੀ ਟਰੰਪ ਨੇ ਧਮਕੀ ਦਿੱਤੀ ਸੀ ਕਿ ਜੇਕਰ ਈਰਾਨ ਨੇ ਹੋਰਮੁਜ਼ ਜਲਡਮਰੂ ਨੂੰ ਨਹੀਂ ਖੋਲ੍ਹਿਆ, ਤਾਂ 'ਇੱਕ ਪੂਰੀ ਸਭਿਅਤਾ ਅੱਜ ਰਾਤ ਖਤਮ ਹੋ ਜਾਵੇਗੀ'।

- PTC NEWS

Top News view more...

Latest News view more...

PTC NETWORK
PTC NETWORK