Tue, Mar 10, 2026
Whatsapp

ਪ੍ਰਧਾਨ ਮੰਤਰੀ ਮੋਦੀ, CM ਭਗਵੰਤ ਮਾਨ ਸਣੇ ਕਈ ਨੇਤਾਵਾਂ ਨੇ ਮਹਾਂਸ਼ਿਵਰਾਤਰੀ ਦੀਆਂ ਦਿੱਤੀਆਂ ਵਧਾਈਆਂ

ਦੇਸ਼ ਭਰ ਵਿੱਚ ਭਗਵਾਨ ਸ਼ਿਵ ਜੀ ਅਤੇ ਮਾਤਾ ਪਾਰਵਤੀ ਜੀ ਦੇ ਵਿਆਹ ਦਾ ਤਿਉਹਾਰ ਮਹਾਂਸ਼ਿਵਰਾਤਰੀ ਮਨਾਇਆ ਜਾ ਰਿਹਾ ਹੈ। ਕਾਸ਼ੀ, ਮਹਾਕਾਲ, ਹਰਿਦੁਆਰ, ਓਮਕਾਰੇਸ਼ਵਰ, ਸੋਮਨਾਥ ਸਮੇਤ ਸਾਰੇ ਜਯੋਤਿਰਲਿੰਗਾਂ ਅਤੇ ਵੱਡੇ ਸ਼ਿਵ ਮੰਦਿਰਾਂ ਵਿੱਚ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਹੋਇਆ ਹੈ।

Reported by:  PTC News Desk  Edited by:  Aarti -- February 18th 2023 10:45 AM
ਪ੍ਰਧਾਨ ਮੰਤਰੀ ਮੋਦੀ, CM ਭਗਵੰਤ ਮਾਨ ਸਣੇ ਕਈ ਨੇਤਾਵਾਂ ਨੇ ਮਹਾਂਸ਼ਿਵਰਾਤਰੀ ਦੀਆਂ ਦਿੱਤੀਆਂ ਵਧਾਈਆਂ

ਪ੍ਰਧਾਨ ਮੰਤਰੀ ਮੋਦੀ, CM ਭਗਵੰਤ ਮਾਨ ਸਣੇ ਕਈ ਨੇਤਾਵਾਂ ਨੇ ਮਹਾਂਸ਼ਿਵਰਾਤਰੀ ਦੀਆਂ ਦਿੱਤੀਆਂ ਵਧਾਈਆਂ

Mahashivratri 2023: ਦੇਸ਼ ਭਰ ਵਿੱਚ ਭਗਵਾਨ ਸ਼ਿਵ ਜੀ ਅਤੇ ਮਾਤਾ ਪਾਰਵਤੀ ਜੀ ਦੇ ਵਿਆਹ ਦਾ ਤਿਉਹਾਰ ਮਹਾਂਸ਼ਿਵਰਾਤਰੀ ਮਨਾਇਆ ਜਾ ਰਿਹਾ ਹੈ। ਕਾਸ਼ੀ, ਮਹਾਕਾਲ, ਹਰਿਦੁਆਰ, ਓਮਕਾਰੇਸ਼ਵਰ, ਸੋਮਨਾਥ ਸਮੇਤ ਸਾਰੇ ਜਯੋਤਿਰਲਿੰਗਾਂ ਅਤੇ ਵੱਡੇ ਸ਼ਿਵ ਮੰਦਿਰਾਂ ਵਿੱਚ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਹੋਇਆ ਹੈ। ਪੰਜਾਬ ਦੇ ਜ਼ਿਲ੍ਹਿਆਂ ’ਚ ਵੱਖ-ਵੱਖ ਮੰਦਿਰਾਂ ’ਚ ਵੀ ਮਹਾਂਸ਼ਿਵਰਾਤਰੀ ਮੌਕੇ ਰੌਣਕਾਂ ਲੱਗੀਆਂ ਹੋਈਆਂ ਹਨ। 

ਉੱਥੇ ਹੀ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਕਈ ਹੋਰ ਸਿਆਸੀ ਆਗੂਆਂ ਨੇ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਮਹਾਸ਼ਿਵਰਾਤਰੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਸਾਰੇ ਦੇਸ਼ਵਾਸੀਆਂ ਨੂੰ ਮਹਾਂਸ਼ਿਵਰਾਤਰੀ ਦੀਆਂ ਸ਼ੁਭਕਾਮਨਾਵਾਂ। ਹਰ ਹਰ ਮਹਾਦੇਵ। 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਭਗਵਾਨ ਸ਼ਿਵ ਜੀ ਸਾਰਿਆਂ ‘ਤੇ ਆਪਣੀ ਕਿਰਪਾ ਬਣਾਈ ਰੱਖਣ। ਸਭਨਾਂ ਦੇ ਘਰ ਖੁਸ਼ੀਆਂ-ਖੇੜੇ ਬਣੇ ਰਹਿਣ। 

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦੇ ਹੋਏ ਕਿਹਾ ਕਿ ਆਪ ਸਭ ਨੂੰ ਮਹਾਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ। ਭਗਵਾਨ ਸ਼ਿਵ ਤੁਹਾਨੂੰ ਅਤੇ ਤੁਹਾਡੇ ਪਰਿਵਾਰ 'ਤੇ ਆਪਣੀਆਂ ਮਿਹਰਬਾਨੀਆਂ ਬਖਸ਼ਿਸ਼ ਕਰਨ। 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦੇ ਹੋਏ ਕਿਹਾ ਕਿ ਤੁਹਾਡੇ ਜੀਵਨ ’ਚ ਸਕਾਰਾਤਮਕਤਾ ਲਿਆਉਣ ਦੇ ਲਈ ਭਗਵਾਨ ਸ਼ਿਵ ਦੀ ਦਿਵਿੱਅ ਊਰਜਾ ਹਮੇਸ਼ਾ ਬਣੀ ਰਹੇ। ਤੁਹਾਡੀ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।  

ਇਹ ਵੀ ਪੜ੍ਹੋ: ਸਿੱਖ ਸ਼ਰਧਾਲੂਆਂ ਲਈ ਰੇਲਵੇ ਵੱਲੋਂ ਚਲਾਈ ਜਾਵੇਗੀ ਵਿਸ਼ੇਸ਼ ਟ੍ਰੇਨ

- PTC NEWS

Top News view more...

Latest News view more...

PTC NETWORK
PTC NETWORK