PM Modi Mann Ki Baat : PM ਮੋਦੀ ਥੋੜ੍ਹੀ ਦੇਰ 'ਚ ਕਰਨਗੇ 'ਮਨ ਕੀ ਬਾਤ', ਆਪ੍ਰੇਸ਼ਨ ਸਿੰਦੂਰ ਬਾਰੇ ਕਰ ਸਕਦੇ ਹਨ ਗੱਲ
PM Modi Mann Ki Baat : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਆਪਣੇ ਰੇਡੀਓ ਸ਼ੋਅ 'ਮਨ ਕੀ ਬਾਤ' ਰਾਹੀਂ ਲੋਕਾਂ ਨੂੰ ਸੰਬੋਧਨ ਕਰਨਗੇ। ਪ੍ਰੋਗਰਾਮ ਦਾ 122ਵਾਂ ਐਪੀਸੋਡ ਅੱਜ ਟੈਲੀਕਾਸਟ ਕੀਤਾ ਜਾਵੇਗਾ। ਇਸ ਦੌਰਾਨ ਪੀਐਮ ਮੋਦੀ ਆਪ੍ਰੇਸ਼ਨ ਸਿੰਦੂਰ, ਭਾਰਤੀ ਫੌਜ ਦੀ ਬਹਾਦਰੀ ਅਤੇ ਪਾਕਿਸਤਾਨ ਦੇ ਝੂਠ ਬਾਰੇ ਗੱਲ ਕਰ ਸਕਦੇ ਹਨ। ਉਹ ਵੱਖ-ਵੱਖ ਦੇਸ਼ਾਂ ਵਿੱਚ ਭੇਜੇ ਗਏ ਭਾਰਤੀ ਵਫ਼ਦਾਂ ਬਾਰੇ ਨਵੇਂ ਅਪਡੇਟ ਵੀ ਦੇ ਸਕਦੇ ਹਨ। ਹਰ ਵਾਰ ਵਾਂਗ ਉਹ 'ਇੱਕ ਪੇਡ ਮਾਂ ਦੇ ਨਾਮ' ਮੁਹਿੰਮ ਬਾਰੇ ਵੀ ਗੱਲ ਕਰ ਸਕਦੇ ਹਨ।
3 ਅਕਤੂਬਰ 2014 ਨੂੰ ਹੋਈ ਸੀ ਸ਼ੁਰੂਆਤ
ਇਹ ਪ੍ਰੋਗਰਾਮ 3 ਅਕਤੂਬਰ 2014 ਨੂੰ ਸ਼ੁਰੂ ਕੀਤਾ ਗਿਆ ਸੀ। ਇਹ 22 ਭਾਰਤੀ ਭਾਸ਼ਾਵਾਂ ਅਤੇ 29 ਉਪਭਾਸ਼ਾਵਾਂ ਦੇ ਨਾਲ-ਨਾਲ 11 ਵਿਦੇਸ਼ੀ ਭਾਸ਼ਾਵਾਂ ਵਿੱਚ ਪ੍ਰਸਾਰਿਤ ਹੁੰਦਾ ਹੈ, ਜਿਨ੍ਹਾਂ ਵਿੱਚ ਫ੍ਰੈਂਚ, ਚੀਨੀ, ਇੰਡੋਨੇਸ਼ੀਆਈ, ਤਿੱਬਤੀ, ਬਰਮੀ, ਬਲੂਚੀ, ਅਰਬੀ, ਪਸ਼ਤੂ, ਫਾਰਸੀ, ਦਾਰੀ ਅਤੇ ਸਵਾਹਿਲੀ ਸ਼ਾਮਲ ਹਨ। 'ਮਨ ਕੀ ਬਾਤ' ਪ੍ਰੋਗਰਾਮ ਆਲ ਇੰਡੀਆ ਰੇਡੀਓ ਦੇ 500 ਤੋਂ ਵੱਧ ਕੇਂਦਰਾਂ ਦੁਆਰਾ ਪ੍ਰਸਾਰਿਤ ਕੀਤਾ ਜਾਂਦਾ ਹੈ।
- PTC NEWS