Punjab and Haryana Water Dispute : ਭਾਖੜਾ ਡੈਮ ਤੋਂ ਹਰਿਆਣਾ ਨੂੰ ਛੱਡਿਆ ਪਾਣੀ, ਕੀ ਸੁਲਝ ਗਿਆ ਹੈ ਪੰਜਾਬ ਤੇ ਹਰਿਆਣਾ ਦਾ ਪਾਣੀ ਵਿਵਾਦ ?
Punjab and Haryana Water Dispute : ਪੰਜਾਬ ਅਤੇ ਹਰਿਆਣਾ ਵਿਚਾਲੇ ਚੱਲ ਰਹੇ ਪਾਣੀ ਵਿਵਾਦ ਵਿਚਾਲੇ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਨੇ ਬੁੱਧਵਾਰ ਨੂੰ ਭਾਖੜਾ ਨੰਗਲ ਡੈਮ ਤੋਂ ਹਰਿਆਣਾ ਲਈ ਪਾਣੀ ਛੱਡ ਦਿੱਤਾ ਹੈ।
ਨੰਗਲ ਡੈਮ ਪਹੁੰਚੇ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਹੁਣ ਆਪਣੇ ਹਿੱਸੇ ਦਾ ਪਾਣੀ ਖੂਦ ਵਰਤੇਗਾ। ਹਰਿਆਣਾ ਨੇ ਪਹਿਲਾਂ ਹੀ ਲੋੜ ਤੋਂ ਵੱਧ ਪਾਣੀ ਦੀ ਵਰਤੋਂ ਕੀਤੀ ਹੈ। ਪੂਰੇ ਦੇਸ਼ ਨੂੰ ਅਨਾਜ ਪੰਜਾਬ ਤੋਂ ਚਾਹੀਦਾ ਹੈ। ਜੇਕਰ ਦੇਸ਼ ਨੂੰ ਅਨਾਜ ਚਾਹੀਦਾ ਹੈ ਤਾਂ ਸਾਨੂੰ ਸਾਡਾ ਪਾਣੀ ਚਾਹੀਦਾ ਹੈ।
ਖੈਰ ਉੱਥੇ ਹੀ ਜੇਕਰ ਭਾਖੜਾ ਡੈਮ ਦੇ ਪਿੱਛੇ ਗੋਬਿੰਦ ਸਾਗਰ ਝੀਲ ਦੇ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਭਾਖੜਾ ਡੈਮ ਦਾ ਲੈਵਲ 1550।52 ਇਨਫਲੋ 19861, ਆਊਟ ਫਲੋ 20086 ਨੰਗਲ ਡੈਮ ਤੋਂ ਇਸ ਸਮੇਂ ਨੰਗਲ ਹਾਈਡਲ ਨਹਿਰ ਵਿੱਚ 9200 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜਦਕਿ ਨੰਗਲ ਡੈਮ ਤੋਂ ਆਨੰਦਪੁਰ ਹਾਈਡਲ ਨਹਿਰ ਵਿੱਚ 10150 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਤਰ੍ਹਾਂ ਸਤਲੁਜ ਦਰਿਆ ਦੀ ਗੱਲ ਕੀਤੀ ਜਾਵੇ ਤਾਂ ਸਤਲੁਜ ਦਰਿਆ ਦੇ ਵਿੱਚ 650 ਕਿਊਸਿਕ ਪਾਣੀ ਇਸ ਸਮੇਂ ਬੀਬੀਐਮਬੀ ਵੱਲੋਂ ਛੱਡਿਆ ਜਾ ਰਿਹਾ ਹੈ।
ਪਾਣੀ ਵਿਵਾਦ 'ਤੇ ਹੁਣ ਤੱਕ ਕੀ-ਕੀ ਹੋਇਆ ?
ਇਹ ਵੀ ਪੜ੍ਹੋ : Ludhiana Bomb Threat : ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ RDX ਨਾਲ ਉਡਾਉਣ ਦੀ ਮਿਲੀ ਧਮਕੀ , ਮੌਕੇ 'ਤੇ ਪਹੁੰਚੀਆਂ ਬੰਬ ਜਾਂਚ ਟੀਮਾਂ
- PTC NEWS