Wed, May 15, 2024
Whatsapp

Sadak Surakhya Force: ਸੜਕ ਸੁਰੱਖਿਆ ਫੋਰਸ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ, ਜਾਣੋ ਪੂਰੀ ਜਾਣਕਾਰੀ

Written by  Aarti -- January 27th 2024 02:04 PM
Sadak Surakhya Force: ਸੜਕ ਸੁਰੱਖਿਆ ਫੋਰਸ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ, ਜਾਣੋ ਪੂਰੀ ਜਾਣਕਾਰੀ

Sadak Surakhya Force: ਸੜਕ ਸੁਰੱਖਿਆ ਫੋਰਸ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ, ਜਾਣੋ ਪੂਰੀ ਜਾਣਕਾਰੀ

Sadak Suraksha Force: ਪੰਜਾਬ ਸੜਕ ਸੁਰੱਖਿਆ ਫੋਰਸ ਵਾਲਾ ਪਹਿਲਾਂ ਸੂਬਾ ਬਣ ਗਿਆ ਹੈ। ਦੱਸ ਦਈਏ ਕਿ ਜਲੰਧਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ। ਨਾਲ ਹੀ ਇਸ ਸਬੰਧੀ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ। 

ਦੱਸ ਦਈਏ ਕਿ ਇਸ ਫੋਰਸ ਵੱਲੋਂ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕੀਤੀ ਜਾਵੇਗੀ। 112 ਨੰਬਰ ’ਤੇ ਕਾਲ ਕਰਕੇ ਸੜਕ ਸੁਰੱਖਿਆ ਫੋਰਸ ਦੀ ਮਦਦ ਲਈ ਜਾ ਸਕੇਗੀ। ਪੁਲਿਸ ਫੋਰਸ 144 ਵਾਹਨ ਤੇ 5000 ਮੁਲਾਜ਼ਮ ਤੈਨਾਤ ਰਹਿਣਗੇ। ਹਰ 30 ਕਿਲੋਮੀਟਰ ਦੇ ਦਾਇਰ ’ਚ ਸੜਕ ਸੁਰੱਖਿਆ ਫੋਰਸ ਦੀ ਗੱਡੀ ਹੋਵੇਗੀ। 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਪੰਜਾਬ ਲਈ ਇੱਕ ਇਤਿਹਾਸਕ ਦਿਨ ਹੈ ਕਿਉਂਕਿ ਇਹ ਸੜਕ ਸੁਰੱਖਿਆ ਬਲ ਬਣਾਉਣ ਵਾਲਾ ਪਹਿਲਾ ਸੂਬਾ ਹੋਵੇਗਾ - ਸੜਕ ਸੁਰੱਖਿਆ ਫੋਰਸ। ਅੱਜ 117 ਵਾਹਨ ਲਾਂਚ ਕੀਤੇ ਗਏ ਹਨ। ਮੈਨੂੰ ਉਮੀਦ ਹੈ ਕਿ ਅਸੀਂ ਪੰਜਾਬ ਵਿੱਚ ਸੜਕਾਂ ਨੂੰ ਸੁਰੱਖਿਅਤ ਬਣਾ ਸਕਦੇ ਹਾਂ। 

ਇਹ ਵੀ ਪੜ੍ਹੋ: ਹੁਸ਼ਿਆਰਪੁਰ ’ਚ ਵਾਪਰਿਆ ਭਿਆਨਕ ਹਾਦਸਾ, ਕਾਰ ’ਚ ਸਵਾਰ 4 ਲੋਕ ਜ਼ਿੰਦਾ ਸੜੇ

-

Top News view more...

Latest News view more...