Thu, Jul 10, 2025
Whatsapp

Hobby Dhaliwal Support Diljit Dosanjh : ਦਿਲਜੀਤ ਦੋਸਾਂਝ ਦਾ ਵਿਰੋਧ ਕਰਨ ਵਾਲਿਆਂ ਨੂੰ ਹੌਬੀ ਧਾਲੀਵਾਲ ਦਾ ਠੋਕਵਾਂ ਜਵਾਬ

ਅਹਿਮਦਾਬਾਦ ਵਿੱਚ ਜਹਾਜ਼ ਹਾਦਸੇ ਤੋਂ ਕੁਝ ਦਿਨ ਬਾਅਦ ਹੀ ਏਅਰ ਇੰਡੀਆ ਦੀ ਗਰਾਊਂਡ ਸਰਵਿਸਿੰਗ ਕੰਪਨੀ AISATS ਦੇ ਕਰਮਚਾਰੀਆਂ ਦੇ ਡਾਂਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਬਹੁਤ ਗੁੱਸੇ ਵਿੱਚ ਹਨ।

Reported by:  PTC News Desk  Edited by:  Aarti -- June 28th 2025 09:00 PM
Hobby Dhaliwal Support Diljit Dosanjh : ਦਿਲਜੀਤ ਦੋਸਾਂਝ ਦਾ ਵਿਰੋਧ ਕਰਨ ਵਾਲਿਆਂ ਨੂੰ ਹੌਬੀ ਧਾਲੀਵਾਲ ਦਾ ਠੋਕਵਾਂ ਜਵਾਬ

Hobby Dhaliwal Support Diljit Dosanjh : ਦਿਲਜੀਤ ਦੋਸਾਂਝ ਦਾ ਵਿਰੋਧ ਕਰਨ ਵਾਲਿਆਂ ਨੂੰ ਹੌਬੀ ਧਾਲੀਵਾਲ ਦਾ ਠੋਕਵਾਂ ਜਵਾਬ

Hobby Dhaliwal Support Diljit Dosanjh :  ਫਿਲਮ 'ਸਰਦਾਰਜੀ 3' ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨੂੰ ਕਾਸਟ ਕਰਨ ਦੇ ਵਿਵਾਦ ਦੇ ਵਿਚਕਾਰ, ਅਦਾਕਾਰ ਦਿਲਜੀਤ ਦੋਸਾਂਝ ਨੂੰ ਹੁਣ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਮਿਲ ਗਿਆ ਹੈ।

ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ, ਭਾਜਪਾ ਸੱਭਿਆਚਾਰਕ ਸੈੱਲ ਦੇ ਸੂਬਾ ਕਨਵੀਨਰ ਹੌਬੀ ਧਾਲੀਵਾਲ ਨੇ ਕਿਹਾ ਕਿ ਦਿਲਜੀਤ ਦੋਸਾਂਝ ਇੱਕ ਪ੍ਰਤਿਭਾਸ਼ਾਲੀ ਪੰਜਾਬੀ ਨੌਜਵਾਨ ਹੈ। ਇੱਕ ਭਾਜਪਾ ਨੇਤਾ ਹੋਣ ਦੇ ਨਾਤੇ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਭਾਜਪਾ ਦਿਲਜੀਤ ਦੇ ਨਾਲ ਖੜ੍ਹੀ ਹੈ।  


ਉਨ੍ਹਾਂ ਕਿਹਾ ਕਿ ਦਿਲਜੀਤ ਨੂੰ ਟ੍ਰੋਲ ਨਹੀਂ ਕੀਤਾ ਜਾਣਾ ਚਾਹੀਦਾ, ਅਤੇ ਪਹਿਲਗਾਮ ਵਿੱਚ ਵਾਪਰੀ ਘਟਨਾ ਬਹੁਤ ਦੁਖਦਾਈ ਹੈ, ਪਰ ਇਸਨੂੰ ਇੱਕ ਕਲਾਕਾਰ ਦੀ ਪੁਰਾਣੀ ਫਿਲਮ ਦੀ ਸ਼ੂਟਿੰਗ ਨਾਲ ਜੋੜਨਾ ਸਹੀ ਨਹੀਂ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਤਾਂ ਮੈਂ ਵੀ ਗਿਆ ਸੀ, ਮੈਨੂੰ ਵੀ ਬੈਨ ਕਰ ਦਿਓ, ਬਾਕੀ ਆਰਟਿਸਟ ਵੀ ਬੈਨ ਕਰੋ ਫਿਰ। ਦਿਲਜੀਤ ਤੈਨੂੰ ਬਹੁਤ ਸਾਰਾ ਸਤਿਕਾਰ, ਪੰਜਾਬੀ ਹੋਣ ਦੇ ਨਾਤੇ ਸਿਰ ਮਾਣ ਨਾਲ ਉੱਚਾ ਹੁੰਦਾ ਹੈ ਜਦੋਂ ਤੂੰ ਇੰਟਰਨੈਸ਼ਨਲ ਸਟੇਜ 'ਤੇ ਤਿਰੰਗਾ ਲੈ ਕੇ ਜਾਂਦਾ ਹੈ ਤੇ ਕਹਿੰਦਾ ਹੈ ਕਿ ਪੰਜਾਬੀ ਆ ਗਏ ਓਏ। 

ਦੱਸਣਯੋਗ ਹੈ ਕਿ ਕੁਝ ਫਿਲਮ ਸੰਗਠਨਾਂ ਨੇ ਦਿਲਜੀਤ ਨੂੰ ਉਸਦੀ ਆਉਣ ਵਾਲੀ ਫਿਲਮ 'ਬਾਰਡਰ 2' ਤੋਂ ਹਟਾਉਣ ਦੀ ਮੰਗ ਕੀਤੀ ਸੀ, ਪਰ ਭਾਜਪਾ ਦੇ ਇਸ ਸਮਰਥਨ ਤੋਂ ਬਾਅਦ, ਮਾਮਲਾ ਇੱਕ ਨਵਾਂ ਮੋੜ ਲੈ ਸਕਦਾ ਹੈ।

ਇਹ ਵੀ ਪੜ੍ਹੋ : Diljit Dosanjh National Asset : ਗਾਇਕ ਦਿਲਜੀਤ ਦੋਸਾਂਝ ਨੂੰ ਮਿਲਿਆ ਬੀਜੇਪੀ ਆਗੂ RP ਸਿੰਘ ਦਾ ਸਮਰਥਨ , ਕਿਹਾ- ਦਿਲਜੀਤ ਸਿਰਫ਼ ਇੱਕ ਕਲਾਕਾਰ ਨਹੀਂ...

- PTC NEWS

Top News view more...

Latest News view more...

PTC NETWORK
PTC NETWORK