Mon, Dec 8, 2025
Whatsapp

Punjab Govt Bus Strike Update : ਪੰਜਾਬ ’ਚ ਹਾਲੇ ਖ਼ਤਮ ਨਹੀਂ ਹੋਈ PRTC-PUNBUS ਬੱਸਾਂ ਦੀ ਹੜਤਾਲ !

ਦਰਅਸਲ ਠੇਕਾ ਮੁਲਾਜ਼ਮਾਂ ਵੱਲੋਂ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਹੜਤਾਲ ਨੂੰ ਖਤਮ ਕਰਨ ਲਈ ਸਹਿਮਤੀ ਬਣੀ ਹੈ ਪਰ ਅਜੇ ਹੜਤਾਲ ਮੁੱਕੀ ਨਹੀਂ ਹੈ।

Reported by:  PTC News Desk  Edited by:  Aarti -- December 01st 2025 09:06 AM
Punjab Govt Bus Strike Update : ਪੰਜਾਬ ’ਚ ਹਾਲੇ ਖ਼ਤਮ ਨਹੀਂ ਹੋਈ PRTC-PUNBUS ਬੱਸਾਂ ਦੀ ਹੜਤਾਲ !

Punjab Govt Bus Strike Update : ਪੰਜਾਬ ’ਚ ਹਾਲੇ ਖ਼ਤਮ ਨਹੀਂ ਹੋਈ PRTC-PUNBUS ਬੱਸਾਂ ਦੀ ਹੜਤਾਲ !

Punjab Govt Bus Strike Update : ਪੰਜਾਬ ’ਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਪੀਆਰਟੀਸੀ ਤੇ ਪਨਬੱਸ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਅਜੇ ਖਤਮ ਨਹੀਂ ਹੋਈ ਹੈ ਜਿਸ ਕਾਰਨ ਆਮ ਲੋਕਾਂ ਨੂੰ ਅਜੇ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਪਵੇਗਾ। 

ਦਰਅਸਲ ਠੇਕਾ ਮੁਲਾਜ਼ਮਾਂ ਵੱਲੋਂ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਹੜਤਾਲ ਨੂੰ ਖਤਮ ਕਰਨ ਲਈ ਸਹਿਮਤੀ ਬਣੀ ਹੈ ਪਰ ਅਜੇ ਹੜਤਾਲ ਮੁੱਕੀ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਫ ਤੌਰ ’ਤੇ ਕਿਹਾ ਹੈ ਕਿ ਜਦੋ ਤੱਕ ਉਨ੍ਹਾਂ ਨੂੰ ਲਿਖਤ ਤੌਰ ਤੇ ਮੰਨੀਆਂ ਹੋਈਆਂ ਮੰਗਾਂ ਦਾ ਦਸਤਾਵੇਜ ਨਹੀਂ ਮਿਲ ਜਾਂਦਾ ਉਸ ਸਮੇਂ ਤੱਕ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ। ਇਸ ਤੋਂ ਇਲਾਵਾ ਜਿਨ੍ਹਾਂ ਮੁਲਾਜ਼ਮਾਂ ਨੂੰ ਜੇਲ੍ਹਾਂ ਚ ਬੰਦ ਕੀਤਾ ਗਿਆ ਹੈ ਉਨ੍ਹਾਂ ਨੂੰ ਰਿਹਾਅ ਵੀ ਕੀਤਾ ਜਾਵੇ। 


ਦੱਸ ਦਈਏ ਕਿ ਪੀਆਰਟੀਸੀ ਦੇ ਕੱਚੇ ਕਰਮਚਾਰੀਆਂ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵਿਚਾਲੇ ਕੱਲ੍ਹ ਸੱਤ ਘੰਟਿਆਂ ਤੱਕ ਮੀਟਿੰਗ ਚੱਲੀ। ਮੀਟਿੰਗ ਤੋਂ ਬਾਅਦ ਪੀਆਰਟੀਸੀ ਕੱਚੇ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਇਹ ਮੀਟਿੰਗ ਸੁਖਾਉਣੇ ਮਾਹੌਲ ਵਿੱਚ ਰਹੀ, ਜਿੱਥੇ ਸਾਡੀਆਂ ਮੰਗਾਂ ‘ਤੇ ਮੰਤਰੀ ਸਾਹਿਬ ਦਾ ਰਿਸਪਾਂਸ ਪੋਜ਼ੀਟਿਵ ਰਿਹਾ।

ਸਾਡੀ ਪਹਿਲੀ ਮੰਗ ਇਹ ਸੀ ਕਿ ਜਿਹੜੇ ਵੀ ਸਾਥੀ ਹਿਰਾਸਤ ਵਿੱਚ ਲਏ ਗਏ ਹਨ, ਉਹਨਾਂ ਨੂੰ ਰਿਹਾ ਕੀਤਾ ਜਾਵੇ। ਇਸ ‘ਤੇ ਮੰਤਰੀ ਸਾਹਿਬ ਨੇ ਸਹਿਮਤੀ ਜਤਾਈ ਅਤੇ ਕਿਹਾ ਕਿ ਜਲਦ ਤੋਂ ਜਲਦ ਤੁਹਾਡੇ ਸਾਥੀ ਰਿਹਾ ਹੋ ਜਾਣਗੇ।

ਉੱਥੇ ਹੀ ਰੇਸ਼ਮ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਵੀ ਸਾਡੇ ਸਾਥੀ ਆਪਣੇ-ਆਪਣੇ ਡੀਪੂਆਂ ਵਿੱਚ ਪਹੁੰਚ ਜਾਣਗੇ, ਅਸੀਂ ਹੜਤਾਲ ਖਤਮ ਕਰ ਦੇਵਾਂਗੇ। ਸਾਡੀਆਂ ਕਈ ਮੰਗਾਂ ‘ਤੇ ਸਰਕਾਰ ਨੇ ਗੌਰ ਕੀਤਾ ਹੈ। ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸਰਕਾਰ ਜਲਦ ਹੀ ਨਵੀਂ ਨੀਤੀ ਲਿਆਉਣ ਜਾ ਰਹੀ ਹੈ, ਜਿਸਨੂੰ ਲਾਗੂ ਕਰਨ ਦਾ ਭਰੋਸਾ ਮੰਤਰੀ ਸਾਹਿਬ ਵੱਲੋਂ ਦਿੱਤਾ ਗਿਆ।

ਰੇਸ਼ਮ ਸਿੰਘ ਗਿੱਲ ਨੇ ਇਹ ਵੀ ਦੱਸਿਆ ਕਿ ਜਿਨ੍ਹਾਂ ਸਾਥੀਆਂ ਉੱਪਰ ਧਾਰਾ 307 ਦੇ ਮੁਕੱਦਮੇ ਦਰਜ ਕੀਤੇ ਗਏ ਹਨ, ਉਹਨਾਂ ਦੀ ਤੁਰੰਤ ਜਮਾਨਤ ਕਰਵਾ ਕੇ ਉਹਨਾਂ ਨੂੰ ਵੀ ਬਾਹਰ ਲਿਆਇਆ ਜਾਵੇਗਾ।

ਇਹ ਵੀ ਪੜ੍ਹੋ : Nurpurbedi Accident : ਨੂਰਪੁਰਬੇਦੀ ਬੱਸ ਸਟੈਂਡ ਦੇ ਕੋਲ ਵੱਡਾ ਹਾਦਸਾ, ਵਿਆਹ ਤੋਂ ਵਾਪਸ ਆ ਰਹੀ ਬੱਸ ਪਲਟੀ, 25 ਤੋਂ ਵੱਧ ਯਾਤਰੀ ਜ਼ਖ਼ਮੀ

- PTC NEWS

Top News view more...

Latest News view more...

PTC NETWORK
PTC NETWORK