Sat, Jul 19, 2025
Whatsapp

Punjab Per Capita Income: ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ’ਚ ਪੰਜਾਬ ਪਛੜਿਆ, ਜਾਣੋ ਹੋਰ ਸੂਬਿਆਂ ਦਾ ਹਾਲ

ਪੰਜਾਬ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿੱਚ ਤੇਜ਼ੀ ਨਾਲ ਹੇਠਾਂ ਖਿਸਕ ਰਿਹਾ ਹੈ। ਪੰਜਾਬ ਜੋ ਕਿ ਸਾਲ 1981 ਵਿੱਚ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿੱਚ ਦੇਸ਼ ਵਿੱਚ ਪਹਿਲੇ ਨੰਬਰ ’ਤੇ ਸੀ, ਹੁਣ 18ਵੇਂ ਸਥਾਨ ’ਤੇ ਆ ਗਿਆ ਹੈ।

Reported by:  PTC News Desk  Edited by:  Aarti -- July 25th 2023 10:17 AM
Punjab Per Capita Income: ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ’ਚ ਪੰਜਾਬ ਪਛੜਿਆ, ਜਾਣੋ ਹੋਰ ਸੂਬਿਆਂ ਦਾ ਹਾਲ

Punjab Per Capita Income: ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ’ਚ ਪੰਜਾਬ ਪਛੜਿਆ, ਜਾਣੋ ਹੋਰ ਸੂਬਿਆਂ ਦਾ ਹਾਲ

Punjab Per Capita Income: ਪੰਜਾਬ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿੱਚ ਤੇਜ਼ੀ ਨਾਲ ਹੇਠਾਂ ਖਿਸਕ ਰਿਹਾ ਹੈ। ਪੰਜਾਬ ਜੋ ਕਿ ਸਾਲ 1981 ਵਿੱਚ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿੱਚ ਦੇਸ਼ ਵਿੱਚ ਪਹਿਲੇ ਨੰਬਰ ’ਤੇ ਸੀ, ਹੁਣ 18ਵੇਂ ਸਥਾਨ ’ਤੇ ਆ ਗਿਆ ਹੈ। ਦੂਜੇ ਪਾਸੇ, ਬਿਹਾਰ ਸਭ ਤੋਂ ਪਛੜੇ ਰਾਜਾਂ ਵਿੱਚੋਂ ਬਣਿਆ ਹੋਇਆ ਹੈ। ਬਿਹਾਰ ਦੀ ਪ੍ਰਤੀ ਵਿਅਕਤੀ ਆਮਦਨ 49,470 ਰੁਪਏ ਹੈ।

ਕੇਂਦਰ ਵੱਲੋਂ ਜਾਰੀ ਪ੍ਰਤੀ ਵਿਅਕਤੀ ਆਮਦਨ ਦੇ ਸਾਲਾਨਾ ਅੰਕੜੇ


ਦੱਸ ਦਈਏ ਕਿ ਕੇਂਦਰ ਨੇ ਸੋਮਵਾਰ ਨੂੰ ਦੇਸ਼ ਦੇ 33 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਪ੍ਰਤੀ ਵਿਅਕਤੀ ਆਮਦਨ ਦੇ ਸਾਲਾਨਾ ਅੰਕੜੇ ਜਾਰੀ ਕੀਤੇ ਗਏ ਹਨ। ਜਿਸ ‘ਚ ਪੰਜਾਬ ਗੁਆਂਢੀ ਰਾਜਾਂ ਹਰਿਆਣਾ ਅਤੇ ਹਿਮਾਚਲ ਨਾਲੋਂ ਵੀ ਪਛੜ ਗਿਆ ਹੈ। ਇਨ੍ਹਾਂ ਹੀ ਨਹੀਂ ਪੰਜਾਬ ਚੰਡੀਗੜ੍ਹ ਨਾਲੋਂ ਦੁੱਗਣਾ ਫਰਕ ਦੇਖਿਆ ਗਿਆ ਹੈ ਤਾਂ ਹਰਿਆਣਾ ਤੋਂ ਵੀ 1 ਲੱਖ 23 ਹਜ਼ਾਰ ਰੁਪਏ ਘੱਟ ਹੈ। ਜਦਕਿ ਸਾਲ 1981 ਵਿੱਚ ਪੰਜਾਬ ਪਹਿਲੇ ਸਥਾਨ 'ਤੇ ਸੀ। 

1981 ਵਿੱਚ ਪੰਜਾਬ ਪਹਿਲੇ ਸਥਾਨ 'ਤੇ

ਇਸ ਤੋਂ ਇਲਾਵਾ ਜੇਕਰ ਪੁਰਾਣੇ ਅੰਕੜਿਆਂ ਦੀ ਗੱਲ ਕਰੀਏ ਤਾਂ 1993 ਵਿਚ ਪੰਜਾਬ ਗੋਆ ਅਤੇ ਦਿੱਲੀ ਤੋਂ ਬਾਅਦ ਤੀਜੇ ਨੰਬਰ 'ਤੇ ਆਇਆ ਸੀ। ਫਿਰ 2000 ਤੋਂ 2011 ਤੱਕ ਇਹ 10ਵੇਂ ਸਥਾਨ 'ਤੇ ਖਿਸਕ ਗਿਆ। ਪੰਜਾਬ 2020-21 ਵਿੱਚ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿੱਚ 16ਵੇਂ ਸਥਾਨ 'ਤੇ ਸੀ। ਚੰਡੀਗੜ੍ਹ ਚੌਥੇ ਜਦਕਿ ਹਰਿਆਣਾ 7ਵੇਂ ਨੰਬਰ 'ਤੇ ਹੈ।

ਪੰਜਾਬ ਦੇ ਗੁਆਂਢੀ ਸੂਬਾ ਤੇ ਯੂਟੀ ਦਾ ਹਾਲ 

ਪੰਜਾਬ ਦੇ ਦੋਵੇਂ ਗੁਆਂਢੀ ਸੂਬਾ ਹਰਿਆਣਾ ਅਤੇ ਯੂਟੀ ਚੰਡੀਗੜ੍ਹ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿੱਚ 2 ਲੱਖ ਦੇ ਅੰਕੜੇ 2021-22 ਵਿੱਚ ਹੀ ਪਾਰ ਕਰ ਲਿਆ ਸੀ ਜਦਕਿ ਪੰਜਾਬ ਅਜੇ ਵੀ ਸਿਰਫ 1.73 ਲੱਖ ਤੱਕ ਪਹੁੰਚਿਆ ਹੈ। ਜਿਸ ਤਰ੍ਹਾਂ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਵਧ ਰਹੀ ਹੈ, ਉਸ ਹਿਸਾਬ ਨਾਲ ਪੰਜਾਬ ਅਗਲੇ ਦੋ-ਤਿੰਨ ਸਾਲਾਂ ਵਿੱਚ 2 ਲੱਖ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇਗਾ। ਗੋਆ 4 ਲੱਖ 72 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਆਮਦਨ ਦੇ ਨਾਲ ਤਿੰਨ ਦਹਾਕਿਆਂ ਤੋਂ ਦੇਸ਼ ਵਿੱਚ ਨੰਬਰ 1 ਰਿਹਾ ਹੈ।

ਇਹ ਵੀ ਪੜ੍ਹੋ:Punjab Breaking News Live: 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਦੀ ਮੁਅੱਤਲੀ ਨੂੰ ਲੈ ਕੇ ਹੰਗਾਮਾ; ਵਿਰੋਧੀ ਧਿਰ ਨੇ ਪੂਰੀ ਰਾਤ ਸੰਸਦ ਬਾਹਰ ਕੀਤਾ ਧਰਨਾ ਪ੍ਰਦਰਸ਼ਨ

- PTC NEWS

Top News view more...

Latest News view more...

PTC NETWORK
PTC NETWORK